26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਹੈਰੋਇਨ ਤੇ ਨਸ਼ਾ ਕਰਨ ਵਾਲਾ ਸਾਮਾਨ ਬਰਾਮਦ, ਤਿੰਨ ਵਿਅਕਤੀ ਗ੍ਰਿਫ਼ਤਾਰ

ਮੱਲਾਂਵਾਲਾ, 25 ਅਕਤੂਬਰ (ਗੁਰਦੇਵ ਸਿੰਘ) - ਥਾਣਾ ਆਰਿਫ਼ ਕੇ ਦੀ ਪੁਲਿਸ ਨੇ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਦਾ ਸੇਵਨ ਕਰਦਿਆਂ ਕਾਬੂ ਕਰਕੇ ਉਨ੍ਹਾਂ ਕੋਲੋਂ 1. 80 ਗਰਾਮ ਹੈਰੋਇਨ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 26-10-2026
ਮੱਲਾਂਵਾਲਾ, 25 ਅਕਤੂਬਰ (ਗੁਰਦੇਵ ਸਿੰਘ) - ਥਾਣਾ ਆਰਿਫ਼ ਕੇ ਦੀ ਪੁਲਿਸ ਨੇ ਗਸ਼ਤ ਦੌਰਾਨ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਦਾ ਸੇਵਨ ਕਰਦਿਆਂ ਕਾਬੂ ਕਰਕੇ ਉਨ੍ਹਾਂ ਕੋਲੋਂ 1.80 ਗਰਾਮ ਹੈਰੋਇਨ ਸਮੇਤ ਹੋਰ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਤਾਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਆਰਿਫ਼ ਕੇ ਤੋਂ ਪਿੰਡ ਦੌਲਤਪੁਰਾ ਵੱਲ ਗਸ਼ਤ ਕਰਦੀ ਹੋਈ ਜਾ ਰਹੀ ਸੀ। ਇਸ ਦੌਰਾਨ ਰਸਤੇ ਵਿਚ ਸ਼ਮਸ਼ਾਨਘਾਟ ਦੇ ਸਾਹਮਣੇ ਪਈ ਇਕ ਬੇਆਬਾਦ ਜਗ੍ਹਾ ’ਤੇ ਹਲਕੀ ਅੱਗ ਬਲਦੀ ਦਿਖਾਈ ਦਿੱਤੀ। ਪੁਲਿਸ ਪਾਰਟੀ ਨੇ ਜਦੋਂ ਗੱਡੀ ਓਧਰ ਮੋੜੀ ਤਾਂ ਉੱਥੇ ਤਿੰਨ ਵਿਅਕਤੀ ਬੈਠੇ ਦਿਖਾਈ ਦਿੱਤੇ , ਜੋ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਹੇ ਸਨ। ਪੁਲਿਸ ਵਲੋਂ ਜਾਂਚ ਕਰਨ ’ਤੇ ਉਨ੍ਹਾਂ ਕੋਲੋਂ 1.80 ਗਰਾਮ ਹੈਰੋਇਨ, ਸਿਲਵਰ ਪੇਪਰ, ਲਾਈਟਰ ਤੇ ਮਿੱਟੀ ਦੀ ਘੜੀ ਹੋਈ ਪਾਈਪ ਬਰਾਮਦ ਹੋਈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਜੈ ਪੁੱਤਰ ਤਾਰਾ ਵਾਸੀ ਪਿੰਡ ਹਸਤੀ ਵਾਲਾ, ਜਗਸੀਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਵਾਰਡ ਨੰਬਰ 8 ਚਰਚ ਨੇੜੇ ਮੁੱਦਕੀ ਤੇ ਬਲੌਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਗੁਰੂ ਰਾਮਦਾਸ ਨਗਰ ਫ਼ਿਰੋਜ਼ਪੁਰ ਸ਼ਹਿਰ ਵਜੋਂ ਹੋਈ ਹੈ। ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਣਪਛਾਤੀ ਗੱਡੀ ਦੀ ਲਪੇਟ ਵਿਚ ਆ ਕੇ ਨੌਜਵਾਨ ਦੀ ਮੌਤ ਅਗਲੀ ਖ਼ਬਰ 14 ਤੇ 15 ਨਵੰਬਰ ਨੂੰ ਹੋਵੇਗੀ ਪਹਿਲੀ ਸੂਬਾਈ ਮਾਸਟਰਜ਼ ਅਥਲੈਟਿਕਸ ਮੀਟ 35 ਸਾਲ ਤੋਂ ਲੈ ਕੇ 100 ਸਾਲ ਤੋਂ ਵੱਧ ਉਮਰ ਦੇ ਖ...
Ad Position 24