ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਫਿਟਨੈੱਸ ਕਲੱਬ ਦੀ ਟੀਮ ਨੂੰ ਟੀ-ਸ਼ਰਟਾਂ ਅਤੇ ਰਿਫਰੈਸ਼ਮੈਂਟ ਭੇਟ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਣਾ ਸਮੇਂ ਦੀ ਅਹਿਮ ਲੋੜ : ਸੁਖਦੇਵ ਬਿੱਟੂ ਵਿੱਜ

Ad Position 21
No active advertisement
ਅਜੀਤ ਡੈਸਕ 14-07-2026
ਜ਼ੀਰਾ, 13 ਜੁਲਾਈ ( ਰਜਨੀਸ਼ ਕਥੂਰੀਆ)-ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ’ਚ ਸਰਗਰਮ ਭੂਮਿਕਾ ਨਿਭਾ ਰਹੀ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਫਿਟਨੈੱਸ ਕਲੱਬ ਜ਼ੀਰਾ ਦੀ ਸਮੁੱਚੀ ਟੀਮ ਨੂੰ ਟੀ-ਸ਼ਰਟਾਂ ਅਤੇ ਰਿਫਰੈਸ਼ਮੈਂਟ ਭੇਟ ਕਰਕੇ ਨੌਜਵਾਨਾਂ ਨੂੰ ਸਿਹਤਮੰਦ ਅਤੇ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਫਿਟਨੈੱਸ ਕਲੱਬ ਵਲੋਂ ਨੌਜਵਾਨਾਂ ਨੂੰ ਸਰੀਰਕ ਕਸਰਤ ਅਤੇ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਜ਼ੀਰਾ ਵਿਕਾਸ ਪ੍ਰੀਸ਼ਦ ਦੇ ਸਰਪ੍ਰਸਤ ਅਤੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਸੁਖਦੇਵ ਬਿੱਟੂ ਵਿੱਜ ਅਤੇ ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ ਨੇ ਕਿਹਾ ਕਿ ਅਜੋਕੇ ਦੌਰ ਵਿਚ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਖੇਡਾਂ ਅਤੇ ਫਿਟਨੈੱਸ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਤੰਦਰੁਸਤ ਨੌਜਵਾਨ ਹੀ ਇਕ ਮਜ਼ਬੂਤ ਅਤੇ ਖੁਸ਼ਹਾਲ ਸਮਾਜ ਦੀ ਬੁਨਿਆਦ ਹੁੰਦੇ ਹਨ। ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਸਮਾਜ ਸੇਵਾ ਦੇ ਨਾਲ-ਨਾਲ ਸਿਹਤ, ਵਾਤਾਵਰਨ ਅਤੇ ਨੌਜਵਾਨਾਂ ਦੀ ਹੌਸਲਾ-ਅਫ਼ਜ਼ਾਈ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸੁਖਦੇਵ ਬਿੱਟੂ ਵਿੱਜ, ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਸਰਪ੍ਰਸਤ, ਚਰਨਪ੍ਰੀਤ ਸਿੰਘ ਸੋਨੂੰ ਪ੍ਰਧਾਨ, ਜਗਦੇਵ ਸ਼ਰਮਾ, ਜਨਰਲ ਸਕੱਤਰ, ਪੁਸ਼ਪਿੰਦਰ ਸਿੰਘ ਹੈਪੀ ਖਜਾਨਚੀ, ਤਰਸੇਮ ਲਾਲ ਜੁਨੇਜਾ ਚੇਅਰਮੈਨ, ਅਮਰੀਕ ਸਿੰਘ ਅਹੂਜਾ, ਡਾ. ਹਰਪ੍ਰੀਤ ਸਿੰਘ ਗਿੱਲ, ਡਾ. ਪ੍ਰਦੀਪ ਵਰਮਾ ਪ੍ਰੋਜੈਕਟ ਇੰਚਾਰਜ, ਵਰਿੰਦਰ ਜੈਨ, ਜਨਕ ਰਾਜ ਗੌਤਮ, ਸੁਰਿੰਦਰ ਸ਼ਰਮਾ ਜੇ.ਈ., ਜੈ ਰਾਮ ਬੱਤਰਾ, ਤੇਜਾ ਕਪੂਰ, ਰਵੀ ਕੱਕੜ, ਧਰਮ ਪਾਲ ਹਾਂਡਾ, ਵਿਨੇ ਖੁਰਾਨਾ, ਵਨੀਤਾ ਝਾਂਜੀ ਪ੍ਰਧਾਨ ਮਹਿਲਾ ਵਿੰਗ, ਕਿਰਨ ਜੁਨੇਜਾ, ਮੀਤ ਪ੍ਰਧਾਨ, ਰਮਾ ਸ਼ਰਮਾ ਸਿਲਾਈ ਸੈਂਟਰ, ਕ੍ਰਿਸ਼ਨਾ ਬਾਵਾ, ਸੁਮਨ ਬੰਸੀਵਾਲ ਅਤੇ ਸਪਰਸ਼ ਬੱਤਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਮਨਦੀਪ ਹਸਪਤਾਲ ’ਚ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਰੋਗਾਂ ਦਾ ਇਲਾਜ ਸ਼ੁਰੂ * ਮਾਹਿਰ ਡਾ. ਪੌਰੁਸ਼ ਪਸਰੀਚਾ ਦੇਣਗੇ ਸੇਵਾ... ਅਗਲੀ ਖ਼ਬਰ ਇੰਦਰਜੀਤ ਸਿੰਘ ਵਿਰਕ ਨੇ ਗਾਂਧੀਨਗਰ ਗੁਜਰਾਤ ਦੀ ਰਾਸ਼ਟਰੀ ਕਾਨਫਰੰਸ ’ਚ ਕੀਤੀ ਸ਼ਮੂਲੀਅਤ
Ad Position 24
No active advertisement