ਰਾਣਾ ਸੰਧੂ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ
ਮੰਡੀ ਅਰਨੀਵਾਲਾ, 18 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਪਿੰਡ ਕੰਧਵਾਲਾ ਹਾਜ਼ਰ ਖਾਂ ਵਾਸੀ ਗੁਰਜੀਤ ਸਿੰਘ ਰਾਣਾ ਸੰਧੂ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਸਾਲ 2014 ਤੋਂ ਲਗਾਤਾਰ ਭਾਜਪਾ ਨਾਲ ਜੁੜੇ ਹੋਏ ਹਨ।
ਮੰਡੀ ਅਰਨੀਵਾਲਾ, 18 ਅਕਤੂਬਰ (ਨਿਸ਼ਾਨ ਸਿੰਘ ਮੋਹਲ਼ਾ)- ਪਿੰਡ ਕੰਧਵਾਲਾ ਹਾਜ਼ਰ ਖਾਂ ਵਾਸੀ ਗੁਰਜੀਤ ਸਿੰਘ ਰਾਣਾ ਸੰਧੂ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਸਾਲ 2014 ਤੋਂ ਲਗਾਤਾਰ ਭਾਜਪਾ ਨਾਲ ਜੁੜੇ ਹੋਏ ਹਨ। ਸਾਲ 2016 ਤੋਂ ਹੁਣ ਤੱਕ ਚਾਰ ਵਾਰੀ ਉਸ ਨੂੰ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਦੀ ਜ਼ਿੰਮੇਵਾਰੀ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੀ ਨਿਯੁਕਤੀ ’ਤੇ ਅਰਨੀਵਾਲਾ ਮੰਡਲ ਪ੍ਰਧਾਨ ਬਲਵਿੰਦਰ ਸਿੰਘ ਬਿੱਟੂ, ਰਜਿੰਦਰ ਕੰਬੋਜ ਬੱਬੂ, ਅੰਕੁਸ਼ ਫੁਟੇਲਾ, ਵਿਕੀ ਨੁਕੇਰੀਆਂ, ਸ਼ੰਟੀ ਨਾਗਪਾਲ, ਅਸੀਮ ਗਗਨੇਜਾ, ਲਾਹੌਰ ਮਾਹਲਾ, ਨਿਸ਼ਾਨ ਸਿੰਘ ਮੈਂਬਰ, ਯਾਦਵਿੰਦਰ ਸਿੰਘ ਕੰਧਵਾਲਾ, ਸਿੰਮੂ ਮੰਮੂ ਖੇੜਾ, ਸੁਖਚੈਨ ਸਿੰਘ ਸਾਬਕਾ ਸਰਪੰਚ ਕਮਾਲ ਵਾਲਾ, ਰਜਿੰਦਰ ਹਨੀ ਇਸਲਾਮ ਵਾਲਾ, ਮੱਖਣ ਸਿੰਘ ਢਾਣੀ ਚੰਡੀਗੜ੍ਹ, ਚਿਮਨ ਮੂਲਿਆਂਵਾਲੀ ਤੇ ਹੋਰਾਂ ਨੇ ਪਾਰਟੀ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ, ਵਿਧਾਇਕ ਸੰਦੀਪ ਜਾਖੜ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਵੰਦਨਾ ਸਾਗਵਾਲ ਦਾ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਰਾਣਾ ਸੰਧੂ ਨੂੰ ਪਾਰਟੀ ਵਿਚ ਵੱਡੀ ਜ਼ਿੰਮੇਵਾਰੀ ਦਿੱਤੀ ਹੈ।