16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਤਖ਼ਤ ਸਾਹਿਬਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਅੰਦਰਲੀ ਦੁਰਦਸ਼ਾ ’ਤੇ ਉੱਠੇ ਸਵਾਲ

ਫ਼ਿਰੋਜ਼ਪੁਰ, 1 ਅਗਸਤ (ਕੁਲਬੀਰ ਸਿੰਘ ਸੋਢੀ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਖ਼ਸਤਾ ਹਾਲਤ ਅਤੇ ਯਾਤਰੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਮਾਮਲਾ ਇਕ ਵਾਰ ਫਿਰ ਉੱਭਰ ਕੇ ਸਾਹਮਣੇ ਆਇਆ ਹੈ। ਭਾਕਿਯੂ ਓਥਾਨ ਮਜ਼ਦੂਰ ਯੂਨੀਅਨ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਰੇਲਵੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਨਾਲ ਜੁੜੀਆਂ ਇਨ੍ਹਾਂ ਰੇਲਗੱਡੀਆਂ ਵਿਚ ਨਾ ਸਫ਼ਾਈ ਦੇ ਢੁਕਵੇਂ ਪ੍ਰਬੰਧ ਹਨ ਅਤੇ ਨਾ ਹੀ ਬੁਨਿਆਦੀ ਸਹੂਲਤਾਂ।

Ad Position 21
repet_subhas-goyals [Copy P29]
ਰੇਲ ਗੱਡੀ ਦੀ ਲੀਕ ਹੋ ਰਹੀ ਪਾਇਪ ਨੂੰ ਦਿਖਾਉਣ ਸਮੇਂ ਜਥੇਦਾਰ ਬਘੌਰਾ ਅਤੇ ਲੀਕ ਕਰ ਰਹੀ ਪਾਈਪ ਨੂੰ ਕਾਗ਼ਜ਼ੀ ਟੇਪ ਨਾਲ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕਰਮਚਾਰੀ। ਅਜੀਤ ਤਸਵੀਰ 02-08-2026

ਫ਼ਿਰੋਜ਼ਪੁਰ, 1 ਅਗਸਤ (ਕੁਲਬੀਰ ਸਿੰਘ ਸੋਢੀ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਅਤੇ ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਖ਼ਸਤਾ ਹਾਲਤ ਅਤੇ ਯਾਤਰੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਦਾ ਮਾਮਲਾ ਇਕ ਵਾਰ ਫਿਰ ਉੱਭਰ ਕੇ ਸਾਹਮਣੇ ਆਇਆ ਹੈ। ਭਾਕਿਯੂ ਓਥਾਨ ਮਜ਼ਦੂਰ ਯੂਨੀਅਨ ਦੇ ਪ੍ਰਚਾਰ ਸਕੱਤਰ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਰੇਲਵੇ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਲੱਖਾਂ ਸ਼ਰਧਾਲੂਆਂ ਦੀ ਸ਼ਰਧਾ ਭਾਵਨਾ ਨਾਲ ਜੁੜੀਆਂ ਇਨ੍ਹਾਂ ਰੇਲਗੱਡੀਆਂ ਵਿਚ ਨਾ ਸਫ਼ਾਈ ਦੇ ਢੁਕਵੇਂ ਪ੍ਰਬੰਧ ਹਨ ਅਤੇ ਨਾ ਹੀ ਬੁਨਿਆਦੀ ਸਹੂਲਤਾਂ। ਉਨ੍ਹਾਂ ਕੇਂਦਰ ਸਰਕਾਰ ਅਤੇ ਰੇਲਵੇ ਮੰਤਰਾਲੇ ਤੋਂ ਮੰਗ ਕੀਤੀ ਕਿ ਪੰਜਾਬ ਤੋਂ ਤਖ਼ਤ ਸਾਹਿਬਾਂ ਲਈ ਚੱਲ ਰਹੀਆਂ ਰੇਲਗੱਡੀਆਂ ਦੇ ਪੁਰਾਣੇ ਰੈਂਕ ਤੁਰੰਤ ਬਦਲ ਕੇ ਨਵੇਂ ਅਤੇ ਆਧੁਨਿਕ ਰੈਂਕ ਲਗਾਏ ਜਾਣ। ਜਥੇਦਾਰ ਬਘੌਰਾ ਨੇ ਦੱਸਿਆ ਕਿ ਹਾਲ ਹੀ ਵਿਚ ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਜਾਣ ਵਾਲੀ ਸੱਚਖੰਡ ਐਕਸਪ੍ਰੈੱਸ (12716) ਵਿਚ ਸਫ਼ਰ ਦੌਰਾਨ ਏ.ਸੀ. ਕੋਚਾਂ ਦੀ ਹਾਲਤ ਬਹੁਤ ਮਾੜੀ ਮਿਲੀ। ਉਨ੍ਹਾਂ ਦੱਸਿਆ ਕਿ ਪਾਣੀ ਦੀਆਂ ਪਾਈਪਾਂ ਲੀਕ ਹੋਣ ਕਾਰਨ ਬਾਥਰੂਮਾਂ ਵਿਚ ਹਰ ਵੇਲੇ ਪਾਣੀ ਖੜ੍ਹਾ ਰਿਹਾ, ਜਿਸ ਨਾਲ ਗੰਦਗੀ ਅਤੇ ਬਦਬੂ ਫੈਲ ਗਈ ਅਤੇ ਯਾਤਰੀਆਂ ਨੂੰ ਬਾਥਰੂਮ ਵਰਤਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਰਸਤੇ ਵਿਚ ਹੋਈ ਬਰਸਾਤ ਦੌਰਾਨ ਡੱਬਿਆਂ ਦੀਆਂ ਛੱਤਾਂ ਵਿਚੋਂ ਵੀ ਪਾਣੀ ਚੋਂਦਾ ਰਿਹਾ, ਜਿਸ ਨਾਲ ਯਾਤਰੀਆਂ ਨੂੰ ਹੋਰ ਵੀ ਪ੍ਰੇਸ਼ਾਨੀ ਝੱਲਣੀ ਪਈ। ਜਥੇਦਾਰ ਬਘੌਰਾ ਨੇ ਦੱਸਿਆ ਕਿ ਰੇਲਵੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾਉਣ ਦੇ ਬਾਵਜੂਦ ਸਥਾਈ ਹੱਲ ਕਰਨ ਦੀ ਥਾਂ ਲੀਕ ਕਰ ਰਹੀ ਪਾਈਪ ਨੂੰ ਕਾਗ਼ਜ਼ੀ ਟੇਪ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਜੋ ਨਾਕਾਫ਼ੀ ਸਾਬਤ ਹੋਈ। ਉਨ੍ਹਾਂ ਰੇਲ ਮੰਤਰੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਕਿ ਪੰਜਾਬ ਤੋਂ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਲਈ ਚੱਲ ਰਹੀਆਂ ਰੇਲਗੱਡੀਆਂ ਦੇ ਪੁਰਾਣੇ ਰੈਂਕ ਬਦਲ ਕੇ ਨਵੇਂ ਰੈਂਕ ਲਗਾਏ ਜਾਣ ਅਤੇ ਸੰਭਵ ਹੋਵੇ ਤਾਂ ਵੰਦੇ ਭਾਰਤ ਪੱਧਰ ਦੀਆਂ ਆਧੁਨਿਕ ਸਹੂਲਤਾਂ ਵਾਲੇ ਕੋਚ ਮੁਹੱਈਆ ਕਰਵਾਏ ਜਾਣ।

Ad Position 22
No active advertisement
ਪਿਛਲੀ ਖ਼ਬਰ ਅਨਾਜ ਨਾਲ ਭਰੇ ਗੋਦਾਮਾਂ ਅਤੇ ਰਾਈਸ ਮਿੱਲਾਂ ’ਚ ਜਗ੍ਹਾ ਨਾ ਹੋਣ ਕਾਰਨ ਸ਼ੈਲਰ ਮਾਲਕ ਚਿੰਤਾ ’ਚ ਅਗਲੀ ਖ਼ਬਰ ਮਿੰਨੀ ਕਹਾਣੀਆਂ
Ad Position 24