ਗੋਲੂ ਕਾ ਮੋੜ, 31 ਜੁਲਾਈ (ਸੁਰਿੰਦਰ ਸਿੰਘ ਪੁਪਨੇਜਾ)-ਪੀਰ ਬਾਬਾ ਨੂਰ ਸ਼ਾਹ ਵਲੀ ਦੀ ਯਾਦ ਵਿਚ ਪਿੰਡ ਨੋਨਰੀ ਖੋਖਰ ਵਿਖੇ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਲਾਨਾ ਮੇਲਾ ਬੜੀ ਧੂਮਧਾਮ ਨਾਲ ਲਗਾਇਆ ਗਿਆ। ਮੇਲਾ ਪ੍ਰਬੰਧਕ ਕਮੇਟੀ ਵਲੋਂ ਬਾਬਾ ਨੂਰ ਸ਼ਾਹ ਵਲੀ ਦੀ ਸਮਾਧ ’ਤੇ ਚਾਦਰ ਚੜ੍ਹਾਉਣ ਦੀ ਰਸਮ ਤੋਂ ਬਾਅਦ ਮੇਲੇ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਰਪੰਚ ਦੇਸ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਬਾਬਾ ਨੂਰ ਸ਼ਾਹ ਵਲੀ ਦੀ ਯਾਦ ਵਿਚ ਪਿੰਡ ਨੋਨਾਰੀ ਖੋਖਰ ਵਿਖੇ ਹਰ ਸਾਲ 15 ਸਾਵਣ ਨੂੰ ਮੇਲਾ ਲਗਾਇਆ ਜਾਂਦਾ ਹੈ। ਮੇਲੇ ਵਿਚ ਪੰਜਾਬ ਦੇ ਮਸ਼ਹੂਰ ਗਾਇਕ ਜੋੜੀ ਸ਼ੇਰਾ ਬੋਹੜਵਾਲੀਆ ਤੇ ਨੂਰਦੀਪ ਨੇ ਸ਼ਿਰਕਤ ਕੀਤੀ ਅਤੇ ਆਪਣੀ ਗਾਇਕੀ ਨਾਲ ਆਈਆਂ ਸੰਗਤਾ ਦਾ ਮਨੋਰੰਜਨ ਕੀਤਾ। ਸ਼ਾਮ ਸਮੇ ਕਬੱਡੀ ਦੇ ਮੈਚ ਕਰਵਾਏ ਗਏ ਮੈਚ ਰੋਚਕ ਰਹੇ ਅਤੇ ਜੇਤੂ ਟੀਮ ਨੂੰ ਪ੍ਰਬੰਧਕਾਂ ਵਲੋਂ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਬਾਵਾ ਅਨੂਪ ਸਿੰਘ, ਬੂਟਾ ਮਾਸਟਰ ਗੋਲੂ ਕੇ, ਮਾਸਟਰ ਰਮਨ ਦਰੋਗਾ, ਜਗਦੀਸ਼ ਲਾਲ, ਮਹਿੰਦਰ ਲਾਲ, ਪੱਪੂ ਮੰਡ, ਵਿਜੇ ਥਿੰਦ ਪ੍ਰਧਾਨ ਡੇਰਾ ਭਜਨਗੜ੍ਹ ਯੂਥ ਕਲੱਬ, ਸੁਖਵਿੰਦਰ ਸੁੱਖਾ ਸਰਪੰਚ, ਪਵਨ ਕੰਬੋਜ ਪੰਚ, ਬਚਨ ਲਾਲ, ਨੰਦ ਲਾਲ, ਮੋਹਨ ਲਾਲ, ਸੋਹਨ ਲਾਲ, ਸੋਨੂੰ ਹਲਵਾਈ, ਪ੍ਰਸ਼ੋਤਮ ਥਿੰਦ ਡਾ.ਇੰਦਰਜੀਤ ਆਦਿ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜਰ ਸਨ।