30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰਵਿੰਦਰ ਸਿੰਘ ਦੇ ਪਰਿਵਾਰ ਵਲੋਂ ਬਾਬੇ ਸ਼ਹੀਦਾਂ ਦੇ ਗੁਰੂ ਘਰ ਨੂੰ ਸਕੂਟਰੀ ਭੇਟ

ਮੱਲਾਂਵਾਲਾ, 29 ਅਗਸਤ (ਬਲਬੀਰ ਸਿੰਘ ਜੋਸਨ)-ਇੱਥੋਂ ਨੇੜਲੇ ਪਿੰਡ ਰੁਕਣੇਵਾਲਾ (ਬਾਣਾਵਾਲੀ) ਵਿਖੇ ਸਥਿਤ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕ ਸ਼ਰਧਾਲੂ ਸਿੱਖ ਪਰਿਵਾਰ ਵਲੋਂ ਗੁਰੂ ਘਰ ਦੀ ਸੇਵਾ ਲਈ ਸਕੂਟਰੀ ਭੇਟ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਗੋਇੰਦਵਾਲ ਸਾਹਿਬ ਨੇੜਲੇ ਪਿੰਡ ਪਿੰਡੀ ਨਾਲ ਸਬੰਧਿਤ ਗੁਰਵਿੰਦਰ ਸਿੰਘ, ਜੋ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਦੇ ਸ਼ਰਧਾਲੂ ਅਤੇ ਸੇਵਕ ਹਨ, ਦੇ ਪਰਿਵਾਰ ਵਲੋਂ ਇਹ ਸੇਵਾ ਕਰਵਾਈ ਗਈ।

Ad Position 21
No active advertisement
ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਵਿਖ਼ੇ ਗੁਰ ਸਿੱਖ ਪਰਿਵਾਰ ਵਲੋਂ ਗੁਰੂ ਘਰ ਦੀ ਸੇਵਾ ਲਈ ਸਕੂਟਰੀ ਭੇਟ ਕਰਨ ਅਤੇ ਸਿਰਪਾਓ ਭੇਟ ਕਰਦੇ ਬਾਬਾ ਗੁਰਦੇਵ ਸਿੰਘ। ਤਸਵੀਰ-ਬਲਬੀਰ ਸਿੰਘ ਜੋਸਨ 30-08-2026
ਮੱਲਾਂਵਾਲਾ, 29 ਅਗਸਤ (ਬਲਬੀਰ ਸਿੰਘ ਜੋਸਨ)-ਇੱਥੋਂ ਨੇੜਲੇ ਪਿੰਡ ਰੁਕਣੇਵਾਲਾ (ਬਾਣਾਵਾਲੀ) ਵਿਖੇ ਸਥਿਤ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਵਿਖੇ ਇਕ ਸ਼ਰਧਾਲੂ ਸਿੱਖ ਪਰਿਵਾਰ ਵਲੋਂ ਗੁਰੂ ਘਰ ਦੀ ਸੇਵਾ ਲਈ ਸਕੂਟਰੀ ਭੇਟ ਕੀਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਗੋਇੰਦਵਾਲ ਸਾਹਿਬ ਨੇੜਲੇ ਪਿੰਡ ਪਿੰਡੀ ਨਾਲ ਸਬੰਧਿਤ ਗੁਰਵਿੰਦਰ ਸਿੰਘ, ਜੋ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਦੇ ਸ਼ਰਧਾਲੂ ਅਤੇ ਸੇਵਕ ਹਨ, ਦੇ ਪਰਿਵਾਰ ਵਲੋਂ ਇਹ ਸੇਵਾ ਕਰਵਾਈ ਗਈ। ਦੱਸਿਆ ਗਿਆ ਕਿ ਗੁਰਵਿੰਦਰ ਸਿੰਘ ਦੇ ਵਿਦੇਸ਼ ਵਿਚ ਰਹਿੰਦੇ ਬੱਚਿਆਂ ਵਲੋਂ ਗੁਰੂ ਘਰ ਦੀ ਸੇਵਾ ਲਈ ਇਹ ਸਕੂਟਰੀ ਭੇਜੀ ਗਈ ਹੈ।ਇਸ ਮੌਕੇ ਬਾਬੇ ਸ਼ਹੀਦ ਸਿੰਘ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗੁਰਦੇਵ ਸਿੰਘ ਬੰਡਲਾਂ ਵਲੋਂ ਸੇਵਾ ਲਈ ਪਹੁੰਚੇ ਸਿੰਘਾਂ ਦਾ ਸਨਮਾਨ ਕਰਦਿਆਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਨਿਵਾਜਿਆ ਗਿਆ। ਬਾਬਾ ਗੁਰਦੇਵ ਸਿੰਘ ਨੇ ਕਿਹਾ ਕਿ ਗੁਰੂ ਘਰ ਪ੍ਰਤੀ ਸੰਗਤਾਂ ਦੀ ਅਥਾਹ ਸ਼ਰਧਾ ਅਤੇ ਸੇਵਾ ਭਾਵਨਾ ਹੀ ਸਿੱਖੀ ਦੀ ਮਹਾਨ ਪਰੰਪਰਾ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਨੇ ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਵਿਦੇਸ਼ ਵਿਚ ਰਹਿੰਦੇ ਬੱਚਿਆਂ ਦਾ ਇਸ ਨੇਕ ਸੇਵਾ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
Ad Position 22
No active advertisement
ਪਿਛਲੀ ਖ਼ਬਰ ਟਰੱਕ ਆਪਰੇਟਰਾਂ ਦੀਆਂ ਮੁਸ਼ਕਿਲਾਂ ਸੁਣਦਿਆਂ ਗੁਰਪ੍ਰੀਤ ਸੇਖੋਂ ਨੇ ਦਿੱਤਾ ਹੱਲ ਦਾ ਭਰੋਸਾ ਅਗਲੀ ਖ਼ਬਰ ਦੁਰਗਾ ਭਜਨ ਮੰਡਲੀ ਮੁੱਦਕੀ ਦੇ ਸੇਵਾਦਾਰ ਅਖੰਡ ਜੋਤ ਲੈ ਕੇ ਮਾਤਾ ਚਿੰਤਪੁਰਨੀ ਦੇ ਦਰਬਾਰ ਵੱਲ ਹੋਏ ਰਵਾਨਾ
Ad Position 24