06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਬੀ.ਐੱਸ.ਐੱਫ ਦੁਆਰਾ 440 ਗ੍ਰਾਮ ਹੈਰੋਇਨ ਬਰਾਮਦ

Ad Position 21
No active advertisement
ਅਜੀਤ ਡੈਸਕ 06-07-2026

ਮਮਦੋਟ, 5 ਜੁਲਾਈ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ)-ਬੀ.ਐੱਸ.ਐੱਫ ਵਲੋਂ ਨਸ਼ਾ ਤਸਕਰਾਂ ਖਿਲਾਫ਼ ਮੁਸਤੈਦੀ ਵਰਤਦੇ ਹੋਏ ਹਿੰਦ-ਪਾਕਿ ਦੇ ਸਰਹੱਦੀ ਖੇਤਰ ਵਿਚੋਂ 440 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਸਹਾਇਕ ਥਾਣੇਦਾਰ ਤਰਲੋਕ ਸਿੰਘ ਮੁਤਾਬਿਕ ਬੀ.ਐੱਸ.ਐੱਫ 50 ਬਟਾਲੀਅਨ ਦੇ ਇੰਸਪੈਕਟਰ ਬਿਜਲੀ ਯਾਦਵ ਦੁਆਰਾ ਗਸ਼ਤ ਦੌਰਾਨ ਸਰਹੱਦੀ ਖੇਤਾਂ ਵਿਚੋਂ ਬਰਾਮਦ ਕੀਤੀ ਗਈ 440 ਗ੍ਰਾਮ ਹੈਰੋਇਨ ਦੇ ਪੈਕਟ ਪੁਲਿਸ ਹਵਾਲੇ ਕੀਤੇ ਗਏ ਹਨ। ਜਿਸ ਨੂੰ ਕਬਜ਼ੇ ਵਿਚ ਲੈਦਿਆਂ ਥਾਣਾ ਲੱਖੋ ਕੇ ਬਹਿਰਾਮ ਵਿਖੇ ਅਣਪਛਾਤੇ ਤਸਕਰਾਂ ਖਿਲਾਫ਼ ਮਾਮਲਾ ਦਰਜ ਕਰਕੇ ਹੈਰੋਇਨ ਦੀ ਖੇਪ ਮੰਗਵਾਉਣ ਵਾਲੇ ਭਾਰਤੀ ਤਸਕਰਾਂ ਦਾ ਪਤਾ ਲਾਉਣ ਲਈ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ। ਸ਼ੱਕ ਜਤਾਇਆ ਗਿਆ ਹੈ ਕਿ ਉਕਤ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਦੁਆਰਾ ਭੇਜੀ ਗਈ ਹੋ ਸਕਦੀ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਿੱਖਿਆ ਮੰਤਰੀ ਨੇ ਤੇਜਸ ਪਬਲਿਕ ਸਕੂਲ ਚੌਂਕੀਮਾਨ ਦੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸ੍ਰੀ ਅਮਰਨਾਥ ਦੀ ਪਵਿੱਤਰ ਯਾਤਰਾ ਲਈ ਮੱਖੂ ਤੋਂ ਸ਼ਿਵ ਭਗਤ ਹੋਏ ਰਵਾਨਾ
Ad Position 24
No active advertisement