02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਸੜਕ ਕਿਨਾਰੇ ਘੁਣ ਖਾਦੀ ਟਾਹਲੀ ਕਾਰਨ ਕਿਸੇ ਵੇਲੇ ਵੀ ਵਾਪਰ ਸਕਦੈ ਵੱਡਾ ਹਾਦਸਾ

Ad Position 21
No active advertisement
ਅਜੀਤ ਡੈਸਕ 30-07-2026
ਮੁੱਦਕੀ, 29 ਜੁਲਾਈ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬੇ ਦੇ ਮੁੱਦਕੀ ਤੋਂ ਫ਼ਰੀਦਕੋਟ ਰੋਡ ’ਤੇ ਸਥਿਤ ਗੁਰਦੁਆਰਾ ਬਾਬਾ ਬਿਧੀ ਚੰਦ ਨਜ਼ਦੀਕ ਸੜਕ ਦੇ ਕਿਨਾਰੇ ’ਤੇ ਖੜ੍ਹੀ ਖ਼ਤਰਨਾਕ ਟਾਹਲੀ ਕਿਸੇ ਵੇਲੇ ਵੀ ਜਾਨੀ-ਮਾਲੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਮੁੱਦਕੀ ਦੇ ਪ੍ਰਧਾਨ ਚਰਨਜੀਤ ਸਿੰਘ ਚੈਨਾ ਰੋਸਾ ਨੇ ਦੱਸਿਆ ਕਿ ਉਕਤ ਟਾਹਲੀ ਦੇ ਜੜ੍ਹ ਤੋਂ ਉੱਖੜਨ ਅਤੇ ਜੜ੍ਹ ਨੂੰ ਘੁਣ ਲੱਗਾ ਹੋਣ ਕਰਕੇ ਟਾਹਲੀ ਕਿਸੇ ਵੇਲੇ ਵੀ ਡਿਗ ਸਕਦੀ ਹੈ, ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਸੜਕ ’ਤੇ ਹੀ ਖੜ੍ਹੇ ਲੰਮੇ ਅਤੇ ਵੱਡੇ-ਵੱਡੇ ਸਫ਼ੈਦੇ ਜਿਨ੍ਹਾਂ ਦਾ ਟਾਹਣਾ ਕਦੇ ਵੀ ਹਨੇਰੀ ਕਾਰਨ ਡਿਗ ਕੇ ਕਿਸੇ ਦਾ ਜਾਨੀ ਅਤੇ ਮਾਲੀ ਨੁਕਸਾਨ ਪਹੁੰਚਾ ਸਕਦਾ ਹੈ। ਚਰਨਜੀਤ ਸਿੰਘ ਚੈਨਾ ਰੋਸਾ ਨੇ ਮਹਿਕਮੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਘੁਣ ਖਾਦੀ ਟਾਹਲੀ ਨੂੰ ਪੁਟਵਾਇਆ ਜਾਵੇ ਅਤੇ ਵੱਡੇ ਸਫ਼ੈਦਿਆਂ ਦਾ ਕੋਈ ਢੁਕਵਾਂ ਹੱਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਦੇਵ ਸਮਾਜ ਸਿੱਖਿਆ ਸੰਸਥਾਵਾਂ ਵਲੋਂ ‘ਸੇਵਕ ਉਤਸਵ’ ਮੌਕੇ ਪ੍ਰੇਰਣਾਦਾਇਕ ਸਭਾ ਡਾ.ਸੁਨੀਤਾ ਰੰਗਬੁੱਲਾ ਨੇ ਦੇਵਧਰਮ ਦੇ ਸਿਧ... ਅਗਲੀ ਖ਼ਬਰ ਲਿਟਲ ਫਲਾਵਰ ਕਾਨਵੈਂਟ ਸਕੂਲ ਮੁੱਦਕੀ ਵਿਖੇ ਕਰਵਾਇਆ ਜਾਣ-ਪਛਾਣ ਸਮਾਗਮ
Ad Position 24
No active advertisement