ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਲਿਖਾਰੀ ਸਾਹਿਤ ਸਭਾ ਝੱਤਰਾ ਵਲੋਂ ਨੇਕ ਖੋਸਿਆਂ ਵਾਲੇ ਦਾ ਸਨਮਾਨ ਤੇ ਸਾਹਿਤਕ ਸਮਾਗਮ

Ad Position 21
No active advertisement
ਅਜੀਤ ਡੈਸਕ 14-07-2026
ਜ਼ੀਰਾ, 13 ਜੁਲਾਈ (ਹਰਜੀਤ ਸਿੰਘ ਗਿੱਲ, ਰਜਨੀਸ਼ ਕਥੂਰੀਆ)-ਲਿਖਾਰੀ ਸਾਹਿਤ ਸਭਾ ਝੱਤਰਾ ਦੀ ਮੀਟਿੰਗ ਜ਼ੀਰਾ ਦੇ ਪਿੰਡ ਝੱਤਰਾ ਵਿਖੇ ਪ੍ਰਧਾਨ ਜਗਜੀਤ ਸਿੰਘ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਨੇਕ ਖੋਸਿਆਂ ਵਾਲੇ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ’ਤੇ ਸਾਹਿੱਤਿਕ ਸਮਾਗਮ ਵੀ ਕਰਵਾਇਆ ਗਿਆ । ਇਸ ਦੌਰਾਨ ਰਚਨਾਵਾਂ ਦੇ ਦੌਰ ਵਿਚ ਸਵਰਨ ਸਿੰਘ, ਜਸਵੰਤ ਸਿੰਘ, ਗੁਰਸੇਵਕ ਸਿੰਘ ਝੱਤਰਾ, ਅਜੀਤ ਸਿੰਘ ਸਹੋਤਾ, ਜੀਤ ਸਿੰਘ ਪੰਚ, ਬਘੇਲ ਸਿੰਘ ਝੱਤਰਾ, ਹਰਬੰਸ ਸਿੰਘ, ਬਲਵਿੰਦਰ ਸਿੰਘ ਝੱਤਰਾ ਲਛਮਣ ਸਿੰਘ ਝੱਤਰਾ, ਹਰੀ ਦਾਸ ਚੌਹਾਨ, ਸੁਖਰਾਜ ਸਿੰਘ ਜ਼ੀਰਾ, ਦੀਪ ਜੀਰਵੀ, ਰਤਨ ਸਿੰਘ ਮਾਣੇਵਾਲੀਆ, ਮਹਿੰਦਰ ਸਿੰਘ ਝੱਤਰਾ, ਨੇਕ ਖੋਸਿਆਂ ਵਾਲਾਂ ਅਤੇ ਗੁਰਨਾਮ ਸਿੰਘ ਖੋਸਾ ਨੇ ਦਿਲ ਨੂੰ ਟੁੰਬਣ ਵਾਲੀਆਂ ਰਚਨਾਵਾਂ ਸੁਣਾਈਆਂ। ਇਸ ਦੌਰਾਨ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਕੇ ਸਾਹਿਤਕਾਰਾਂ ਨੂੰ ਇਕੱਠ ਨੂੰ ਸੁਚੱਜਾ ਜੀਵਨ ਜਿਊਣ ਦਾ ਸੰਦੇਸ਼ ਦਿੱਤਾ। ਪ੍ਰਧਾਨ ਜਗਜੀਤ ਸਿੰਘ ਝੱਤਰਾ ਨੇ ਕਿਹਾ ਕਿ ਲਿਖਾਰੀ ਸਾਹਿੱਤ ਸਭਾ ਦੀ ਵਿਲੱਖਣਤਾ ਇਹ ਕਿ ਹਰ ਮਹੀਨੇ ਇਕ ਸਾਹਿੱਤਕਾਰ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇਸ ਵਾਰ ਵੀ ਨੇਕ ਖੋਸਿਆਂ ਵਾਲਾਂ ਨੂੰ ਲਿਖਾਰੀ ਸਾਹਿਤ ਸਭਾ ਝੱਤਰਾ ਵਲੋਂ ਸਨਮਾਨਿਤ ਕੀਤਾ ਗਿਆ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਦੀਪ ਜੀਰਵੀ ਨੇ ਸੁਚੱਜੇ ਢੰਗ ਨਾਲ ਨਿਭਾਈ ਅਤੇ ਪ੍ਰਧਾਨ ਜਗਜੀਤ ਸਿੰਘ ਨੇ ਸਮਾਪਤੀ ਮੌਕੇ ਹਾਜ਼ਰ ਇਕੱਠ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲੱਖਾ ਸਿੰਘ ਵਾਲਾ ਉਤਾੜ ਤੋਂ ਡੇਢ ਦਰਜਨ ਪਰਿਵਾਰ ‘ਆਪ’ ਵਿਚ ਸ਼ਾਮਿਲ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੇ ਜ਼ਿਲ੍ਹਾ ਤੇ ਬਲਾਕ ਪੱਧਰੀ ਆਗੂਆਂ ਦੀ ਬੈਠਕ
Ad Position 24
No active advertisement