30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸੇਵਾਦਾਰ ਅਖੰਡ ਜੋਤ ਲੈ ਕੇ ਮਾਤਾ ਚਿੰਤਪੁਰਨੀ ਦੇ ਦਰਬਾਰ ਵੱਲ ਹੋਏ ਰਵਾਨਾ

ਮੁੱਦਕੀ, 29 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸਾਉਣ ਮਹੀਨੇ ਦੇ ਸਬੰਧ ’ਚ ਮਾਤਾ ਚਿੰਤਪੁਰਨੀ ਦੇ ਦਰਬਾਰ ਤੋਂ ਸ਼੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸੇਵਾਦਾਰਾਂ ਵਲੋਂ ਲਿਆਂਦੀ ਗਈ ਪਵਿੱਤਰ ਅਖੰਡ ਜੋਤ ਨੂੰ ਸਥਾਨਕ ਕਸਬੇ ਦੇ ਪੁਰਾਣੇ ਬੱਸ ਅੱਡੇ ਨਜ਼ਦੀਕ ਬਣੇ ਮਹਾਂਮਾਈ ਦੇ ਦਰਬਾਰ ’ਚ ਸੰਗਤਾਂ ਦੇ ਦਰਸ਼ਨਾਂ ਲਈ ਸਜਾਈ ਗਈ ਸੀ, ਜਿੱਥੇ ਰੋਜ਼ਾਨਾ ਸਵੇਰੇ-ਸ਼ਾਮ ਮਾਤਾ ਰਾਣੀ ਦੀ ਆਰਤੀ ਕੀਤੀ ਜਾਂਦੀ ਸੀ। ਮਾਤਾ ਰਾਣੀ ਦੀ ਪਵਿੱਤਰ ਅਖੰਡ ਜੋਤ ਨੂੰ ਵਾਪਸ ਦਰਬਾਰ ਵਿਖੇ ਲਿਜਾਉਣ ਲਈ ਮੰਡਲੀ ਦੇ ਸੇਵਾਦਾਰ ‘ਜੈ ਮਾਤਾ ਦੀ’ ਦੇ ਅਕਾਸ਼ ਗੁੰਜਾਊ ਨਾਅਰੇ ਲਗਾਉਂਦੇ ਹੋਏ ਹਿਮਾਚਲ ਪ੍ਰਦੇਸ਼ ਵੱਲ ਰਵਾਨਾ ਹੋਏ।

Ad Position 21
No active advertisement
ਮਾਤਾ ਚਿੰਤਪੁਰਨੀ ਦੇ ਦਰਬਾਰ ਵੱਲ ਰਵਾਨਾ ਹੋਣ ਸਮੇਂ ਸ਼੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਮੈਂਬਰ ਅਤੇ ਸੰਗਤਾਂ। ਤਸਵੀਰ-ਭਾਰਤ ਭੂਸ਼ਨ ਅਗਰਵਾਲ 30-08-2026
ਮੁੱਦਕੀ, 29 ਅਗਸਤ (ਭਾਰਤ ਭੂਸ਼ਨ ਅਗਰਵਾਲ)-ਸਾਉਣ ਮਹੀਨੇ ਦੇ ਸਬੰਧ ’ਚ ਮਾਤਾ ਚਿੰਤਪੁਰਨੀ ਦੇ ਦਰਬਾਰ ਤੋਂ ਸ਼੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸੇਵਾਦਾਰਾਂ ਵਲੋਂ ਲਿਆਂਦੀ ਗਈ ਪਵਿੱਤਰ ਅਖੰਡ ਜੋਤ ਨੂੰ ਸਥਾਨਕ ਕਸਬੇ ਦੇ ਪੁਰਾਣੇ ਬੱਸ ਅੱਡੇ ਨਜ਼ਦੀਕ ਬਣੇ ਮਹਾਂਮਾਈ ਦੇ ਦਰਬਾਰ ’ਚ ਸੰਗਤਾਂ ਦੇ ਦਰਸ਼ਨਾਂ ਲਈ ਸਜਾਈ ਗਈ ਸੀ, ਜਿੱਥੇ ਰੋਜ਼ਾਨਾ ਸਵੇਰੇ-ਸ਼ਾਮ ਮਾਤਾ ਰਾਣੀ ਦੀ ਆਰਤੀ ਕੀਤੀ ਜਾਂਦੀ ਸੀ। ਮਾਤਾ ਰਾਣੀ ਦੀ ਪਵਿੱਤਰ ਅਖੰਡ ਜੋਤ ਨੂੰ ਵਾਪਸ ਦਰਬਾਰ ਵਿਖੇ ਲਿਜਾਉਣ ਲਈ ਮੰਡਲੀ ਦੇ ਸੇਵਾਦਾਰ ‘ਜੈ ਮਾਤਾ ਦੀ’ ਦੇ ਅਕਾਸ਼ ਗੁੰਜਾਊ ਨਾਅਰੇ ਲਗਾਉਂਦੇ ਹੋਏ ਹਿਮਾਚਲ ਪ੍ਰਦੇਸ਼ ਵੱਲ ਰਵਾਨਾ ਹੋਏ। ਇਸ ਤੋਂ ਪਹਿਲਾਂ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਰਵਿੰਦਰ ਗਰਗ ਵਲੋਂ ਪੂਜਾ ਕਰਵਾਈ ਗਈ। ਪੰਡਿਤ ਭੁਪਿੰਦਰ ਸ਼ਰਮਾ ਵਲੋਂ ਪੂਜਾ ਅਚਰਨਾਂ ਕੀਤੇ ਜਾਣ ਬਾਅਦ ਸ਼੍ਰੀ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸੇਵਾਦਾਰ ਮਹਾਂਮਾਈ ਦੀ ਅਖੰਡ ਜੋਤ ਲੈ ਕੇ ਮਾਤਾ ਚਿੰਤਪੁਰਨੀ ਦੇ ਦਰਬਾਰ ਵੱਲ ਰਵਾਨਾ ਹੋਏ। ਇਸ ਮੌਕੇ ਸ਼੍ਰੀ ਦੁਰਗਾ ਭਜਨ ਮੰਡਲੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਰਾਜੂ, ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਕੇਵਲ ਕਟਾਰੀਆ ਮੀਤ ਪ੍ਰਧਾਨ, ਗਗਨਦੀਪ ਗਰਗ, ਕਮਲ ਕੁਮਾਰ ਅਗਰਵਾਲ ਬਲਾਕ ਪ੍ਰਧਾਨ ਕਾਂਗਰਸ ਕਮੇਟੀ, ਸੁਖਮੰਦਰ ਸਿੰਘ ਖੋਸਾ, ਸੁਰਜੀਤ ਕੁਮਾਰ ਮਨਚੰਦਾ, ਜੱਸੀ ਮਨਚੰਦਾ, ਬਲਜੀਤ ਸਾਗਰ, ਸੁਖਵਿੰਦਰ ਪਾਲ ਸ਼ਰਮਾ, ਰਮਨ ਸ਼ਰਮਾ, ਪ੍ਰਿੰਸ ਗਰਗ, ਰਮਨ ਸ਼ਰਮਾ, ਬਾਵਾ ਮਨਚੰਦਾ, ਹੈਰੀ ਨਰੂਲਾ , ਸਤੀਸ਼ ਅਗਰਵਾਲ, ਪ੍ਰਦੀਪ ਗੇਜੀ, ਨਿਤਿਸ਼ ਬਾਂਸਲ, ਜੱਜਪਾਲ ਗਰੋਵਰ, ਸ਼ੀਤਲ ਅਗਰਵਾਲ, ਸੰਜੀਵ ਬਾਂਸਲ, ਜਸਪਾਲ ਸਿੰਘ ਜੱਸਾ ਸਾਬਕਾ ਪ੍ਰਧਾਨ, ਤਰਸੇਮ ਗਰਗ, ਕਾਲੀ ਬਾਂਸਲ, ਮੰਗਤ ਰਾਮ ਮਨਚੰਦਾ, ਰਾਮ ਕੁਮਾਰ ਆੜ੍ਹਤੀਆ, ਕਾਕਾ ਨੂੰਰਾ, ਗਗਨਦੀਪ ਗਰਗ, ਪਵਨ ਗੋਇਲ, ਅਵਤਾਰ ਮਨਚੰਦਾ, ਰਾਜੇਸ਼ ਗੁਪਤਾ ਪ੍ਰਧਾਨ ਅਗਰਵਾਲ ਸਭਾ, ਮੋਹਿਤ ਗਰਗ ਆਦਿ ਹਾਜ਼ਰ ਸਨ। ਅਖ਼ੀਰ ’ਚ ਸਾਬਕਾ ਪ੍ਰਧਾਨ ਲੱਕੀ ਸ਼ਰਮਾ ਵਲੋਂ ਸਵਾ ਮਹੀਨੇ ਮਹਾਂਮਾਈ ਦੇ ਚੱਲੇ ਭੰਡਾਰੇ ’ਚ ਸਹਿਯੋਗ ਦੇਣ ਵਾਲੇ ਐਨ.ਆਰ.ਆਈ. ਵੀਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਵਿੰਦਰ ਸਿੰਘ ਦੇ ਪਰਿਵਾਰ ਵਲੋਂ ਬਾਬੇ ਸ਼ਹੀਦਾਂ ਦੇ ਗੁਰੂ ਘਰ ਨੂੰ ਸਕੂਟਰੀ ਭੇਟ ਅਗਲੀ ਖ਼ਬਰ ਭਾਕਿਯੂ ਕਾਦੀਆਂ ਦੇ ਮੈਂਬਰ ਲਾਡੀ ਪਨੂੰ ਦੀ ਬੇਵਕਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
Ad Position 24