ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪਿੰਡ ਲੱਖਾ ਸਿੰਘ ਵਾਲਾ ਉਤਾੜ ਤੋਂ ਡੇਢ ਦਰਜਨ ਪਰਿਵਾਰ ‘ਆਪ’ ਵਿਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 14-07-2026
ਮਮਦੋਟ, 13 ਜੁਲਾਈ (ਰਾਜਿੰਦਰ ਸਿੰਘ ਹਾਂਡਾ)-ਮਮਦੋਟ ਬਲਾਕ ਅਧੀਨ ਪੈਂਦੇ ਪਿੰਡ ਲੱਖਾ ਸਿੰਘ ਵਾਲਾ ਉਤਾੜ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵਕਤ ਹੋਰ ਬਲ ਮਿਲਿਆ ਜਦੋਂ ਕਰੀਬ ਡੇਢ ਦਰਜਨ ਪਰਿਵਾਰਾਂ ਨੇ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਦੀ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦਾ ਲੜ ਫੜ ਲਿਆ। ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਬਲਵਿੰਦਰ ਸਿੰਘ, ਮਦਨ ਸਿੰਘ, ਸੁਰਿੰਦਰ ਸਿੰਘ, ਪਰਵਿੰਦਰ ਸਿੰਘ, ਅਨਮੋਲ ਸਿੰਘ, ਜਸ਼ਨਪ੍ਰੀਤ ਸਿੰਘ, ਗੁਰਬਖ਼ਸ਼ ਸਿੰਘ, ਅਮਰੀਕ ਸਿੰਘ, ਰਮਨਦੀਪ ਸਿੰਘ, ਅਰਸ਼ਦੀਪ ਸਿੰਘ, ਮੁਖ਼ਤਿਆਰ ਸਿੰਘ, ਬਹੋੜ ਸਿੰਘ, ਰੋਹਿਤ ਸਿੰਘ, ਸਿਕੰਦਰ ਸਿੰਘ, ਬਲਵੀਰ ਸਿੰਘ, ਰਾਜ ਸਿੰਘ, ਗੁਰਮੀਤ ਸਿੰਘ, ਪ੍ਰੇਮ ਸਿੰਘ, ਹਰਪ੍ਰੀਤ ਸਿੰਘ, ਹੁਸ਼ਿਆਰ ਸਿੰਘ, ਬਲਵਿੰਦਰ ਸਿੰਘ (ਬੱਬੂ ਮੈਂਬਰ ਪੰਚਾਇਤ), ਲਾਲ ਸਿੰਘ, ਗੁਰਬਚਨ ਸਿੰਘ ਅਤੇ ਸੁਨੀਲ ਸਿੰਘ ਸ਼ਾਮਲ ਹਨ। ਇਸ ਮੌਕੇ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਨੇ ਨਵੇਂ ਸਾਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸੇਵਾ, ਇਮਾਨਦਾਰ ਸ਼ਾਸਨ ਅਤੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਹਰ ਸਾਥੀ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਹਲਕੇ ਦੇ ਵਿਕਾਸ ਲਈ ਮਿਲ ਕੇ ਕੰਮ ਕੀਤਾ ਜਾਵੇਗਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ, ਮੇਜਰ ਸਿੰਘ ਬੁਰਜੀ, ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਮੀਡੀਆ ਕੋਆਰਡੀਨੇਟਰ ਸੰਦੀਪ ਕੁਮਾਰ ਸੋਨੀ (ਮਮਦੋਟ, ਵਾਰਡ ਨੰਬਰ 5), ਧਰਮਿੰਦਰ ਸਿੰਘ ਕਾਲਾ ਟਿੱਬਾ (ਸਰਪੰਚ), ਰੰਗਾ ਸਿੰਘ (ਬਲਾਕ ਸੰਮਤੀ ਮੈਂਬਰ), ਜਗੀਰ ਸਿੰਘ ਹਜ਼ਾਰਾਂ (ਸੀਨੀਅਰ ਆਗੂ), ਡਾ.ਪਵਨ ਸੋਲੰਕੀ (ਨਿੱਜੀ ਸਕੱਤਰ, ਹਲਕਾ ਵਿਧਾਇਕ), ਅਜਮੇਰ ਸਿੰਘ ਸਰਪੰਚ, ਰਣਜੀਤ ਸਿੰਘ ਸਰਪੰਚ, ਤਿਲਕਾ ਸਿੰਘ, ਸਰਜੀਤ ਸਿੰਘ ਸਰਪੰਚ, ਸੁਰਜੀਤ ਸਿੰਘ ਸਰਪੰਚ, ਪਿੱਪਲ ਸਿੰਘ ਸਰਪੰਚ, ਹਰਨੇਕ ਸਿੰਘ ਸਰਪੰਚ ਅਤੇ ਜਸਪਾਲ ਸਿੰਘ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਛੇਵੇਂ ਦਿਨ ਵੀ ਜਾਰੀ, ਕੂੜੇ-ਕਰਕਟ ਦੇ ਲੱਗੇ ਢੇਰ ਅਗਲੀ ਖ਼ਬਰ ਲਿਖਾਰੀ ਸਾਹਿਤ ਸਭਾ ਝੱਤਰਾ ਵਲੋਂ ਨੇਕ ਖੋਸਿਆਂ ਵਾਲੇ ਦਾ ਸਨਮਾਨ ਤੇ ਸਾਹਿਤਕ ਸਮਾਗਮ
Ad Position 24
No active advertisement