ਅਣਪਛਾਤੀ ਗੱਡੀ ਦੀ ਲਪੇਟ ਵਿਚ ਆ ਕੇ ਨੌਜਵਾਨ ਦੀ ਮੌਤ
ਜ਼ੀਰਾ, 25 ਅਕਤੂਬਰ (ਰਜਨੀਸ਼ ਕਥੂਰੀਆ)- ਬੀਤੀ ਦੇਰ ਰਾਤ ਕੋਟ ਈਸੇ ਖਾਂ ਰੋਡ ਜ਼ੀਰਾ ’ਤੇ ਸਥਿਤ ਇਕ ਪਟਰੋਲ ਪੰਪ ਦੇ ਨੇੜੇ ਇਕ ਅਣਪਛਾਤੀ ਗੱਡੀ ਦੀ ਲਪੇਟ ਵਿਚ ਆ ਕੇ ਸਥਾਨਕ ਸ਼ਹਿਰ ਦੇ ਇਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਰਜਤ ਵਿੱਜ ਉਰਫ ਬਬਲ ਵਿੱਜ (32) ਪੁੱਤਰ ਰਾਜੇਸ਼ ਕੁਮਾਰ ਵਿੱਜ ਉਰਫ ਨਿੱਕਾ ਵਿੱਜ ਸਾਬਕਾ ਐਮ.
ਰ
ਰਜਤ ਵਿੱਜ ਉਰਫ ਬਬਲ ਵਿੱਜ ਦੀ ਪੁਰਾਣੀ ਤਸਵੀਰ।
26-10-2026
ਜ਼ੀਰਾ, 25 ਅਕਤੂਬਰ (ਰਜਨੀਸ਼ ਕਥੂਰੀਆ)- ਬੀਤੀ ਦੇਰ ਰਾਤ ਕੋਟ ਈਸੇ ਖਾਂ ਰੋਡ ਜ਼ੀਰਾ ’ਤੇ ਸਥਿਤ ਇਕ ਪਟਰੋਲ ਪੰਪ ਦੇ ਨੇੜੇ ਇਕ ਅਣਪਛਾਤੀ ਗੱਡੀ ਦੀ ਲਪੇਟ ਵਿਚ ਆ ਕੇ ਸਥਾਨਕ ਸ਼ਹਿਰ ਦੇ ਇਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਰਜਤ ਵਿੱਜ ਉਰਫ ਬਬਲ ਵਿੱਜ (32) ਪੁੱਤਰ ਰਾਜੇਸ਼ ਕੁਮਾਰ ਵਿੱਜ ਉਰਫ ਨਿੱਕਾ ਵਿੱਜ ਸਾਬਕਾ ਐਮ.ਸੀ. ਵਾਸੀ ਕੱਚਾ ਮਨਸੂਰਦੇਵਾ ਰੋਡ ਜ਼ੀਰਾ ਕੋਟ ਈਸੇ ਖਾਂ ਰੋਡ ਜ਼ੀਰਾ ’ਤੇ ਸਥਿਤ ਇਕ ਪੈਟਰੋਲ ਪੰਪ ਤੋਂ ਰਾਤ ਕਰੀਬ 12:00 ਵਜੇ ਆਪਣੀ ਸਕੂਟਰੀ ਵਿਚ ਪੈਟਰੋਲ ਪਵਾ ਕੇ ਸ਼ਹਿਰ ਵੱਲ ਆਉਣ ਲੱਗਾ ਤਾਂ ਪੈਟਰੋਲ ਪੰਪ ਤੋਂ ਨਿਕਲਦਿਆਂ ਹੀ ਕੋਟ ਈਸੇ ਖਾਂ ਵਲੋਂ ਆ ਰਹੀ ਕਿਸੇ ਅਣਪਛਾਤੀ ਗੱਡੀ ਦੀ ਲਪੇਟ ਵਿਚ ਆ ਗਿਆ ਜਿਸ ਕਾਰਨ ਉਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਇਸ ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਜਤ ਵਿੱਜ ਉਰਫ ਬਬਲ ਵਿੱਜ ਦੀ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਜ਼ੀਰਾ ਦੇ ਮੁਰਦਾ ਘਰ ’ਚ ਰਖਵਾ ਦਿੱਤੀ ਗਈ ਹੈ ਤੇ ਉਸ ਦੀ ਸਕੂਟਰੀ ਨੂੰ ਟੱਕਰ ਨੂੰ ਮਾਰਨ ਵਾਲੀ ਗੱਡੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।