13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਨਸ਼ਾ ਤਸਕਰਾਂ ਖ਼ਿਲਾਫ਼ ਸਮਾਜ ਦੇ ਸਾਰੇ ਵਰਗਾਂ ਨੂੰ ਇੱਕਜੁਟ ਹੋ ਕੇ ਮੁਹਿੰਮ ਵਿੱਢਣ ਦੀ ਜ਼ਰੂਰਤ ਪਾਕਿਸਤਾਨੀ ਸਮੱਗਲਰਾਂ ਵਲੋਂ ਨਸ਼ੇ ਤੇ ਅਸਲ੍ਹੇ ਦੀਆਂ ਖੇਪਾਂ ਸੁੱਟਣ ਲਈ ਵੱਧ ਸਮਰੱਥਾਂ ਵਾਲੇ ਡਰੋਨਾਂ ਦੀ ਕੀਤੀ ਜਾ ਰਹੀ ਵਰਤੋਂ

ਮਮਦੋਟ, 13 ਅਕਤੂਬਰ(ਰਾਜਿੰਦਰ ਸਿੰਘ ਹਾਂਡਾ)-ਕੋਈ ਦੋ ਦਹਾਕੇ ਪਹਿਲਾਂ ਪੰਜਾਬ ਵਿਚ ਸ਼ੁਰੂ ਹੋਏ ਹੈਰੋਇਨ ਅਤੇ ਸਮੈਕ ਦੇ ਨਸ਼ੇ ਜਿਸਨੂੰ ਚਿੱਟੇ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਇਸ ਨਸ਼ੇ ਨੂੰ ਠੱਲ੍ਹ ਪੈਣ ਦੀ ਬਜਾਏ ਸਰਕਾਰ ਦਰ ਸਰਕਾਰ ਇਹ ਨਸ਼ਾ ਵਧਦਾ ਹੀ ਜਾ ਰਿਹਾ ਹੈ ਅਤੇ ਇਸਨੂੰ ਠੱਲ ਪਾਉਣ ਦੇ ਨਾਮ ’ਤੇ ਹੋਦ ਵਿਚ ਆਈਆਂ ਸਰਕਾਰਾਂ ਇਸ ’ਤੇ ਕਾਬੂ ਪਾਉਣ ਵਿਚ ਅਸਫਲ ਸਾਬਤ ਹੋ ਰਹੀਆਂ ਹਨ ।

Ad Position 21
No active advertisement
ਅਜੀਤ ਡੈਸਕ 14-10-2026
ਮਮਦੋਟ, 13 ਅਕਤੂਬਰ(ਰਾਜਿੰਦਰ ਸਿੰਘ ਹਾਂਡਾ)-ਕੋਈ ਦੋ ਦਹਾਕੇ ਪਹਿਲਾਂ ਪੰਜਾਬ ਵਿਚ ਸ਼ੁਰੂ ਹੋਏ ਹੈਰੋਇਨ ਅਤੇ ਸਮੈਕ ਦੇ ਨਸ਼ੇ ਜਿਸਨੂੰ ਚਿੱਟੇ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ। ਇਸ ਨਸ਼ੇ ਨੂੰ ਠੱਲ੍ਹ ਪੈਣ ਦੀ ਬਜਾਏ ਸਰਕਾਰ ਦਰ ਸਰਕਾਰ ਇਹ ਨਸ਼ਾ ਵਧਦਾ ਹੀ ਜਾ ਰਿਹਾ ਹੈ ਅਤੇ ਇਸਨੂੰ ਠੱਲ ਪਾਉਣ ਦੇ ਨਾਮ ’ਤੇ ਹੋਦ ਵਿਚ ਆਈਆਂ ਸਰਕਾਰਾਂ ਇਸ ’ਤੇ ਕਾਬੂ ਪਾਉਣ ਵਿਚ ਅਸਫਲ ਸਾਬਤ ਹੋ ਰਹੀਆਂ ਹਨ ।ਸਾਲ 2017 ਵਿਚ ਹੋਈਆਂ ਵਿਧਾਨਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਦੀ ਸਹੁੰ ਖਾਂਦਿਆਂ 4 ਹਫਤਿਆਂ ਵਿਚ ਨਸ਼ਾਂ ਖਤਮ ਕਰਨ ਦਾ ਵਾਅਦਾ ਕੀਤਾ ਸੀ,ਪਰੰਤੂ ਉਸਦੀ ਸਰਕਾਰ ਵਿਚ ਨਸ਼ਾ ਪਹਿਲਾਂ ਨਾਲੋ ਵੀ ਵਧ ਗਿਆ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਰਕਾਰ ਬਨਣ ਉਪਰੰਤ ਇਕ ਮਹੀਨੇ ਦੇ ਅੰਦਰ ਨਸ਼ੇ ਨੂੰ ਠੱਲ ਪਾਉਣ ਦਾ ਵਾਅਦਾ ਕੀਤਾ ਸੀ,ਪਰੰਤੂ ਖਤਮ ਜਾਂ ਘੱਟ ਤਾਂ ਕੀ ਹੋਣਾ ਸੀ ਚਿੱਟੇ ਅਤੇ ਨਸ਼ੀਲੀਆਂ ਗੋਲੀਆਂ,ਕੈਪਸੂਲਾਂ ਦੇ ਵਿਕਰੇਤਾ ਅਤੇ ਗ੍ਰਾਹਕ ਪਹਿਲਾਂ ਨਾਲੋ ਵੀ ਵੱਧ ਗਏ ਹਨ।ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚੰਗੀ ਸੋਚ ਵਾਲੇ ਪੁਲਿਸ ਅਫਸਰਾਂ ਵਲੋ ਸਖਤੀ ਕਰਦਿਆਂ ਭਾਂਵੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ,ਪਰੰਤੂ ਸੱਤਾਧਾਰੀ ਧਿਰ ਅਤੇ ਪੁਲਿਸ ਵਿਭਾਗ ਵਿਚੋ ਅਜੇ ਵੀ ਨਸ਼ਾਂ ਤਸਕਰਾਂ ਨੂੰ ਹਮਾਇਤ ਹਾਸਲ ਹੈ। ਜਿਸ ਕਾਰਨ ਇਹ ਧੰਦਾ ਦਿਨੋਂਦਿਨ ਵਧ ਫੁੱਲ ਰਿਹਾ ਹੈ।ਨਸ਼ਾ ਤਸਕਰਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਹੁਣ ਨਸ਼ਾਂ ਤਸਕਰਾਂ ਦੀ ਸ਼ਿਕਾਇਤ ਕਰਨ ਜਾਂ ਉਨ੍ਹਾਂ ਖਿਲਾਫ ਅਵਾਜ਼ ਉਠਾਉਣ ਵਾਲਿਆਂ ਦੇ ਕਤਲ ਤੱਕ ਕਰ ਦਿੱਤੇ ਜਾਂਦੇ ਹਨ। ਜਿਸ ਦੀ ਤਾਜ਼ਾ ਮਿਸਾਲ ਨਸ਼ਾਂ ਵਿਰੋਧੀ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਸ਼ਰੇਆਮ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਤੋਂ ਮਿਲਦੀ ਹੈ।ਉਧਰ ਦੁਸ਼ਮਣ ਦੇਸ਼ ਵਲੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਲਈ ਪਿਛਲੇ ਕਰੀਬ ਇਕ ਦਹਾਕੇ ਤੋਂ ਡਰੋਨਾਂ ਦੀ ਕੀਤੀ ਜਾ ਰਹੀ ਵਰਤੋਂ ਨੇ ਬਾਰਡਰ ’ਤੇ ਕੀਤੀ ਤਾਰਬੰਦੀ ਨੂੰ ਬੇਮਾਅਨੇ ਕਰ ਦਿੱਤਾ ਹੈ।ਗਵਾਂਢੀ ਅਤੇ ਦੁਸ਼ਮਣ ਦੇਸ਼ ਪਾਕਿਸਤਾਨ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਨਸ਼ਾ ਅਤੇ ਹਥਿਆਰਾਂ ਦੀ ਤਸਕਰੀ ਲਈ ਹੁਣ ਵੱਧ ਸਮਰੱਥਾਂ ਵਾਲੇ ਡਰੋਨਾਂ ਦੀ ਵਰਤੋ ਕਰਨ ਲੱਗ ਪਿਆ ਹੈ। ਪੰਜਾਬ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਰੋਨਾਂ ਦਾ ਪਤਾ ਲਗਾਉਣ ਲਈ ਕੁਝ ਸਮਾਂ ਪਹਿਲਾਂ ਐਂਟੀ ਡਰੋਨ ਸਿਸਟਮ(ਡਰੋਨ ਦਾ ਪਤਾ ਲਗਾਉਣ ਵਾਲੇ ਯੰਤਰ)ਗੱਡੀਆਂ ਵਿਚ ਲਗਾ ਕੇ ਪਾਕਿਸਤਾਨੀ ਸਰਹੱਦ ਨਜਦੀਕ ਤਾਇਨਾਤ ਕੀਤੇ ਗਏ ਸਨ,ਪਰੰਤੂ ਪਾਕਿਸਤਾਨੀ ਡਰੋਨ ਇਹਨਾਂ ਯੰਤਰਾਂ ਦੀ ਪਹੁੰਚ ਤੋਂ ਬਾਹਰ ਹੋ ਕੇ ਭਾਰਤੀ ਖੇਤਰ ਵਿਚ ਨਸ਼ੇ ਅਤੇ ਅਸਲੇ ਦੀਆਂ ਖੇਪਾਂ ਨਿਰੰਤਰ ਸੁੱਟ ਰਹੇ ਹਨ। ਇਸ ਸਾਰੇ ਵਰਤਾਰੇ ਨੂੰ ਵੇਖਦਿਆਂ ਆਪਣੇ ਬੱਚਿਆਂ ਨੂੰ ਨਸ਼ਿਆਂ ਜਿਹੀ ਮਾਰੂ ਮੌਤ ਤੋਂ ਬਚਾਉਣ ਲਈ ਸਰਕਾਰਾਂ ਅਤੇ ਸੁਰੱਖਿਆਂ ਫੋਰਸਾਂ ਦੇ ਮੂੰਹ ਵੱਲ ਵੇਖਣ ਦੀ ਬਜਾਏ ਸਮਾਜ ਦੇ ਹਰੇਕ ਵਰਗ ਨੂੰ ਇੱਕਜੁਟ ਹੋ ਕੇ ਨਸ਼ਿਆਂ ਅਤੇ ਨਸ਼ਾਂ ਤਸਕਰਾਂ ਖਿਲਾਫ ਜਬਰਦਸਤ ਮੁਹਿੰਮ ਵਿੱਢਣ ਦੀ ਜਰੂਰਤ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀ ਜਦੋ ਨਸ਼ਿਆਂ ਰੂਪੀ ਇਹ ਅੱਗ ਹਰੇਕ ਘਰ ਨੂੰ ਆਪਣੀ ਲਪੇਟ ਵਿਚ ਲੈ ਲਵੇਗੀ।
Ad Position 22
No active advertisement
ਪਿਛਲੀ ਖ਼ਬਰ ਭਾਕਿਯੂ ਕਾਦੀਆਂ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਨਿਖੇਧੀ ਅਗਲੀ ਖ਼ਬਰ ਬੂੜੇ ਵਾਲਾ ਅਤੇ ਅਲੀਪੁਰ ਵਿਖੇ ਬੀਬੀ ਕੁਲਜੀਤ ਕੌਰ ਸੇਖੋਂ ਦੀਆਂ ਮੀਟਿੰਗਾਂ ਨੂੰ ਮਿਲਿਆ ਭਰਵਾਂ ਹੁੰਗਾਰਾ
Ad Position 24