05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀ ਸਮੇਂ ਸਿਰ ਰਾਸ਼ੀ ਨਾ ਮਿਲਣ ’ਤੇ ਹੋ ਰਹੇ ਹਨ ਭਾਰੀ ਖੱਜਲ-ਖ਼ੁਆਰ

Ad Position 21
No active advertisement
ਅਜੀਤ ਡੈਸਕ 05-07-2026
ਫ਼ਾਜ਼ਿਲਕਾ, 4 ਜੁਲਾਈ (ਦਵਿੰਦਰ ਪਾਲ ਸਿੰਘ)-ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਿਨ੍ਹਾਂ ਲੋਕਾਂ ਦੇ ਘਰ ਲੱਕੜ ਦੇ ਬਾਲਿਆਂ ਦੀਆਂ ਛੱਤਾਂ ਵਾਲੇ ਹਨ, ਉਨ੍ਹਾਂ ਨੂੰ ਘਰ ਬਣਾਉਣ ਵਾਸਤੇ ਜੋ ਰਾਸ਼ੀ ਲਾਭਪਾਤਰੀ ਨੂੰ ਦੋ ਕਿਸ਼ਤਾਂ ਵਿਚ ਦਿੱਤੀ ਜਾਂਦੀ ਹੈ ਉਸ ਦੇ ਲਾਭਪਾਤਰੀਆਂ ਨੂੰ ਇਹ ਰਾਸ਼ੀ ਲੈਣ ਵਾਸਤੇ ਫ਼ਾਜ਼ਿਲਕਾ ਨਗਰ ਦੇ ਨਗਰ ਕੌਂਸਲ ਦੇ ਦਫ਼ਤਰ ’ਚ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਵਲੋਂ 75 ਪ੍ਰਤੀਸ਼ਤ ਅਤੇ ਪੰਜਾਬ ਸਰਕਾਰ 25 ਪ੍ਰਤੀਸ਼ਤ ਹਿੱਸਾ ਇਸ ਸਕੀਮ ਤਹਿਤ ਲਾਭਪਾਤਰੀ ਨੂੰ ਮਿਲਦਾ ਹੈ। ਫ਼ਾਜ਼ਿਲਕਾ ਸ਼ਹਿਰ ਅੰਦਰ ਸੈਂਕੜੇ ਅਜਿਹੇ ਪਰਿਵਾਰ ਹਨ ਜਿਨ੍ਹਾਂ ਨੂੰ ਫਾਰਮ ਭਰਿਆਂ ਸਾਲ ਤੋਂ ਉੱਪਰ ਹੋ ਗਿਆ ਹੈ। ਜਿਨ੍ਹਾਂ ਵਿਚੋਂ ਕੁੱਝ ਲਾਭਪਾਤਰੀਆਂ ਨੂੰ ਸਿਰਫ਼ ਇਕੋ ਕਿਸ਼ਤ ਮਿਲੀ ਹੈ। ਪਹਿਲੀ ਕਿਸ਼ਤ ਲੈਣ ਵਾਲੇ ਲਾਭਪਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਸ ਕਿ ਦੂਸਰੀ ਕਿਸ਼ਤ ਵੀ ਨਾਲੋਂ ਨਾਲ ਮਿਲ ਜਾਵੇਗੀ। ਉਨ੍ਹਾਂ ਨੇ ਆਪਣੇ ਘਰ ਤੋੜ ਕੇ ਕੰਧਾਂ ਆਦਿ ਬਣਾ ਲਈਆਂ। ਜਦ ਛੱਤਾਂ ਪਾਉਣ ਜਾ ਘਰ ਪੂਰਾ ਕਰਨ ਦਾ ਸਮਾਂ ਆਇਆ ਤਾਂ ਦੂਸਰੀ ਕਿਸ਼ਤ ਨੂੰ ਲਮਕਾ ਦਿੱਤਾ ਗਿਆ ਹੈ। ਜਿਸ ਕਾਰਨ ਉਨ੍ਹਾਂ ਨੂੰ ਹੁਣ ਘਰਾਂ ਵਿਚ ਰਹਿਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਜਿਨ੍ਹਾਂ ਨੂੰ ਕਿਸ਼ਤਾਂ ਮਿਲ ਗਈਆਂ ਤਾਂ ਬਾਅਦ ਵਿਚ ਕਿਸੇ ਨੂੰ ਕੋਈ ਵੀ ਪੈਸਾ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦ ਵੀ ਉਹ ਨਗਰ ਕੌਂਸਲ ਦਫ਼ਤਰ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਿਰਫ਼ ਇਕੋ ਜਵਾਬ ਹੀ ਸੁਣਨ ਨੂੰ ਮਿਲਦਾ ਹੈ ਕਿ ਸਰਕਾਰ ਦਾ ਪੋਰਟਲ ਬੰਦ ਹੈ। ਜਦੋਂ ਪੋਰਟਲ ਖੁੱਲ੍ਹੇਗਾ ਉਦੋਂ ਹੀ ਉਨ੍ਹਾਂ ਨੂੰ ਅਦਾਇਗੀ ਹੋ ਸਕੇਗੀ। ਇਸ ਤਰ੍ਹਾਂ ਲਾਭਪਾਤਰੀਆਂ ਦੀ ਮੰਗ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਆਪਣਾ ਹਿੱਸਾ ਇਸ ਰਾਸ਼ੀ ਲਈ ਜਲਦੀ ਦੇਣ। ਜਿਸ ਨਾਲ ਲਾਭਪਾਤਰੀ ਇਸ ਸਕੀਮ ਦਾ ਸਮੇਂ ਸਿਰ ਲਾਭ ਲੈ ਸਕਣ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ.ਐੱਮ. ਦੇ 80 ਸਾਲ: ਦਾਸ ਐਂਡ ਬਰਾਊਨ ਵਰਲਡ ਸਕੂਲ ਵਿਖੇ ਸੰਸਥਾਪਕ ਐੱਮ.ਆਰ. ਦਾਸ ਦਾ ਆਦਮਕੱਦ ਬੁੱਤ ਸਥਾਪਤx ਅਗਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ- ਹੈਰੋਇਨ ਸਮੇਤ ਇਕ ਕਾਬੂ
Ad Position 24
No active advertisement