31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਐੱਸ.ਐੱਸ.ਐੱਮ (ਰਾਜਨੀਤਕ) ਦੇ ਜ਼ਿਲ੍ਹਾ ਪ੍ਰਧਾਨ ਮੋੜਾ ਸਿੰਘ ਅਣਜਾਨ ਨੇ ਸਾਥੀਆਂ ਸਮੇਤ ਕੀਤੀ ਘਰ ਵਾਪਸੀ , ਆਪ ਵਿਚ ਹੋਏ ਸ਼ਾਮਿਲ

Ad Position 21
No active advertisement
ਅਜੀਤ ਡੈਸਕ 29-05-2026
ਫ਼ਿਰੋਜ਼ਪੁਰ, 28 ਮਈ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਸਰਗਰਮ ਰਹੇ ਨੌਜਵਾਨ ਆਗੂ ਮੋੜਾ ਸਿੰਘ ਅਣਜਾਨ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਟਿਕਟ ਨਾ ਮਿਲਣ ਕਰਕੇ ਪਾਰਟੀ ਨੂੰ ਅਲਵਿਦਾ ਕਹਿ ਗਏ ਸਨ, ਪਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਤੇ ਸੂਬਾ ਪ੍ਰਧਾਨ ਅਮਨ ਅਰੋੜਾ ਦੀਆਂ ਕਾਰਗੁਜ਼ਾਰੀਆਂ ਨੂੰ ਦੇਖਦੇ ਹੋਏ ਮੁੜ ਆਪ ਵਿਚ ਆਪਣੇ ਸਾਥੀਆਂ ਸਮੇਤ ਸ਼ਾਮਲ ਹੋ ਗਏ ਹਨ | ਉਨ੍ਹਾਂ ਨੂੰ ਆਪ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਪਾਰਟੀ ਵਿਚ ਸ਼ਾਮਲ ਕੀਤਾ ਗਿਆ ਹੈ | ਆਪ ਵਿਚ ਸ਼ਾਮਲ ਹੋਣ ਤੇ ਮੋੜਾ ਸਿੰਘ ਅਣਜਾਨ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਬਿਨਾ ਕਿਸੇ ਸਵਾਰਥ ਦੇ ਪਾਰਟੀ ਵਿਚ ਸ਼ਾਮਲ ਹੋਏ ਹਨ | ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਜੋ ਲੋਕ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਲੋਕਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ, ਅਜਿਹਾ ਰਵਾਇਤੀ ਪਾਰਟੀਆਂ ਪਾਸੋਂ ਕਦੇ ਨਹੀਂ ਹੋਇਆ, ਨਾ ਹੋ ਸਕਦਾ ਹੈ | ਅਣਜਾਨ ਨੇ ਕਿਹਾ ਕਿ ਆਪ ਵਲੋਂ ਹਰ ਵਰਗ ਨੂੰ ਬਿਨਾ ਕਿਸੇ ਭੇਦਭਾਵ ਦੇ ਸਹੂਲਤਾਂ ਦੇਣਾ ਵੱਡਾ ਕਾਰਜ ਕੀਤਾ ਹੈ | ਜਿਸ ਲਈ ਲੋਕ ਆਪ ਮੁਹਾਰੇ ਸਾਲ 2027 ਵਿਚ ਇਕ ਵਾਰ ਫਿਰ ਆਪ ਦੀ ਸਰਕਾਰ ਬਣਾਉਣਗੇ | ਅਣਜਾਨ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਨਸ਼ਿਆਂ ਤੇ ਭਿ੍ਸ਼ਟਾਚਾਰ ਵਲੋਂ ਚੁੱਕੇ ਕਦਮ ਅਤਿ ਸ਼ਲਾਘਾਯੋਗ ਹਨ | ਜਿਸ ਕਰਕੇ ਸੂਬੇ ਦੀ ਜਨਤਾ ਬਹੁਤ ਖ਼ੁਸ਼ ਹੈ | ਇਸ ਮੌਕੇ ਬਲਾਕ ਸਮਿਤੀ ਮੈਂਬਰ ਸੁਖਚੈਨ ਸਿੰਘ, ਪਿ੍ੰਸ ਚੋਪੜਾ, ਅਮਿਤ ਧਵਨ ਅਤੇ ਹੋਰ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਨੂੰ ਸੌਂਪੀ ਪੰਜਾਬ ਪ੍ਰਧਾਨ ਦੀ ਜ਼ਿੰਮੇਵਾਰੀ ਨਾਲ ਭਾਜਪਾ ਮਜ਼ਬੂਤੀ ਨਾਲ ਉਭਰੇਗੀ-ਰਾਣਾ ਸੋਢੀ ਅਗਲੀ ਖ਼ਬਰ ਸਾਬਕਾ ਚੇਅਰਮੈਨ ਰੇਸ਼ਮ ਸਿੰਘ ਜੌੜਾ ਨੂੰ ਸਦਮਾ, ਮਾਤਾ ਪ੍ਰੀਤਮ ਕੌਰ ਦਾ ਦਿਹਾਂਤ
Ad Position 24