02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਨਾਜ ਨਾਲ ਭਰੇ ਗੋਦਾਮਾਂ ਅਤੇ ਰਾਈਸ ਮਿੱਲਾਂ ’ਚ ਜਗ੍ਹਾ ਨਾ ਹੋਣ ਕਾਰਨ ਸ਼ੈਲਰ ਮਾਲਕ ਚਿੰਤਾ ’ਚ

ਮੁੱਦਕੀ, 1 ਅਗਸਤ (ਭਾਰਤ ਭੂਸ਼ਨ ਅਗਰਵਾਲ)-ਪਿਛਲੇ ਸੀਜ਼ਨਾਂ ਦੇ ਝੋਨੇ ਨਾਲ ਸੂਬੇ ਦੇ ਗੋਦਾਮ ਅਤੇ ਰਾਈਸ ਮਿੱਲ ਪਹਿਲਾਂ ਹੀ ਨੱਕੋ-ਨੱਕ ਭਰੇ ਪਏ ਹਨ ਅਤੇ ਉੱਪਰੋਂ ਪੰਜਾਬ ਝੋਨੇ ਦੇ ਇਕ ਹੋਰ ਖ਼ਰੀਦ ਸੀਜ਼ਨ ਲਈ ਤਿਆਰ ਹੋ ਰਿਹਾ ਹੈ, ਜਦਕਿ ਨਵੀਂ ਫ਼ਸਲ ਸਾਂਭਣ ਲਈ ਰਤਾ ਵੀ ਥਾਂ ਨਹੀਂ ਹੈ। ਜਿਸ ਕਾਰਨ ਸ਼ੈਲਰ ਮਾਲਕਾਂ ਨੂੰ ਆਉਣ ਵਾਲੇ ਝੋਨੇ ਦੀ ਸਟੋਰੇਜ ਨੂੰ ਲੈ ਕੇ ਭਾਰੀ ਚਿੰਤਾ ਸਤਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 02-08-2026

ਮੁੱਦਕੀ, 1 ਅਗਸਤ (ਭਾਰਤ ਭੂਸ਼ਨ ਅਗਰਵਾਲ)-ਪਿਛਲੇ ਸੀਜ਼ਨਾਂ ਦੇ ਝੋਨੇ ਨਾਲ ਸੂਬੇ ਦੇ ਗੋਦਾਮ ਅਤੇ ਰਾਈਸ ਮਿੱਲ ਪਹਿਲਾਂ ਹੀ ਨੱਕੋ-ਨੱਕ ਭਰੇ ਪਏ ਹਨ ਅਤੇ ਉੱਪਰੋਂ ਪੰਜਾਬ ਝੋਨੇ ਦੇ ਇਕ ਹੋਰ ਖ਼ਰੀਦ ਸੀਜ਼ਨ ਲਈ ਤਿਆਰ ਹੋ ਰਿਹਾ ਹੈ, ਜਦਕਿ ਨਵੀਂ ਫ਼ਸਲ ਸਾਂਭਣ ਲਈ ਰਤਾ ਵੀ ਥਾਂ ਨਹੀਂ ਹੈ। ਜਿਸ ਕਾਰਨ ਸ਼ੈਲਰ ਮਾਲਕਾਂ ਨੂੰ ਆਉਣ ਵਾਲੇ ਝੋਨੇ ਦੀ ਸਟੋਰੇਜ ਨੂੰ ਲੈ ਕੇ ਭਾਰੀ ਚਿੰਤਾ ਸਤਾ ਰਹੀ ਹੈ। ਲੰਮੇ ਸਮੇਂ ਤੋਂ ਪੰਜਾਬ ਨੂੰ ਦੇਸ਼ ਦਾ ‘ਅੰਨ ਭੰਡਾਰ’ ਕਿਹਾ ਜਾਂਦਾ ਰਿਹਾ ਹੈ, ਜਿਸ ਨੇ ਹਮੇਸ਼ਾ ਘੱਟੋ-ਘੱਟ ਸਮਰਥਨ ਮੁੱਲ ਦੇ ਆਸਰੇ ਕੇਂਦਰੀ ਪੂਲ ਵਿਚ ਕਣਕ ਅਤੇ ਝੋਨੇ ਦੇ ਅੰਬਾਰ ਲਾਏ ਹਨ, ਪਰ ਅਫ਼ਸੋਸ, ਜਿਸ ਪ੍ਰਬੰਧ ਨੇ ਫ਼ਸਲ ਦੀ ਪੈਦਾਵਾਰ ਵਧਾਉਣ ਲਈ ਉਤਸ਼ਾਹਿਤ ਕੀਤਾ, ਉਹ ਭੰਡਾਰਨ, ਢੋਆ-ਢੁਆਈ ਅਤੇ ਵੰਡ ਪ੍ਰਣਾਲੀ ਦਾ ਆਧੁਨਿਕੀਕਰਨ ਕਰਨ ਵਿਚ ਬੁਰੀ ਤਰ੍ਹਾਂ ਨਾਕਾਮ ਰਿਹਾ। ਸਮਾਂ ਰਹਿੰਦਿਆਂ ਜੇਕਰ ਪੁਰਾਣੇ ਅਨਾਜ ਨੂੰ ਗੋਦਾਮਾਂ ਅਤੇ ਰਾਈਸ ਮਿੱਲਾਂ ’ਚੋਂ ਬਾਹਰ ਨਾ ਕੱਢਿਆ ਤਾਂ ਖ਼ਰੀਦ ਦੀ ਰਫ਼ਤਾਰ ਮੱਠੀ ਪੈਣ ਦੇ ਨਾਲ-ਨਾਲ ਕਿਸਾਨਾਂ ਦੀ ਅਦਾਇਗੀ ’ਚ ਜਿੱਥੇ ਦੇਰੀ ਹੋ ਸਕਦੀ ਹੈ, ਉੱਥੇ ਹੀ ਸਪਲਾਈ ਲੜੀ ਪ੍ਰਬੰਧ ਲੀਹੋਂ ਲੱਥ ਸਕਦਾ ਹੈ। ਪੰਜਾਬ ਸਿਰ ਮੰਡਰਾ ਰਿਹਾ ਅੰਨ ਭੰਡਾਰਨ ਦਾ ਸੰਕਟ ਕੋਈ ਬੰਪਰ ਫ਼ਸਲ ਹੋਣ ਕਰਕੇ ਨਹੀਂ ਆਇਆ, ਸਗੋਂ ਇਹ ਇਕ ਅਜਿਹੀ ਖ਼ਰੀਦ ਪ੍ਰਣਾਲੀ ਦਾ ਨਤੀਜਾ ਹੈ, ਜੋ ਬਦਲਦੀ ਹਕੀਕਤ ਨਾਲ ਕਦਮ ਮਿਲਾ ਕੇ ਚੱਲਣ ਵਿਚ ਅਸਫਲ ਰਹੀ ਹੈ। ਹਰ ਸਾਲ ਖੜ੍ਹਾ ਹੋਣ ਵਾਲਾ ਇਹ ਸੰਕਟ ਸਾਡੀਆਂ ਸਰਕਾਰੀ ਨੀਤੀਆਂ ਦੇ ਵੱਡੇ ਨੁਕਸ ਨੂੰ ਜੱਗ ਜ਼ਾਹਿਰ ਕਰਦਾ ਹੈ। ਇਸ ਵੇਲੇ ਸਭ ਤੋਂ ਵੱਡਾ ਅੜਿੱਕਾ ਭਾਰਤੀ ਖ਼ੁਰਾਕ ਨਿਗਮ ਵਲੋਂ ਅਨਾਜ ਦੀ ਮੱਠੀ ਰਫ਼ਤਾਰ ਨਾਲ ਚੱਲ ਰਹੀ ਲਿਫ਼ਟਿੰਗ ਕਰਕੇ ਬਣਿਆ ਹੋਇਆ ਹੈ। ਹੁਣ ਜਦੋਂ ਦੇਸ਼ ਦੇ ਹੋਰ ਸੂਬੇ ਵੀ ਝੋਨੇ ਦੀ ਪੈਦਾਵਾਰ ਵਿਚ ਆਤਮ-ਨਿਰਭਰ ਹੋ ਰਹੇ ਹਨ, ਪੰਜਾਬ ਦਾ ਅਨਾਜ ਸਮਰੱਥਾ ਤੋਂ ਵੱਧ ਭਰੇ ਗੋਦਾਮਾਂ ਵਿਚ ਹੀ ਪਿਆ ਹੋਇਆ ਹੈ। ਇਸ ਨਾਲ ਨਾ ਸਿਰਫ਼ ਭੰਡਾਰਨ ਦਾ ਖ਼ਰਚਾ ਵੱਧ ਰਿਹਾ ਹੈ, ਸਗੋਂ ਅਨਾਜ ਦੇ ਖ਼ਰਾਬ ਹੋਣ ਦਾ ਖ਼ਤਰਾ ਵੀ ਪਲ-ਪਲ ਵਧਦਾ ਜਾ ਰਿਹਾ ਹੈ। ਨੱਕੋ-ਨੱਕ ਭਰੇ ਗੋਦਾਮ ਇਕ ਚਿਤਾਵਨੀ ਹਨ। ਜੇਕਰ ਬੁਨਿਆਦੀ ਸੁਧਾਰ ਨਾ ਕੀਤੇ ਗਏ ਤਾਂ ਇਹ ਸੰਕਟ ਹਰ ਸਾਲ ਭਾਰਤੀ ਖੇਤੀ ਦੀ ਇਸ ਵੱਡੀ ਸਫਲਤਾ ਨੂੰ ਢਾਹ ਲਾਉਂਦਾ ਰਹੇਗਾ। ਰਾਈਸ ਮਿੱਲਰਾਂ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਗੁਦਾਮ ਖਾਲੀ ਨਾ ਕਰਵਾਏ ਤਾਂ ਦੋ ਮਹੀਨਿਆਂ ਤੱਕ ਆਉਣ ਵਾਲੇ ਝੋਨੇ ਦਾ ਦੁਰਦਸ਼ਾ ਬਹੁਤ ਮਾੜੀ ਹੋਵੇਗੀ, ਜਿਸ ਦੀ ਜ਼ਿੰਮੇਵਾਰੀ ਕੇਂਦਰ ਅਤੇ ਪੰਜਾਬ ਸਰਕਾਰ ਦੀ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਟਰਾਲੀ ਚੋਰ ਤੋਂ ਮੋਟਰ ਚੋਰ ਤੱਕ ਪਹੁੰਚੀ ਸਰਕਾਰ ਦੀ ਕਾਰਗੁਜ਼ਾਰੀ-ਜਿੰਦੂ ਅਗਲੀ ਖ਼ਬਰ ਤਖ਼ਤ ਸਾਹਿਬਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਅੰਦਰਲੀ ਦੁਰਦਸ਼ਾ ’ਤੇ ਉੱਠੇ ਸਵਾਲ
Ad Position 24
No active advertisement