30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਅਮਨਦੀਪ ਹਸਪਤਾਲ ਅਤੇ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਫ਼ਿਰੋਜ਼ਪੁਰ ’ਚ ਕੱਲ੍ਹ ਲੱਗੇਗਾ ਮੁਫ਼ਤ ਫਾਇਬ੍ਰੋ ਸਕੈਨ ਜਾਂਚ ਕੈਂਪ

ਫ਼ਿਰੋਜ਼ਪੁਰ, 29 ਅਗਸਤ (ਕੁਲਬੀਰ ਸਿੰਘ ਸੋਢੀ)-ਅਮਨਦੀਪ ਹਸਪਤਾਲ ਵਲੋਂ ਉਜਾਲਾ ਸਿਗਨਸ ਹੈੱਲਥਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਕੱਲ੍ਹ 31 ਅਗਸਤ ਨੂੰ ਮੁਫ਼ਤ ਫਾਇਬ੍ਰੋ ਸਕੈਨ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਅਮਨਦੀਪ ਹਸਪਤਾਲ, ਮੋਗਾ ਰੋਡ, ਫ਼ਿਰੋਜ਼ਪੁਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ।

Ad Position 21
No active advertisement
ਅਮਨਦੀਪ ਹਸਪਤਾਲ ਦੇ ਡਾਇਰੈਕਟਰ ਡਾ. ਅਮਨਦੀਪ ਕੌਰ। ਅਜੀਤ ਤਸਵੀਰ 30-08-2026
ਫ਼ਿਰੋਜ਼ਪੁਰ, 29 ਅਗਸਤ (ਕੁਲਬੀਰ ਸਿੰਘ ਸੋਢੀ)-ਅਮਨਦੀਪ ਹਸਪਤਾਲ ਵਲੋਂ ਉਜਾਲਾ ਸਿਗਨਸ ਹੈੱਲਥਕੇਅਰ ਸਰਵਿਸਿਜ਼ ਦੇ ਸਹਿਯੋਗ ਨਾਲ ਕੱਲ੍ਹ 31 ਅਗਸਤ ਨੂੰ ਮੁਫ਼ਤ ਫਾਇਬ੍ਰੋ ਸਕੈਨ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਅਮਨਦੀਪ ਹਸਪਤਾਲ, ਮੋਗਾ ਰੋਡ, ਫ਼ਿਰੋਜ਼ਪੁਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਕੈਂਪ ਦੌਰਾਨ ਇੰਟਰਨਲ ਮੈਡੀਸਨ ਵਿਭਾਗ ਦੇ ਡਾ.ਚਰਨਜੀਤ ਸਿੰਘ ਅਤੇ ਡਾ.ਪ੍ਰਦੀਪ ਕੁਮਾਰ ਮਿੱਤਲ ਮਰੀਜ਼ਾਂ ਦੀ ਜਾਂਚ ਕਰਨਗੇ, ਲਿਵਰ ਅਤੇ ਪੇਟ ਨਾਲ ਸਬੰਧਿਤ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਮਾਹਿਰ ਸਲਾਹ ਅਤੇ ਜ਼ਰੂਰੀ ਸਿਹਤ ਜਾਣਕਾਰੀ ਪ੍ਰਦਾਨ ਕਰਨਗੇ। ਹਸਪਤਾਲ ਪ੍ਰਬੰਧਕਾਂ ਅਨੁਸਾਰ ਆਮ ਤੌਰ ’ਤੇ ਕਰੀਬ 4000 ਰੁਪਏ ਦੀ ਲਾਗਤ ਵਾਲਾ ਫਾਇਬ੍ਰੋ ਸਕੈਨ ਟੈੱਸਟ ਇਸ ਕੈਂਪ ਵਿਚ ਪੂਰੀ ਤਰ੍ਹਾਂ ਮੁਫ਼ਤ ਕੀਤਾ ਜਾਵੇਗਾ ਅਤੇ ਇਹ ਜਾਂਚ ਆਧੁਨਿਕ ਏ.ਆਈ. ਆਧਾਰਿਤ ਈਕੋਸੈਂਸ ਮਿਨੀ ਪਲੱਸ 430 ਮਸ਼ੀਨ ਰਾਹੀਂ ਕੀਤੀ ਜਾਵੇਗੀ, ਜੋ ਬਿਨਾਂ ਕਿਸੇ ਸਰਜਰੀ ਜਾਂ ਚੀਰ-ਫਾੜ ਤੋਂ ਫੈਟੀ ਲਿਵਰ ਅਤੇ ਲਿਵਰ ਦੀ ਸਖ਼ਤੀ ਵਰਗੀਆਂ ਸਮੱਸਿਆਵਾਂ ਦਾ ਸ਼ੁਰੂਆਤੀ ਪੜਾਅ ਵਿਚ ਹੀ ਸਹੀ ਪਤਾ ਲਗਾਉਣ ਵਿਚ ਸਹਾਇਕ ਹੈ। ਅਮਨਦੀਪ ਹਸਪਤਾਲ ਦੇ ਡਾਇਰੈਕਟਰ ਡਾ.ਅਮਨਦੀਪ ਕੌਰ ਨੇ ਕਿਹਾ ਕਿ ਬਦਲਦੀ ਜੀਵਨਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਾਰਨ ਲਿਵਰ ਨਾਲ ਸਬੰਧਿਤ ਬਿਮਾਰੀਆਂ ਤੇਜ਼ੀ ਨਾਲ ਵੱਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਮੇਂ ਸਿਰ ਜਾਂਚ ਅਤੇ ਮਾਹਿਰ ਡਾਕਟਰੀ ਸਲਾਹ ਉਪਲਬਧ ਕਰਵਾਉਣਾ ਬਹੁਤ ਜ਼ਰੂਰੀ ਹੈ, ਤਾਂ ਜੋ ਗੰਭੀਰ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕ ਇਸ ਮੁਫ਼ਤ ਸਿਹਤ ਕੈਂਪ ਦਾ ਲਾਭ ਲੈ ਸਕਦੇ ਹਨ ਅਤੇ ਹੋਰ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਤਾਨਾਸ਼ਾਹੀ ਰਵੱਈਆ ਛੱਡ ਕੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰੇ ਮੁੱਖ ਮੰਤਰੀ-ਗਗਨ ਬਰਾੜ, ਦੀਦਾਰ ਮੁੱਦਕੀ ਅਗਲੀ ਖ਼ਬਰ ਗੁਰੂਹਰਸਹਾਏ ਹਲਕੇ ’ਚ ਚਲਾਏ ਸਫ਼ਾਈ ਅਭਿਆਨ ’ਚ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਲਿਆ ਹਿੱਸਾ
Ad Position 24