31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਹਾਈਵੇਅ 'ਤੇ ਨੀਲ ਗਾਂ ਆਉਣ ਕਾਰਨ ਸੀਮੈਂਟ ਨਾਲ ਲੱਦਿਆ ਟਰੱਕ ਪਲਟਿਆ, ਚਾਲਕ ਤੇ ਕੰਡਕਟਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 29-05-2026
ਅਬੋਹਰ, 28 ਮਈ (ਵਿਵੇਕ ਹੂੜੀਆ)-ਅਬੋਹਰ ਦੇ ਸੀਤੋ ਰੋਡ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ | ਸੜਕ 'ਤੇ ਅਚਾਨਕ ਆਈ ਨੀਲ ਗਾਂ ਨੂੰ ਬਚਾਉਣ ਦੇ ਚੱਕਰ ਵਿਚ ਸੀਮੈਂਟ ਨਾਲ ਲੱਦਿਆ ਇਕ ਟਰੱਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੇਤਾਂ ਵਿਚ ਪਲਟ ਗਿਆ | ਇਸ ਹਾਦਸੇ ਵਿਚ ਟਰੱਕ ਦੇ ਚਾਲਕ ਅਤੇ ਕੰਡਕਟਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਉੱਥੋਂ ਲੰਘ ਰਹੇ ਰਾਹਗੀਰਾਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਦੋਵਾਂ ਨੂੰ ਟਰੱਕ ਵਿਚੋਂ ਬਾਹਰ ਕੱਢਿਆ | ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ | ਟਰੱਕ ਪਲਟਣ ਕਾਰਨ ਵਾਹਨ ਦਾ ਭਾਰੀ ਨੁਕਸਾਨ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਝੱਜਰ (ਹਰਿਆਣਾ) ਦੇ ਰਹਿਣ ਵਾਲੇ ਟਰੱਕ ਚਾਲਕ ਜੈਵੀਰ ਅਤੇ ਕੰਡਕਟਰ ਹਰੀ ਸਿੰਘ ਨੇ ਦੱਸਿਆ ਕਿ ਉਹ ਆਪਣੇ ਟਰੱਕ ਵਿਚ ਸੀਮੈਂਟ ਲੱਦ ਕੇ ਝੱਜਰ ਤੋਂ ਅਬੋਹਰ ਆ ਰਹੇ ਸਨ | ਜਦੋਂ ਉਹ ਸਵੇਰੇ ਕਰੀਬ 4 ਵਜੇ ਸੀਤੋ ਰੋਡ ਸਥਿਤ ਪਿੰਡ ਖੈਰਪੁਰ ਦੇ ਨੇੜੇ ਪਹੁੰਚੇ ਤਾਂ ਅਚਾਨਕ ਸੜਕ 'ਤੇ ਇਕ ਨੀਲ ਗਾਂ ਆ ਗਈ | ਉਸ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਟਰੱਕ ਸੜਕ ਤੋਂ ਹੇਠਾਂ ਉਤਰ ਗਿਆ ਅਤੇ ਖੇਤਾਂ 'ਚ ਜਾ ਪਲਟਿਆ | ਪੀੜਤਾਂ ਨੇ ਦੱਸਿਆ ਕਿ ਟਰੱਕ ਪਲਟਣ ਤੋਂ ਬਾਅਦ ਉਹ ਦੋਵੇਂ ਕਰੀਬ 20 ਮਿੰਟ ਤੱਕ ਕੈਬਿਨ ਦੇ ਅੰਦਰ ਹੀ ਫਸੇ ਰਹੇ | ਇਸ ਦੌਰਾਨ ਉੱਥੋਂ ਲੰਘ ਰਹੇ ਦੋ ਲੋਕਾਂ ਨੇ ਉਨ੍ਹਾਂ ਨੂੰ ਫਸਿਆ ਦੇਖਿਆ ਅਤੇ ਸਖ਼ਤ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ | ਇਸ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਨੂੰ ਸੂਚਨਾ ਦਿੱਤੀ ਗਈ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਦਾ ਇਲਾਜ ਕਰਵਾਇਆ | ਚਾਲਕਾਂ ਅਨੁਸਾਰ ਇਸ ਹਾਦਸੇ ਵਿਚ ਉਨ੍ਹਾਂ ਦੇ ਟਰੱਕ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ ਅਤੇ ਸੀਮੈਂਟ ਦੇ ਗੱਟੇ ਵੀ ਖੇਤਾਂ ਵਿਚ ਖਿੱਲਰ ਗਏ | ਖ਼ੁਸ਼ਕਿਸਮਤੀ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਦੂਜੇ ਪਾਸੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਪਨਜੀਤ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਤੁਰੰਤ ਆਪਣੀ ਟੀਮ ਸਮੇਤ ਮੌਕੇ 'ਤੇ ਪਹੁੰਚੇ | ਉਨ੍ਹਾਂ ਨੇ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਦਿਵਾਈ ਅਤੇ ਸਬੰਧਿਤ ਥਾਣੇ ਨੂੰ ਸੂਚਿਤ ਕੀਤਾ | ਇਸ ਤੋਂ ਬਾਅਦ ਹਾਈਡਰਾ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਫੱਕ ਘੁਟਾਲਾ ਵਿਰੋਧੀ ਸੰਘਰਸ਼ ਕਮੇਟੀ ਵਲੋਂ ਥਾਣੇ ਦੇ ਅੰਦਰ ਦਿੱਤਾ ਧਰਨਾ ਅਗਲੀ ਖ਼ਬਰ ਦਿੱਲੀ ਦੇ ਕੁੁਝ ਇਲਾਕਿਆਂ ਵਿਚ ਪਾਣੀ ਲਈ ਮਚ ਰਹੀ ਹਾਹਾਕਾਰ
Ad Position 24