ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮਿਸਲ ਸਤਲੁਜ ਨੇ ਜ਼ੀਰਾ ’ਚ ਕੱਢਿਆ ਮਸ਼ਾਲ ਮਾਰਚ਼ ਕੇ.ਪੀ .ਐਸ. ਗਿੱਲ ਤੋਂ ਪਦਮਸ਼੍ਰੀ ਵਾਪਸ ਲੈਣ ਦੀ ਮੰਗ

Ad Position 21
No active advertisement
ਅਜੀਤ ਡੈਸਕ 14-07-2026
ਜ਼ੀਰਾ, 13 ਜੁਲਾਈ (ਹਰਜੀਤ ਸਿੰਘ ਗਿੱਲ)-ਜ਼ੀਰਾ ਵਿਖੇ ਬੀਤੀ ਸ਼ਾਮ ਨੂੰ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਨੂੰ ਸਮਰਪਿਤ ਹਨੇਰੇ ਨੂੰ ਵੰਗਾਰ ਮਸ਼ਾਲ ਮਾਰਚ ਦਵਿੰਦਰ ਸਿੰਘ ਦੀ ਅਗਵਾਈ ਹੇਠ ਜ਼ੀਰਾ ਵਿਖੇ ਕੱਢਿਆ ਗਿਆ। ਜਿਸ ’ਚ ਇਲਾਕੇ ਦੇ ਨੌਜਵਾਨਾਂ ਅਤੇ ਬੀਬੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਮਿਸਲ ਸਤਲੁਜ ਦੇ ਜਨਰਲ ਸਕੱਤਰ ਅਤੇ ਹਲਕਾ ਜ਼ੀਰਾ ਦੇ ਇੰਚਾਰਜ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ ਭਾਈ ਖਾਲੜਾ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਸਾਨੂੰ ਵੀ ਉਸੇ ਤਰ੍ਹਾਂ ਹਨੇਰੇ ਨੂੰ ਵੰਗਾਰ ਪਾਉਣੀ ਚਾਹੀਦੀ ਹੈ। ਜਿਵੇਂ ਉਸ ਟਾਈਮ ਸਰਦਾਰ ਖਾਲੜਾ ਨੇ ਪੰਜਾਬ ਦੇ ਵਿਚ ਪਸਰੇ ਹਨੇਰੇ ਨੂੰ ਵੰਗਾਰਿਆ ਸੀ। ਉਨ੍ਹਾਂ ਕਿਹਾ ਕਿ ਖਾਲੜਾ ਦੇ ਸਮੇਂ ਵਾਂਗ ਅਜੋਕੇ ਸਮੇਂ ’ਚ ਵੀ ਪੰਜਾਬ ਦੇ ਅੰਦਰ ਬੁਰਛਾਗਰਦੀ ਵੱਧ ਗਈ ਹੈ ਥਾਂ-ਥਾਂ ਨਸ਼ਿਆਂ ਦਾ ਪ੍ਰਕੋਪ ਐ ’ਤੇ ਫ਼ਰੌਤੀਆਂ ਕਤਲੋਗਾਰਤ ਵਧੀ ਹੋਈ ਹੈ। ਉਨ੍ਹਾਂ ਕਿਹਾ ਕਿ ਫਰੌਤੀਆਂ ਵਾਲਿਆਂ ਵਲੋਂ ਪੰਜਾਬ ਦੇ ਕਾਰੋਬਾਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਿਸਲ ਸਤਲੁਜ ਵਲੋਂ ਫ਼ਿਲਮ ਸਤਲੁਜ ਨੂੰ ਪੰਜਾਬ ਦੇ ਸਿਨੇਮਾ ਘਰਾਂ ਦੇ ਵਿਚ ਦੁਬਾਰਾ ਤੋਂ ਰਿਲੀਜ਼ ਕਰਨ ਅਤੇ ਕੇ.ਪੀ.ਐੱਸ ਗਿੱਲ ਨੂੰ ਪਦਮ ਸ਼੍ਰੀ ਸਨਮਾਨ ਜੋ ਕੇਂਦਰ ਸਰਕਾਰ ਵਲੋਂ ਦਿੱਤਾ ਗਿਆ ਸੀ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇ.ਪੀ.ਐੱਸ ਗਿੱਲ ਨੇ ਵਰਦੀ ਦੀ ਆੜ ਹੇਠ ਅੱਤਵਾਦ ਦਾ ਨੰਗਾ ਨਾਚ ਖੇਡਿਆ ਸੀ। ਜਿਸ ’ਚ ਪੰਜਾਬ ਦੇ ਸਭ ਭਾਈਚਾਰੇ ਹਿੰਦੂ ਸਿੱਖਾਂ ਦੇ ਖ਼ੂਨ ਦੀ ਹੋਲੀ ਖੇਡੀ ਗਈ ਸੀ। ਇਸ ਮੌਕੇ ਹਰਪ੍ਰੀਤ ਸਿੰਘ, ਬੱਬਲੂ, ਹਰਜਿੰਦਰ ਸਿੰਘ ਸਹੋਤਾ, ਅੰਮ੍ਰਿਤਪਾਲ ਸਿੰਘ ਜ਼ੀਰਾ ਮਾਲਵਾ ਜੋਨ ਇੰਚਾਰਜ ਯੂਥ ਵਿੰਗ ਮਿਸਲ ਸਤਲੁਜ,ਗੁਰਮਨ ਸਿੰਘ ਪ੍ਰਧਾਨ ਸਟੂਡੈਂਟ ਵਿੰਗ ਫ਼ਿਰੋਜ਼ਪੁਰ ਮਿਸਲ ਸਤਲੁਜ, ਜਤਿੰਦਰ ਸਿੰਘ ਸਹੋਤਾ, ਕਮਲਜੀਤ ਸਿੰਘ, ਮਨਪ੍ਰੀਤ ਸਿੰਘ ਮਠਾੜੂ, ਸੁਖਪ੍ਰੀਤ ਸਿੰਘ ਵਿਕੀ, ਰੋਡਿਨ ਘਾਰੂ, ਹਰਸ਼ਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਨਜੀਤ ਸਿੰਘ, ਪਲਵਿੰਦਰ ਸਿੰਘ, ਮਨਪ੍ਰੀਤ ਸਿੰਘ, ਕਰਨਦੀਪ ਸਿੰਘ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਜਗਮੀਤ ਸਿੰਘ, ਅਨਮੋਲਦੀਪ ਸਿੰਘ ਅਤੇ ਅਭਿਨੈਪ੍ਰੀਤ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਅਪਣਾ ਕੇ ਕੁਦਰਤ ਦੀ ਸੰਭਾਲ ਕਰਨੀ ਸਮੇਂ ਦੀ ਲੋੜ : ਡਾ. ਸਤਿੰਦਰ... ਅਗਲੀ ਖ਼ਬਰ ਧਰਮ ਪਾਲ ਚੁੱਘ ਨੇ ਬਤੌਰ ਪ੍ਰਧਾਨ ਕੌਂਸਲ ਦਫ਼ਤਰ ਜ਼ੀਰਾ ਦਾ ਚਾਰਜ ਸੰਭਾਲਿਆ
Ad Position 24
No active advertisement