ਨਵਯੁਗ ਸਕੂਲ ਦੇ ਗੁਰਨੂਰ ਸਿੰਘ ਨੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿਚ ਜਿੱਤੇ 2 ਸੋਨ ਤਗਮੇ
ਅਬੋਹਰ, 5 ਨਵੰਬਰ (ਪੱਤਰ ਪ੍ਰੇਰਕ)-ਨਵਯੁਗ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੇ ਹੋਣਹਾਰ ਵਿਦਿਆਰਥੀ ਗੁਰਨੂਰ ਸਿੰਘ ਨੇ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਤਗਮੇ ਜਿੱਤ ਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਨੂਰ ਸਿੰਘ ਨੇ ਅੰਡਰ 19 ਵਰਗ ਦੇ 10 ਮੀਟਰ ਪਿਸਟਲ (ਪੁਰਸ਼) ਮੁਕਾਬਲੇ ਵਿਚ ਰਾਜ ਪੱਧਰੀ ਖੇਡ ਮੁਕਾਬਲੇ ਦੌਰਾਨ ਸੋਨ ਤਗਮਾ ਹਾਸਲ ਕੀਤਾ।
ਸ
ਸੋਨ ਤਗਮੇ ਜਿੱਤ ਕੇ ਸਕੂਲ ਪੁੱਜ ਗੁਰਨੂਰ ਸਿੰਘ ਦਾ ਸਵਾਗਤ ਕਰਦੇ ਹੋਏ ਕਾਲਜ ਪ੍ਰਬੰਧਕ ਸ਼ਾਮ ਲਾਲ ਅਰੋੜਾ ਅਤੇ ਹੋਰ। ਅਜੀਤ ਤਸਵੀਰ
06-11-2026
ਅਬੋਹਰ, 5 ਨਵੰਬਰ (ਪੱਤਰ ਪ੍ਰੇਰਕ)-ਨਵਯੁਗ ਸੀਨੀਅਰ ਸੈਕੰਡਰੀ ਸਕੂਲ ਅਬੋਹਰ ਦੇ ਹੋਣਹਾਰ ਵਿਦਿਆਰਥੀ ਗੁਰਨੂਰ ਸਿੰਘ ਨੇ ਨਿਸ਼ਾਨੇਬਾਜ਼ੀ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਸੋਨ ਤਗਮੇ ਜਿੱਤ ਕੇ ਸਕੂਲ ਅਤੇ ਆਪਣੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਨੂਰ ਸਿੰਘ ਨੇ ਅੰਡਰ 19 ਵਰਗ ਦੇ 10 ਮੀਟਰ ਪਿਸਟਲ (ਪੁਰਸ਼) ਮੁਕਾਬਲੇ ਵਿਚ ਰਾਜ ਪੱਧਰੀ ਖੇਡ ਮੁਕਾਬਲੇ ਦੌਰਾਨ ਸੋਨ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਉਸ ਨੇ ਉੱਤਰਾਖੰਡ ਦੇ ਦੇਹਰਾਦੂਨ ਵਿਖੇ ਕਰਵਾਏ ਗਏ ਆਲ ਇੰਡੀਆ ਜੀ.ਵੀ. ਮਾਵਲੰਕਰ ਨੈਸ਼ਨਲ ਓਪਨ ਪਿਸਟਲ ਮੁਕਾਬਲੇ ਦੇ ਅੰਡਰ 19 ਪੁਰਸ਼ ਵਰਗ ਵਿਚ ਵੀ ਸੋਨ ਤਗਮਾ ਜਿੱਤ ਕੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਗੁਰਨੂਰ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਹੈ। ਉਸ ਦੀ ਇਸ ਸਫਲਤਾ ਦਾ ਸਿਹਰਾ ਉਸ ਦੀ ਸਖ਼ਤ ਮਿਹਨਤ, ਲਗਨ ਅਤੇ ਨਿਰੰਤਰ ਅਭਿਆਸ ਨੂੰ ਜਾਂਦਾ ਹੈ। ਗੁਰਨੂਰ ਸਿੰਘ ਦੇ ਪਿਤਾ ਅਮਰਿੰਦਰ ਪਾਲ ਸਿੰਘ ਅਤੇ ਮਾਤਾ ਗੁਰਮਿੰਦਰ ਕੌਰ ਨੇ ਵੀ ਆਪਣੇ ਪੁੱਤਰ ਦੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।