10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਬਾਬਾ ਪਿੱਪਲ ਵਾਲਾ ਦੀ ਦਰਗਾਹ ’ਤੇ 32ਵਾਂ ਸਾਲਾਨਾ ਮੇਲਾ ਮਨਾਇਆ ਰੋਜ਼ੇ ’ਤੇ ਚਾਦਰ ਚੜ੍ਹਾਉਣ ਦੀ ਰਸਮ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਅਤੇ ਧਰਮ ਪਾਲ ਚੁੱਘ ਪ੍ਰਧਾਨ ਨੇ ਨਿਭਾਈ

Ad Position 21
No active advertisement
ਅਜੀਤ ਡੈਸਕ 29-07-2026
ਜ਼ੀਰਾ, 28 ਜੁਲਾਈ (ਰਜਨੀਸ਼ ਕਥੂਰੀਆ)- ਮੁਹੱਲਾ ਜੱਟਾਂ ਵਾਲਾ ਜ਼ੀਰਾ ਵਿਖੇ ਸਥਿਤ ਦਰਗਾਹ ਪੀਰ ਬਾਬਾ ਪਿੱਪਲ ਵਾਲਾ ਜੀ ਦਾ ਸਾਲਾਨਾ ਮੇਲਾ ਮੁੱਖ ਸੇਵਾਦਾਰ ਰਾਜਿੰਦਰ ਕੁਮਾਰ ਵਿੱਜ ਦੇਖ-ਰੇਖ ਹੇਠ ਮਨਾਇਆ ਗਿਆ। ਇਸ ਦੌਰਾਨ ਰੋਜੇ ਉੱਪਰ ਚਾਦਰ ਚੜ੍ਹਾਉਣ ਦੀ ਰਸਮ ਉੱਘੇ ਸਮਾਜ ਸੇਵੀ ਸੁਖਦੇਵ ਬਿੱਟੂ ਵਿੱਜ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਸਰਪ੍ਰਸਤ ਜ਼ੀਰਾ ਵਿਕਾਸ ਪ੍ਰੀਸ਼ਦ ਨੇ ਨਿਭਾਈ। ਇਸ ਮੌਕੇ ਉਨ੍ਹਾਂ ਦੇ ਨਾਲ ਧਰਮ ਪਾਲ ਚੁੱਘ ਪ੍ਰਧਾਨ ਨਗਰ ਕੋਂਸਲ ਜ਼ੀਰਾ, ਮੁੱਖ ਸੇਵਾਦਾਰ ਰਜਿੰਦਰ ਪਾਲ ਵਿੱਜ , ਰਵਿੰਦਰ ਸਿੰਘ ਬੇਰੀ, ਸਤਪਾਲ ਪਰੂਥੀ ਆਦਿ ਹਾਜਰ ਸਨ। ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਸੁਖਦੇਵ ਬਿੱਟੂ ਵਿੱਜ, ਧਰਮ ਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ, ਰਜਿੰਦਰ ਪਾਲ ਵਿੱਜ, ਰਵਿੰਦਰ ਸਿੰਘ ਬੇਰੀ, ਸਤਪਾਲ ਪਰੂਥੀ, ਚੰਦਨ ਧਵਨ, ਇੰਦਰਜੀਤ ਵੋਹਰਾ,ਸੰਜੀਵ ਵਿੱਜ, ਮੱਟੀ ਪਰੂਥੀ , ਸਤੀਸ਼ ਵਿੱਜ, ਬਿੱਟੂ ਬੇਰੀ, ਪ੍ਰਿਸ ਵਿੱਜ, ਓਡੀਕ ਬੇਰੀ, ਕੌਸ਼ਲ ਵਿੱਜ, ਸੰਦੀਪ,ਜੌਂਟੀ ਵਿੱਜ, ਗੁੱਗੂ ਵਿੱਜ,ਹਿਮਾਂਸ਼ੂ ਵਿੱਜ, ਮਿੰਟਾ ਵੋਹਰਾ,ਸ਼ੀਲਾ ਰੇਲੀਆ, ਸਤ ਪਾਲ,ਸੋਨੂੰ ਬੇਰੀ,ਵਿਸ਼ੂ ਸਿਡਾਨਾ, ਮੋਹਿਤ ਵਿੱਜ, ਸੁਭਾਸ਼ ਵਿੱਜ, ਰੀਮਾ ਵਿੱਜ,ਰੀਨਾ, ਵਿੱਜ,ਪ੍ਰੀਤ ਬੇਰੀ, ਰੇਨੂ ਵਿੱਜ,ਸੁਸ਼ਮਾ, ਸੁਦੇਸ਼ ਵਿੱਜ, ਜੋਤੀ, ਸੀਤਾ, ਆਸ਼ਾ ਵੋਹਰਾ,ਰੰਜਨਾ,ਰੇਖਾ,ਓਸ਼ਾ, ਸਪਨਾ,ਨਮਰਤਾ,ਓਸ਼ਾ ਰਾਣੀ, ਕ੍ਰਿਸ਼ਨਾ ਸਿਡਾਨਾ,ਲੱਕੀ ਬੇਰੀ, ਸੰਤੋਸ਼ ਮਹਿਤਾ,ਪਰਸਨਤਾ ਵਿੱਜ, ਰੀਤਿਕਾ ਵਿੱਜ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਨੇ ਮੰਨੋਕਾਮਨਾਵਾਂ ਪੂਰੀਆਂ ਹੋਣ ਤੇ ਦਰਗਾਹ ’ਤੇ ਸਜਦਾ ਕੀਤਾ। ਇਸ ਮੌਕੇ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਹਾਜ਼ਰੀਆਂ ਭਰੀਆਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ,ਚਾਹ,ਪਕੌੜਿਆਂ ਅਤੇ ਹੋਰ ਕਈ ਤਰ੍ਹਾਂ ਦੇ ਪਕਵਾਨਾਂ ਦਾ ਅਤੁੱਟ ਲੰਗਰ ਭੰਡਾਰਾ ਲਗਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਬਲਬੀਰ ਸਿੰਘ ਦੀ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾਏ ਅਗਲੀ ਖ਼ਬਰ ਸਟਾਫ ਨਰਸਿਜ਼ ਵੈੱਲਫੇਅਰ ਐਸੋਸੀਏਸ਼ਨ ਦੇ ਆਗੂਆਂ ਦੀ ਬੈਠਕ 7 ਅਗਸਤ ਮੋਹਾਲੀ ਦੀ ਰੈਲੀ ਸੰਬੰਧੀ ਕੀਤਾ ਵਿਚਾਰ-ਵਟਾਂਦਰਾ
Ad Position 24