11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

‘ਮਾਵਾਂ ਧੀਆਂ ਦੀ ਲਲਕਾਰ’ ਕਾਨਫਰੰਸ ਨੂੰ ਉਮੀਦ ਤੋਂ ਵੱਧ ਸਫਲ ਬਣਾਉਣ ਲਈ ਹੀਰੋ ਵਲੋਂ ਹਲਕਾ ਵਾਸੀਆਂ ਦਾ ਧੰਨਵਾਦ

ਜ਼ੀਰਾ, 10 ਅਕਤੂਬਰ (ਰਜਨੀਸ਼ ਕਥੂਰੀਆ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ, ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਵਾਉਣਾ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਸ਼ਹਿਨਸ਼ਾਹ ਪੈਲਸ ਜ਼ੀਰਾ ਵਿਖੇ ਰੱਖੀ ਗਈ ਕਾਨਫਰੰਸ ਵਿਚ ਉਮੀਦ ਤੋਂ ਵੱਧ ਗਿਣਤੀ ਵਿਚ ਹਲਕਾ ਵਾਸੀਆਂ ਦੇ ਪਹੁੰਚਣ ’ਤੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਧੰਨਵਾਦ ਕੀਤਾ ਹੈ। ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਹੈ ਕਿ ਇਹ ਪਹਿਲਾ ਮੌਕਾ ਹੈ, ਜਦੋਂ ਜ਼ੀਰਾ ਹਲਕੇ ਵਿਚ ਕਿਸੇ ਰਾਜਨੀਤਿਕ ਪਾਰਟੀ ਵਲੋਂ ਔਰਤਾਂ ਦੀ ਕਾਨਫਰੰਸ ਰੱਖੀ ਗਈ ਤੇ ਇਸ ਦੇ ਨਾਲ ਹੀ ਇਹ ਵੀ ਪਹਿਲਾ ਮੌਕਾ ਹੈ ਕਿ ਪਹਿਲੀ ਕਾਨਫਰੰਸ ਵਿਚ ਹੀ ਰਿਕਾਰਡ ਤੋੜ ਗਿਣਤੀ ’ਚ ਔਰਤਾਂ ਨੇ ਪੁੱਜ ਕੇ ਜ਼ੀਰਾ ਹਲਕੇ ਦੀ ਰਾਜਨੀਤੀ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 11-10-2026
ਜ਼ੀਰਾ, 10 ਅਕਤੂਬਰ (ਰਜਨੀਸ਼ ਕਥੂਰੀਆ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਵਲੋਂ, ‘ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਵਾਉਣਾ ਨਸ਼ੇ ਦਾ ਵਪਾਰ’ ਮੁਹਿੰਮ ਤਹਿਤ ਸ਼ਹਿਨਸ਼ਾਹ ਪੈਲਸ ਜ਼ੀਰਾ ਵਿਖੇ ਰੱਖੀ ਗਈ ਕਾਨਫਰੰਸ ਵਿਚ ਉਮੀਦ ਤੋਂ ਵੱਧ ਗਿਣਤੀ ਵਿਚ ਹਲਕਾ ਵਾਸੀਆਂ ਦੇ ਪਹੁੰਚਣ ’ਤੇ ਹਲਕਾ ਜ਼ੀਰਾ ਦੇ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਧੰਨਵਾਦ ਕੀਤਾ ਹੈ। ਹਰਪ੍ਰੀਤ ਸਿੰਘ ਹੀਰੋ ਨੇ ਕਿਹਾ ਹੈ ਕਿ ਇਹ ਪਹਿਲਾ ਮੌਕਾ ਹੈ, ਜਦੋਂ ਜ਼ੀਰਾ ਹਲਕੇ ਵਿਚ ਕਿਸੇ ਰਾਜਨੀਤਿਕ ਪਾਰਟੀ ਵਲੋਂ ਔਰਤਾਂ ਦੀ ਕਾਨਫਰੰਸ ਰੱਖੀ ਗਈ ਤੇ ਇਸ ਦੇ ਨਾਲ ਹੀ ਇਹ ਵੀ ਪਹਿਲਾ ਮੌਕਾ ਹੈ ਕਿ ਪਹਿਲੀ ਕਾਨਫਰੰਸ ਵਿਚ ਹੀ ਰਿਕਾਰਡ ਤੋੜ ਗਿਣਤੀ ’ਚ ਔਰਤਾਂ ਨੇ ਪੁੱਜ ਕੇ ਜ਼ੀਰਾ ਹਲਕੇ ਦੀ ਰਾਜਨੀਤੀ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। ਹਰਪ੍ਰੀਤ ਸਿੰਘ ਹੀਰੋ ਨੇ ਹਲਕਾ ਜ਼ੀਰਾ ਦੀ ਨਵ-ਨਿਯੁਕਤ ਇਸਤਰੀ ਵਿੰਗ ਦੀ ਪ੍ਰਧਾਨ ਮੈਡਮ ਜਸਵਿੰਦਰ ਕੌਰ ਨੰਢਾ ਤੇ ਉਹਨਾਂ ਦੇ ਪਰਿਵਾਰ ਵਲੋਂ ਇਸ ਕਾਨਫਰੰਸ ਨੂੰ ਸਫਲ ਬਣਾਉਣ ਲਈ ਕੀਤੀ ਗਈ ਸਖਤ ਮਿਹਨਤ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਪ੍ਰੀਤ ਸਿੰਘ ਹੀਰੋ ਦੇ ਨਾਲ ਜਸਪ੍ਰੀਤ ਸਿੰਘ ਜੱਸੀ, ਸੀਨੀਅਰ ਅਕਾਲੀ ਆਗੂ ਸੁਖਵਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਘੁੰਮਣ ਡੈਲੀਗੇਟ ਜਿਲਾ ਫਿਰੋਜ਼ਪੁਰ ਤੇ ਸੋਨੂੰ ਗੁਜਰਾਲ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਵਿਕਾਸ ਕਾਰਜਾਂ ਦੇ ਬਲਬੂਤੇ 2027 ’ਚ ਮੁੜ ਸਰਕਾਰ ਬਣਾਏਗੀ ‘ਆਪ’- ਆਗੂ
Ad Position 24