06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮੱਲਾਂਵਾਲਾ ’ਚ ਬਾਬਾ ਬੁੱਢਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਤੇ ਧਾਰਮਿਕ ਸਮਾਗਮ ਸਮਾਪਤ

ਮੱਲਾਂਵਾਲਾ, 5 ਅਕਤੂਬਰ (ਬਲਬੀਰ ਸਿੰਘ ਜੋਸਨ)- ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਧਾਰਮਿਕ ਸਮਾਗਮ ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ ਮੱਲਾਂਵਾਲਾ, ਇਲਾਕਾ ਨਿਵਾਸੀ ਤੇ ਐੱਨ. ਆਰ.

Ad Position 21
No active advertisement
ਅਜੀਤ ਡੈਸਕ 06-10-2026
ਮੱਲਾਂਵਾਲਾ, 5 ਅਕਤੂਬਰ (ਬਲਬੀਰ ਸਿੰਘ ਜੋਸਨ)- ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਬੁੱਢਾ ਸਾਹਿਬ ਜੀ ਦਾ ਤਿੰਨ ਰੋਜ਼ਾ ਸਾਲਾਨਾ ਜੋੜ ਮੇਲਾ ਧਾਰਮਿਕ ਸਮਾਗਮ ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ ਮੱਲਾਂਵਾਲਾ, ਇਲਾਕਾ ਨਿਵਾਸੀ ਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੱਲਾਂਵਾਲਾ ਵਿਖੇ ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ ਵੱਲੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੇ ਸਬੰਧ ’ਚ ਰਖਾਏ ਗਏ ਅਖੰਡ ਪਾਠ ਦੇ ਭੋਗ ਪਾਏ ਗਏ। ਤਿੰਨ ਦਿਨ ਚੱਲੇ ਧਾਰਮਿਕ ਸਮਾਗਮ ’ਚ ਬਾਬਾ ਸਿੰਦਰ ਸਿੰਘ ਸਭਰਾਵਾਂ ਵਾਲੇ ਤੇ ਬਾਬਾ ਜਸਵੰਤ ਸਿੰਘ ਸੋਢੀ ਆਸਲਾਂ ਵਾਲੇ ਨੇ ਹਾਜ਼ਰੀ ਭਰੀ। ਕਵੀਸ਼ਰੀ ਜਥਾ ਭਾਈ ਦਲਵਿੰਦਰ ਸਿੰਘ ਬੰਡਾਲਾ, ਕਥਾਵਾਚਕ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ ਵਾਲੇ, ਢਾਡੀ ਜਥਾ ਗੁਰਪ੍ਰੀਤ ਸਿੰਘ ਸਭਰਾਂ, ਕਰਨਜੀਤ ਸਿੰਘ ਸਰਾਵਾਂ ਵਾਲੇ, ਕੀਰਤਨ ਜਥਾ ਬਾਬਾ ਅਮਰਜੀਤ ਸਿੰਘ ਗਾਲਿਬ ਖੁਰਦ ਵਾਲੇ,ਕੀਰਤਨ ਜਥਾ ਰਾਗੀ ਭਾਈ ਹਰਮਨ ਸਿੰਘ, ਭਾਈ ਜਸ਼ਨਪ੍ਰੀਤ ਸਿੰਘ ਸਭਰਾਵਾਲੇ ਨੇ ਸਮਾਗਮਾਂ ਚ ਹਾਜ਼ਰੀ ਭਰ ਕੇ ਸੰਗਤਾਂ ਨੂੰ ਕਥਾ ਵਿਚਾਰਾਂ ਕੀਰਤਨ ਰਾਹੀਂ ਗੁਰੂ ਘਰ ਨਾਲ ਜੋੜਿਆ। ਧਾਰਮਿਕ ਸਮਾਗਮ ਦੁਰਾਨ ਭੋਗ ਉਪਰੰਤ ਕਵੀਸ਼ਰੀ ਜਥਾ ਗਿਆਨੀ ਗੁਰਕੀਰਤ ਸਿੰਘ ਐਮ.ਏ., ਢਾਡੀ ਜਥਾ ਭਾਈ ਸੋਭਾ ਸਿੰਘ ਸਿਤਾਰਾ, ਭਾਈ ਜਗਦੀਪ ਸਿੰਘ ਜੱਗੀ ਸੰਧੂ ਨੇ ਦੀਵਾਨਾ ’ਚ ਸੰਗਤਾਂ ਨੂੰ ਵਾਰਾਂ ਸੁਣਾ ਕੇ ਨਿਹਾਲ ਕੀਤਾ। ਸਮਾਗਮ ਦੇ ਅਖੀਰਲੇ ਦਿਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਨੌਜਵਾਨਾਂ ਨੇ ਵੱਧ ਚੜ੍ਹ ਕੇ ਹਿੱਸਾ ਲੈ ਕੇ 53 ਯੂਨਿਟ ਖੂਨਦਾਨ ਕੀਤਾ। ਧਾਰਮਿਕ ਸਮਾਗਮਾਂ ’ਚ ਤਿੰਨੇ ਦਿਨ ਲੰਗਰਾਂ ’ਚ ਸੇਵਾ ਕਰਨ ਵਾਲੀ ਬਾਬਾ ਬੁੱਢਾ ਸਾਹਿਬ ਲੰਗਰ ਕਮੇਟੀ ਦੇ ਸੇਵਾਦਾਰ ਗੁਰਵਿੰਦਰਜੀਤ ਸਿੰਘ ਮੱਲ, ਅੰਗਰੇਜ ਸਿੰਘ ਦੁੱਲੂ, ਸਰਦੂਲ ਸਿੰਘ, ਜੁਗਰਾਜ ਸਿੰਘ, ਸੁਖਚੈਨ ਸਿੰਘ, ਪੰਕਜ ਡੋਗਰਾ, ਬੂਟਾ ਸਿੰਘ, ਕਿੱਕਰ ਸਿੰਘ, ਸੁਖਦੇਵ ਸਿੰਘ ਸੰਧੂ, ਧਰਮਿੰਦਰ ਸਿੰਘ, ਲਵਪ੍ਰੀਤ ਸਿੰਘ, ਨਿਰਵੈਲ ਸਿੰਘ, ਦਿਲਬਾਗ ਸਿੰਘ, ਕੁਲਦੀਪ ਸਿੰਘ ਸਰਪੰਚ, ਗੁਰਲਾਲ ਸਿੰਘ ਚੇਅਰਮੈਨ, ਹੀਰਾ ਸਿੰਘ, ਗੁਰਸ਼ਾਨ ਸਿੰਘ ਆਦਿ ਨੇ ਸੇਵਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਅਫ਼ਸਰ ਨੂੰ ਮੁਅੱਤਲ ਕਰ ਕੇ ਇਮਾਨਦਾਰੀ ਨਾਲ ਕੰਮ ਕਰਨ ਦਾ ਸਰਕਾਰ ਨੇ ਦਿੱਤਾ ਇਨਾਮ-ਪੀਰ ਮੁਹੰਮਦ ਅਗਲੀ ਖ਼ਬਰ ਕਿਸਾਨ ਆਗੂ ਲਖਵਿੰਦਰ ਸਿੰਘ ਪੀਰ ਮੁਹੰਮਦ
Ad Position 24