02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਬਿਜਲੀ ਮਕੈਨਿਕ ਨੌਜਵਾਨ ਦੀ ਸਾਈਲੈਂਟ ਅਟੈਕ ਕਾਰਨ ਮੌਤ

Ad Position 21
No active advertisement
ਅਜੀਤ ਡੈਸਕ 31-07-2026
ਤਲਵੰਡੀ ਭਾਈ, 30 ਜੁਲਾਈ (ਰਵਿੰਦਰ ਸਿੰਘ ਬਜਾਜ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 5 ਦੇ ਵਸਨੀਕ ਹਿਮਾਂਸ਼ੂ ਸੰਨੀ, ਜੋ ਕਿ ਬਿਜਲੀ ਫਿਟਿੰਗ ਦਾ ਬੜਾ ਵਧੀਆ ਮਕੈਨਿਕ ਸੀ, ਆਪਣਾ ਕੰਮ ਕਰਦੇ ਹੋਏ ਸਾਈਲੈਂਟ ਹਾਰਟ ਅਟੈਕ ਹੋਣ ਕਾਰਨ ਮੌਕੇ ’ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਹਿਮਾਂਸ਼ੂ ਕੁਮਾਰ ਸੰਨੀ ਪੁੱਤਰ ਛਿੰਦਰਪਾਲ ਛਿੰਦਾ ਵਾਸੀ ਵਾਰਡ ਨੰਬਰ 5 ਜੋ ਕਿ ਮੇਨ ਬਾਜ਼ਾਰ ਵਿਚ ਬਿਜਲੀ ਫਿਟਿੰਗ ਦਾ ਕੰਮ ਕਰ ਰਿਹਾ ਸੀ ਅਤੇ ਕੰਮ ਕਰਦੇ ਹੋਏ ਪੌੜੀ ’ਤੇ ਚੜ੍ਹਨ ਲੱਗੇ ਤਾਂ ਉਸ ਨੂੰ ਸਾਈਲੈਂਟ ਅਟੈਕ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਬਹੁਤ ਹੀ ਮਿਹਨਤੀ, ਇਮਾਨਦਾਰ ਅਤੇ ਗਊਸ਼ਾਲਾ ਦਾ ਸੇਵਕ ਸੀ, ਉਸ ਦੀ ਮੌਤ ਨਾਲ ਤਲਵੰਡੀ ਭਾਈ ਸ਼ਹਿਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਿਮਾਂਸ਼ੂ ਕੁਮਾਰ ਸੰਨੀ ਦੀ ਮੌਤ ’ਤੇ ਜਥੇਦਾਰ ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਕਮੇਟੀ, ਗੁਰਦੀਪ ਸਿੰਘ ਗਿੱਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕਰਨਜੋਤ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ, ਰੂਪ ਲਾਲ ਵੱਤਾ ਬਲਾਕ ਪ੍ਰਧਾਨ ਕਾਂਗਰਸ ਕਮੇਟੀ, ਰਜਿੰਦਰ ਕੁਮਾਰ ਛਾਬੜਾ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਹਰਦੀਪ ਸਿੰਘ ਹੈਪੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ, ਧਰਮ ਸਿੰਘ ਸਾਬਕਾ ਕੌਂਸਲਰ, ਸਤਪਾਲ ਸਿੰਘ ਵੜਿੰਗ ਕੌਂਸਲਰ, ਪ੍ਰਿਤਪਾਲ ਸਿੰਘ ਵੜਿੰਗ ਸਾਬਕਾ ਕੌਂਸਲਰ ਤੋਂ ਇਲਾਵਾ ਹੋਰ ਵੀ ਕਈ ਸ਼ਹਿਰ ਵਾਸੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਜ਼ੀਰਾ ਹਲਕੇ ਦਾ ਇਕ ਅਜਿਹਾ ਸਕੂਲ ਜਿੱਥੇ ਅਧਿਆਪਕਾਂ ਤੋਂ ਦਰਜਾ ਚਾਰ ਮੁਲਾਜ਼ਮਾਂ ਦੀ ਤਨਖਾਹ ਵੱਧ ! ਅਗਲੀ ਖ਼ਬਰ ਗੰਦਗੀ ਦੇ ਢੇਰਾਂ ਹੇਠ ਦੱਬ ਕੇ ਰਹਿ ਗਏ ਡੀ.ਸੀ ਦੇ ਹਫ਼ਤਾ ਪਹਿਲਾਂ ਜਾਰੀ ਹੁਕਮ
Ad Position 24
No active advertisement