ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਇੰਦਰਜੀਤ ਸਿੰਘ ਵਿਰਕ ਨੇ ਗਾਂਧੀਨਗਰ ਗੁਜਰਾਤ ਦੀ ਰਾਸ਼ਟਰੀ ਕਾਨਫਰੰਸ ’ਚ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 14-07-2026
ਗੁਰੂਹਰਸਹਾਏ, 13 ਜੁਲਾਈ(ਹਰਚਰਨ ਸਿੰਘ ਸੰਧੂ)-ਜੀ.ਟੀ.ਬੀ. ਕੈਂਬ੍ਰਿਜ ਵਰਲਡ ਸਕੂਲ ਗੁਰੂਹਰਸਹਾਏ ਦੇ ਡਾਇਰੈਕਟਰ ਇੰਦਰਜੀਤ ਸਿੰਘ ਵਿਰਕ ਨੇ ਗਾਂਧੀਨਗਰ ਗੁਜਰਾਤ ਵਿਖੇ ਕਰਵਾਈ ਤਿੰਨ ਦਿਨਾਂ ਦੀ ਰਾਸ਼ਟਰੀ ਕਾਨਫਰੰਸ ’ਚ ਸਫ਼ਲਤਾਪੂਰਵਕ ਭਾਗ ਲੈ ਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਇਸ ਰਾਸ਼ਟਰੀ ਪੱਧਰ ਦੇ ਸੰਮੇਲਨ ਵਿਚ ਦੇਸ਼ ਦੀਆਂ ਵੱਖ-ਵੱਖ ਪ੍ਰਸਿੱਧ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਸਿੱਖਿਆ ਸੰਸਥਾਵਾਂ ਤੋਂ ਆਏ ਵਿਗਿਆਨੀ, ਖੋਜਕਰਤਾ, ਪ੍ਰੋਫੈਸਰ ਅਤੇ ਸਿੱਖਿਆਵਿਦਾਂ ਨੇ ਭਾਗ ਲਿਆ। ਤਿੰਨ ਦਿਨਾਂ ਤੱਕ ਚੱਲੇ ਇਸ ਸੰਮੇਲਨ ਦੌਰਾਨ ਮੋਲਿਕਿਊਲਰ ਸਿਮੂਲੇਸ਼ਨ ਦੇ ਸਿਧਾਂਤ, ਆਧੁਨਿਕ ਖੋਜ ਵਿੱਚ ਇਸ ਦੀ ਮਹੱਤਤਾ ਅਤੇ ਰਸਾਇਣ ਵਿਗਿਆਨ, ਮਟੀਰੀਅਲ ਸਾਇੰਸ, ਜੀਵ ਵਿਗਿਆਨ, ਭੌਤਿਕ ਵਿਗਿਆਨ ਅਤੇ ਇੰਜੀਨੀਅਰਿੰਗ ਵਿਚ ਇਸਦੇ ਵਿਹਾਰਕ ਉਪਯੋਗਾਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਮਾਹਿਰਾਂ ਦੇ ਲੈਕਚਰ, ਵਿਚਾਰ-ਵਟਾਂਦਰੇ ਅਤੇ ਪ੍ਰਯੋਗਾਤਮਕ ਸੈਸ਼ਨ ਵੀ ਕਰਵਾਏ ਗਏ। ਸੰਮੇਲਨ ਦੌਰਾਨ ਇੰਦਰਜੀਤ ਸਿੰਘ ਨੇ ਦੇਸ਼ ਦੇ ਨਾਮਵਰ ਵਿਗਿਆਨੀਆਂ, ਖੋਜਕਰਤਾਵਾਂ ਅਤੇ ਸਿੱਖਿਆ ਮਾਹਿਰਾਂ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਆਧੁਨਿਕ ਵਿਗਿਆਨਕ ਖੋਜ ਅਤੇ ਕੰਪਿਊਟੇਸ਼ਨਲ ਤਕਨੀਕਾਂ ਬਾਰੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ। ਸੰਮੇਲਨ ਤੋਂ ਵਾਪਸੀ ਉਪਰੰਤ ਇੰਦਰਜੀਤ ਸਿੰਘ ਨੇ ਕਿਹਾ ਕਿ ਗਾਂਧੀਨਗਰ ਵਿਚ ਮਿਲਿਆ ਇਹ ਅਨੁਭਵ ਉਨ੍ਹਾਂ ਲਈ ਬਹੁਤ ਹੀ ਪ੍ਰੇਰਣਾਦਾਇਕ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਤੋਂ ਪ੍ਰਾਪਤ ਗਿਆਨ ਨੂੰ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਜਾਵੇਗਾ, ਤਾਂ ਜੋ ਸਕੂਲ ਵਿਚ ਖੋਜ-ਅਧਾਰਿਤ ਸਿੱਖਿਆ, ਵਿਗਿਆਨਕ ਸੋਚ ਅਤੇ ਨਵੀਨਤਾ ਨੂੰ ਹੋਰ ਉਤਸ਼ਾਹ ਮਿਲ ਸਕੇ। ਸਕੂਲ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਇੰਦਰਜੀਤ ਸਿੰਘ ਨੂੰ ਇਸ ਵੱਕਾਰੀ ਸੰਮੇਲਨ ਵਿਚ ਸਫ਼ਲ ਭਾਗੀਦਾਰੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਉਪਲਬਧੀ ਜੀ.ਟੀ.ਬੀ. ਕੈਂਬ੍ਰਿਜ ਵਰਲਡ ਸਕੂਲ ਗੁਰੂਹਰਸਹਾਏ ਦੀ ਗੁਣਵੱਤਾ ਭਰੀ ਸਿੱਖਿਆ, ਅਕਾਦਮਿਕ ਉੱਨਤੀ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ੀਰਾ ਵਿਕਾਸ ਪ੍ਰੀਸ਼ਦ ਵਲੋਂ ਫਿਟਨੈੱਸ ਕਲੱਬ ਦੀ ਟੀਮ ਨੂੰ ਟੀ-ਸ਼ਰਟਾਂ ਅਤੇ ਰਿਫਰੈਸ਼ਮੈਂਟ ਭੇਟ ਨੌਜਵਾਨਾਂ ਨੂੰ ਸਿਹਤਮੰਦ... ਅਗਲੀ ਖ਼ਬਰ ‘ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ’ ਦਾ ਸੰਦੇਸ਼ ਅਪਣਾ ਕੇ ਕੁਦਰਤ ਦੀ ਸੰਭਾਲ ਕਰਨੀ ਸਮੇਂ ਦੀ ਲੋੜ : ਡਾ. ਸਤਿੰਦਰ...
Ad Position 24
No active advertisement