03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਦਿਖਾਈ ਰਚਨਾਤਮਿਕ ਪ੍ਰਤਿਭਾ ਕਬਾੜ ਤੋਂ ਜੁਗਾੜ ਲਾ ਕੇ ਬਣਾਈ ਗਈ ਸਜਾਵਟੀ ਕੰਧ ਨੇ ਜਿੱਤਿਆ ਪਹਿਲਾ ਇਨਾ

ਫ਼ਾਜ਼ਿਲਕਾ, 2 ਅਕਤੂਬਰ (ਅਮਰਜੀਤ ਸ਼ਰਮਾ)- ਨਗਰ ਕੌਂਸਲ ਫ਼ਾਜ਼ਿਲਕਾ ਵਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਕਰਵਾਏ ਗਏ ਮੁਕਾਬਲੇ ਵਿਚ ਪੀ. ਐਮ.

Ad Position 21
No active advertisement
ਅਜੀਤ ਡੈਸਕ 03-10-2026
ਫ਼ਾਜ਼ਿਲਕਾ, 2 ਅਕਤੂਬਰ (ਅਮਰਜੀਤ ਸ਼ਰਮਾ)- ਨਗਰ ਕੌਂਸਲ ਫ਼ਾਜ਼ਿਲਕਾ ਵਲੋਂ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਕਰਵਾਏ ਗਏ ਮੁਕਾਬਲੇ ਵਿਚ ਪੀ.ਐਮ. ਸ਼੍ਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਆਪਣੀ ਰਚਨਾਤਮਿਕ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥਣਾਂ ਵਲੋਂ ਸਕੂਲ ਦੀਆਂ ਅਧਿਆਪਕਾਵਾਂ ਸੁਮੀਲਾ, ਤੇਜਕਿਰਨ ਤੇ ਮੋਨਿਕਾ ਦੀ ਅਗਵਾਈ ਤੇ ਮਾਰਗਦਰਸ਼ਨ ਹੇਠ ਬੇਕਾਰ ਪਈਆਂ ਵਸਤੂਆਂ ਦੀ ਸੁਚੱਜੀ ਵਰਤੋਂ ਕਰਕੇ ਇਕ ਸ਼ਾਨਦਾਰ ਤੇ ਆਕਰਸ਼ਕ ਸਜਾਵਟੀ ਕੰਧ ਤਿਆਰ ਕੀਤੀ ਗਈ। ਇਸ ਰਚਨਾਤਮਿਕ ਮਾਡਲ ਨੂੰ ਮੁਕਾਬਲੇ ਵਿਚ ਸ਼ਾਮਲ ਜੱਜਾਂ ਵਲੋਂ ਸਰਵੋਤਮ ਚੁਣਦਿਆਂ ਪਹਿਲਾ ਇਨਾਮ ਦਿੱਤਾ ਗਿਆ। ਵਿਦਿਆਰਥਣਾਂ ਨੇ ‘ਕਬਾੜ ਤੋਂ ਜੁਗਾੜ’ ਦੀ ਧਾਰਨਾ ਨੂੰ ਸਾਕਾਰ ਕਰਦਿਆਂ ਇਹ ਸੰਦੇਸ਼ ਦਿੱਤਾ ਕਿ ਬੇਕਾਰ ਸਮਝੀਆਂ ਜਾਣ ਵਾਲੀਆਂ ਵਸਤੂਆਂ ਨੂੰ ਵੀ ਰਚਨਾਤਮਿਕ ਸੋਚ ਤੇ ਕਲਾਤਮਕ ਹੁਨਰ ਨਾਲ ਸੁੰਦਰ ਤੇ ਉਪਯੋਗੀ ਰੂਪ ਦਿੱਤਾ ਜਾ ਸਕਦਾ ਹੈ। ਸਕੂਲ ਦੀ ਇਸ ਉਪਲਬਧੀ ਨਾਲ ਵਿਦਿਆਰਥਣਾਂ ਵਿਚ ਵੀ ਖ਼ੁਸ਼ੀ ਦੀ ਲਹਿਰ ਪਾਈ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਤੰਤਰ ਪਾਠਕ ਨੇ ਦੱਸਿਆ ਕਿ ਸਕੂਲ ਅੰਦਰ ਸਮੇਂ-ਸਮੇਂ ਸਿਰ ਸਿੱਖਿਆ ਦੇ ਨਾਲ ਨਾਲ ਇਸ ਤਰ੍ਹਾਂ ਦੇ ਮੁਕਾਬਲੇ ਕਰਾਏ ਜਾਂਦੇ ਹਨ। ਇਸ ਮੌਕੇ ਸੈਨੇਟਰੀ ਇੰਸਪੈਕਟਰ ਨਰੇਸ਼ ਖੇੜਾ ਤੇ ਜਗਦੀਪ ਅਰੋੜਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਮਤਿ ਸਮਾਗਮ ਅੱਜ ਅਗਲੀ ਖ਼ਬਰ ਗਾਂਧੀ ਜੈਅੰਤੀ ਮੌਕੇ ਕਾਂਗਰਸੀਆਂ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ
Ad Position 24