19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਮਠਿਆਈਆਂ ’ਤੇ ਲੱਗਣ ਵਾਲੇ ਚਾਂਦੀ ਵਰਕ ਦੀ ਗੁਣਵੱਤਾ ਯਕੀਨੀ ਬਣਾਉਣ ਦੀ ਫ਼ੂਡ ਸੇਫਟੀ ਵਿਭਾਗ ਵਲੋਂ ਅਪੀਲ

ਫ਼ਿਰੋਜ਼ਪੁਰ,18 ਅਕਤੂਬਰ (ਕੁਲਬੀਰ ਸਿੰਘ ਸੋਢੀ): ਤਿਉਹਾਰਾਂ ਅਤੇ ਹੋਰ ਸਮਾਗਮਾਂ ਦੌਰਾਨ ਮਠਿਆਈਆਂ ਦੀ ਵੱਧਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਫੂਡ ਸੇਫਟੀ ਵਿਭਾਗ, ਫ਼ਿਰੋਜ਼ਪੁਰ ਦੇ ਅਧਿਕਾਰੀ ਅਭਿਨਵ ਖੋਸਲਾ ਵਲੋਂ ਮਠਿਆਈਆਂ ਨਿਰਮਾਤਾਵਾਂ, ਹੋਲਸੇਲਰਾਂ, ਰਿਟੇਲਰਾਂ ਅਤੇ ਮਠਿਆਈਆਂ ਵਿਕਰੇਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਠਿਆਈਆਂ ’ਤੇ ਵਰਤੀ ਜਾਣ ਵਾਲੇ ਚਾਂਦੀ ਦੇ ਵਰਕ ਦੀ ਗੁਣਵੱਤਾ ਅਤੇ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਖਾਣ-ਪੀਣ ਵਾਲੀਆਂ ਵਸਤਾਂ ਵਿਚ ਸਿਰਫ਼ ਨਿਰਧਾਰਤ ਮਾਪਦੰਡਾਂ ਅਨੁਸਾਰ ਸੁਰੱਖਿਅਤ ਤੇ ਕਾਨੂੰਨੀ ਤੌਰ ’ਤੇ ਮਨਜ਼ੂਰਸ਼ੁਦਾ ਸਮੱਗਰੀ ਹੀ ਵਰਤੀ ਜਾਣੀ ਚਾਹੀਦੀ ਹੈ।

Ad Position 21
No active advertisement
ਅਭਿਨਵ ਖੋਸਲਾ 19-10-2026
ਫ਼ਿਰੋਜ਼ਪੁਰ,18 ਅਕਤੂਬਰ (ਕੁਲਬੀਰ ਸਿੰਘ ਸੋਢੀ): ਤਿਉਹਾਰਾਂ ਅਤੇ ਹੋਰ ਸਮਾਗਮਾਂ ਦੌਰਾਨ ਮਠਿਆਈਆਂ ਦੀ ਵੱਧਦੀ ਮੰਗ ਨੂੰ ਧਿਆਨ ਵਿਚ ਰੱਖਦਿਆਂ ਫੂਡ ਸੇਫਟੀ ਵਿਭਾਗ, ਫ਼ਿਰੋਜ਼ਪੁਰ ਦੇ ਅਧਿਕਾਰੀ ਅਭਿਨਵ ਖੋਸਲਾ ਵਲੋਂ ਮਠਿਆਈਆਂ ਨਿਰਮਾਤਾਵਾਂ, ਹੋਲਸੇਲਰਾਂ, ਰਿਟੇਲਰਾਂ ਅਤੇ ਮਠਿਆਈਆਂ ਵਿਕਰੇਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਮਠਿਆਈਆਂ ’ਤੇ ਵਰਤੀ ਜਾਣ ਵਾਲੇ ਚਾਂਦੀ ਦੇ ਵਰਕ ਦੀ ਗੁਣਵੱਤਾ ਅਤੇ ਸ਼ੁੱਧਤਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਖਾਣ-ਪੀਣ ਵਾਲੀਆਂ ਵਸਤਾਂ ਵਿਚ ਸਿਰਫ਼ ਨਿਰਧਾਰਤ ਮਾਪਦੰਡਾਂ ਅਨੁਸਾਰ ਸੁਰੱਖਿਅਤ ਤੇ ਕਾਨੂੰਨੀ ਤੌਰ ’ਤੇ ਮਨਜ਼ੂਰਸ਼ੁਦਾ ਸਮੱਗਰੀ ਹੀ ਵਰਤੀ ਜਾਣੀ ਚਾਹੀਦੀ ਹੈ। ਵਿਭਾਗ ਅਨੁਸਾਰ, ਚਾਂਦੀ ਦੀ ਵਰਕ ਦੀ ਥਾਂ ਐਲੂਮੀਨੀਅਮ, ਨਿਕਲ ਜਾਂ ਹੋਰ ਅਣਉੱਚਿਤ ਧਾਤਾਂ ਦੀ ਵਰਤੋਂ ਖਪਤਕਾਰਾਂ ਦੀ ਸਿਹਤ ਲਈ ਖ਼ਤਰਾ ਪੈਦਾ ਕਰ ਸਕਦੀ ਹੈ ਤੇ ਧਾਤਾਂ ਦੀ ਕਿਸਮ ਤੇ ਮਾਤਰਾ ਦੇ ਆਧਾਰ ’ਤੇ ਸਿਹਤ ’ਤੇ ਮਾੜੇ ਪ੍ਰਭਾਵ ਪੈਣ ਦੀ ਸੰਭਾਵਨਾ ਰਹਿੰਦੀ ਹੈ। ਇਸ ਲਈ ਮਠਿਆਈਆਂ ਦੀ ਸਜਾਵਟ ਲਈ ਵਰਤੀ ਜਾਣ ਵਾਲੀ ਵਰਕ ਦੀ ਸ਼ੁੱਧਤਾ ਤੇ ਗੁਣਵੱਤਾ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ। ਫੂਡ ਸੇਫਟੀ ਵਿਭਾਗ ਨੇ ਦੱਸਿਆ ਕਿ ਫੂਡ ਸੇਫਟੀ ਐਂਡ ਸਟੈਂਡਰਡਜ਼ (ਪ੍ਰੋਹਿਬਿਸ਼ਨ ਐਂਡ ਰਿਸਟ੍ਰਿਕਸ਼ਨਜ਼ ਆਨ ਸੇਲਜ਼) ਰੈਗੂਲੇਸ਼ਨਜ਼, 2011 ਦੇ ਨਿਯਮ 2.11.4 ਅਨੁਸਾਰ ਖਾਣਯੋਗ ਚਾਂਦੀ ਦੀ ਵਰਕ ਵਿਚ ਚਾਂਦੀ ਦੀ ਸ਼ੁੱਧਤਾ ਘੱਟੋ-ਘੱਟ 999/1000 ਹੋਣੀ ਲਾਜ਼ਮੀ ਹੈ। ਇਸ ਦੇ ਨਿਰਮਾਣ ਦੇ ਕਿਸੇ ਵੀ ਪੜਾਅ ’ਤੇ ਜਾਨਵਰਾਂ ਤੋਂ ਪ੍ਰਾਪਤ ਸਮੱਗਰੀ ਦੀ ਵਰਤੋਂ ਵੀ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਮਠਿਆਈ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵਰਕ ਦੀ ਖਰੀਦ ਭਰੋਸੇਯੋਗ ਸਪਲਾਇਰਾਂ ਤੋਂ ਕਰਨ ਅਤੇ ਖਰੀਦ ਸਬੰਧੀ ਬਿੱਲ ’ਤੇ ਲੋੜੀਂਦੇ ਦਸਤਾਵੇਜ਼ ਸੰਭਾਲ ਕੇ ਰੱਖਣ, ਸ਼ੱਕੀ ਜਾਂ ਗ਼ੈਰ-ਮਿਆਰੀ ਸਮੱਗਰੀ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ, ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਲਾਗੂ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਫੂਡ ਸੇਫ਼ਟੀ ਟੀਮ ਵਲੋਂ ਦੇਰ ਰਾਤ ਹਾਈਵੇਅ ’ਤੇ ਟਰਾਂਸਪੋਰਟ ਵਾਹਨਾਂ ਦੀ ਚੈਕਿੰਗ, ਰਾਜਸਥਾਨ ਤੋਂ ਆ ਰਿਹਾ ਕਰੀਬ 250 ਕਿੱਲੋ... ਅਗਲੀ ਖ਼ਬਰ ਜਲਾਲਾਬਾਦ ਦਾ ਵੈਲਕਮ ਪੁਆਇੰਟ ਬਣਿਆ ਕਹਿਰਵਾਨ, ਸਰਕਾਰ ਦੀ ਬੇਰੁਖ਼ੀ ਦਾ ਸੰਤਾਪ ਹੰਢਾ ਰਹੇ ਹਨ ਆਮ ਲੋਕ ਆਖ਼ਰ ਕਿਸ ਵੱਡੇ ਹਾਦ...
Ad Position 24