10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸੰਤ ਬਾਬਾ ਬਲਬੀਰ ਸਿੰਘ ਦੀ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾਏ

Ad Position 21
No active advertisement
ਅਜੀਤ ਡੈਸਕ 29-07-2026

ਚੱਬੇਵਾਲ, 28 ਜੁਲਾਈ (ਰਾਜੀਵ ਭਾਰਦਵਾਜ)- ਸੰਤ ਬਾਬਾ ਬਲਵੀਰ ਸਿੰਘ ਦੀ ਯਾਦ ਵਿਚ ਪਿੰਡ ਜਿਆਣ ਦੇ ਗੁਰਦੁਆਰਾ ਸਾਹਿਬ ਡੇਰਾ ਅੰਗੀਠਾ ਸਾਹਿਬ ਵਿਖੇ ਤੀਸਰੀ ਬਰਸੀ ਮੌਕੇ ਗੁਰਮਤਿ ਸਮਾਗਮ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਡੇਰੇ ਦੇ ਮੁੱਖ ਸੰਚਾਲਕ ਬਾਬਾ ਬਲਰਾਜ ਸਿੰਘ ਨੇ ਦੱਸਿਆ ਕਿ ਸੰਤ ਬਾਬਾ ਹਰਨਾਮ ਸਿੰਘ ਦੇ ਪਵਿੱਤਰ ਅਸਥਾਨ ਨਿਰਮਲ ਕੁਟੀਆ ਡੇਰਾ ਅੰਗੀਠਾ ਸਾਹਿਬ ਪਿੰਡ ਜਿਆਣ ਵਿਖੇ ਛੇਵੇਂ ਪਾਤਿਸ਼ਾਹ ਸਾਹਿਬ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਮੀਰੀ ਪੀਰੀ ਦਿਹਾੜੇ ਨੂੰ ਸਮਰਪਿਤ ਤੇ ਸੰਤ ਬਾਬਾ ਬਲਬੀਰ ਸਿੰਘ ਦੀ ਬਰਸੀ ਮੌਕੇ ਸਮਾਗਮ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਸਭ ਤੋਂ ਪਹਿਲਾਂ ਰੱਖੇ ਗਏ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਪਹੁੰਚੇ ਹੋਏ ਸਮਾਗਮ ਦੌਰਾਨ ਕੀਰਤਨੀ ਜਥੇ ਸੰਤ ਸੁਲੱਖਣ ਸਿੰਘ ਮਾਛੀਵਾੜਾ, ਗਿਆਨੀ ਕੁਲਤਾਰ ਸਿੰਘ ਹਜ਼ੂਰੀ ਰਾਗੀ ਨੇ ਕੀਰਤਨ ਨਾਲ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਸੰਤ ਅਮਰੀਕ ਸਿੰਘ ਤੱਗੜ ਬਡਾਲਾ, ਬਾਬਾ ਬਲਰਾਜ ਸਿੰਘ, ਸੰਤ ਮਾਤਾ ਗੁਰਿੰਦਰ ਕੌਰ ਬਾਹੋਵਾਲ, ਸੰਤ ਕਰਨੈਲ ਸਿੰਘ ਪੱਟੀ, ਬਾਬਾ ਗੁਰਦੇਵ ਸਿੰਘ, ਸੰਤ ਜੀਤ ਸਿੰਘ ਨੌਲੀ, ਜਰਨੈਲ ਸਿੰਘ ਗੜ੍ਹਦੀਵਾਲ, ਸੰਤ ਹਰਜਿੰਦਰ ਸਿੰਘ ਚਾਹ ਵਾਲੇ ਜਲੰਧਰ, ਸੰਤ ਸੰਤੋਖ ਸਿੰਘ ਪ੍ਰਧਾਨ (ਨਿਰਮਲਾ ਸੰਤ ਮੰਡਲ ਪੰਜਾਬ), ਸੰਤ ਅਮਰੀਕ ਸਿੰਘ, ਸੰਤ ਗੁਰਚਰਨ ਸਿੰਘ, ਸੰਤ ਸਤਨਾਮ ਸਿੰਘ ਚੱਕ ਗੁਰੂ, ਸੰਤ ਸੁਖਵਿੰਦਰ ਸਿੰਘ, ਹਲਕਾ ਵਿਧਾਇਕ ਚੱਬੇਵਾਲ ਇਸ਼ਾਂਕ ਕੁਮਾਰ, ਬੀਬੀ ਪਰਮਜੀਤ ਕੌਰ ਜਿਆਣ, ਗੁਰਦੀਪ ਸਿੰਘ ਯੂ.ਕੇ., ਬਿੱਕਰ ਸਿੰਘ, ਗੁਰਮੇਲ ਸਿੰਘ, ਡਾ. ਗੁਰਦਿਆਲ ਸਿੰਘ, ਜਗਜੀਤ ਸਿੰਘ, ਮਾ. ਗਿਆਨ ਸਿੰਘ, ਸੇਵਾਦਾਰ ਦਵਿੰਦਰ ਸਿੰਘ ਆਦਿ ਨੇ ਸਮਾਗਮ ਦੌਰਾਨ ਹਾਜ਼ਰੀ ਭਰੀ। ਸੰਤ ਬਾਬਾ ਬਲਰਾਜ ਸਿੰਘ ਨੇ ਦੱਸਿਆ ਕਿ ਇਸ ਮੌਕੇ ਪ੍ਰਸ਼ਾਦ ਦੇ ਤੌਰ ’ਤੇ ਸੰਗਤਾਂ ਨੂੰ ਬੂਟੇ ਵੀ ਵੰਡੇ ਗਏ ।

Ad Position 22
No active advertisement
ਪਿਛਲੀ ਖ਼ਬਰ ਬੈਂਕ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਬਾਬਾ ਪਿੱਪਲ ਵਾਲਾ ਦੀ ਦਰਗਾਹ ’ਤੇ 32ਵਾਂ ਸਾਲਾਨਾ ਮੇਲਾ ਮਨਾਇਆ ਰੋਜ਼ੇ ’ਤੇ ਚਾਦਰ ਚੜ੍ਹਾਉਣ ਦੀ ਰਸਮ ਸਮਾਜ ਸੇਵੀ ਸੁਖਦੇ...
Ad Position 24