30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਬਸਿਡੀ ਲੋਨ ਦੇ ਨਾਮ ’ਤੇ 11.50 ਲੱਖ ਦੀ ਠੱਗੀ, ਸਾਈਬਰ ਕ੍ਰਾਈਮ ਥਾਣੇ ’ਚ ਕੇਸ ਦਰਜ

ਫ਼ਿਰੋਜ਼ਪੁਰ, 30 ਅਗਸਤ (ਰਾਕੇਸ਼ ਚਾਵਲਾ)-ਸਾਈਬਰ ਠੱਗੀ ਦਾ ਇਕ ਮਾਮਲਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਈਬਰ ਕ੍ਰਾਈਮ ਥਾਣੇ ਵਿਚ ਸਾਹਮਣੇ ਆਇਆ ਹੈ, ਜਿੱਥੇ ਸਬਸਿਡੀ ਵਾਲਾ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 11 ਲੱਖ 50 ਹਜ਼ਾਰ ਰੁਪਏ ਦੀ ਕਥਿਤ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਸਬੰਧੀ 420 ਆਈ.

Ad Position 21
No active advertisement
ਅਜੀਤ ਡੈਸਕ 31-08-2026
ਫ਼ਿਰੋਜ਼ਪੁਰ, 30 ਅਗਸਤ (ਰਾਕੇਸ਼ ਚਾਵਲਾ)-ਸਾਈਬਰ ਠੱਗੀ ਦਾ ਇਕ ਮਾਮਲਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਈਬਰ ਕ੍ਰਾਈਮ ਥਾਣੇ ਵਿਚ ਸਾਹਮਣੇ ਆਇਆ ਹੈ, ਜਿੱਥੇ ਸਬਸਿਡੀ ਵਾਲਾ ਲੋਨ ਦਿਵਾਉਣ ਦਾ ਝਾਂਸਾ ਦੇ ਕੇ ਇਕ ਵਿਅਕਤੀ ਨਾਲ 11 ਲੱਖ 50 ਹਜ਼ਾਰ ਰੁਪਏ ਦੀ ਕਥਿਤ ਧੋਖਾਧੜੀ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਸ ਸਬੰਧੀ 420 ਆਈ.ਪੀ.ਸੀ. ਤਹਿਤ ਕਾਰਵਾਈ ਸ਼ੁਰੂ ਕੀਤੀ ਹੈ। ਏ.ਐੱਸ.ਆਈ. ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਪੀੜਤ ਸਰਵਨ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸੂਦਾ, ਤਹਿਸੀਲ ਜ਼ੀਰਾ, ਥਾਣਾ ਮੱਖੂ, ਜ਼ਿਲ੍ਹਾ ਫ਼ਿਰੋਜ਼ਪੁਰ ਨੇ ਦੱਸਿਆ ਕਿ 21-22 ਜੁਲਾਈ 2026 ਨੂੰ ਉਸ ਨੇ ਆਪਣੇ ਜਾਣਕਾਰ ਅਰਵਿੰਦਰ ਸਿੰਘ ਵਾਸੀ ਭਿਖੋਵਾਲ, ਥਾਣਾ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬਸਿਡੀ ਵਾਲਾ ਕਰਜ਼ ਲੈਣ ਸਬੰਧੀ ਗੱਲਬਾਤ ਕੀਤੀ ਸੀ। ਅਰਵਿੰਦਰ ਸਿੰਘ ਨੇ ਉਸ ਨੂੰ ਸਾਗਰ ਗੁਲੇਰੀਆ ਨਾਮਕ ਵਿਅਕਤੀ ਦਾ ਮੋਬਾਈਲ ਨੰਬਰ ਦਿੱਤਾ ਅਤੇ ਉਸ ਨਾਲ ਕਰਜ਼ ਸਬੰਧੀ ਗੱਲ ਕਰਨ ਲਈ ਕਿਹਾ। ਪੀੜਤ ਅਨੁਸਾਰ ਸਾਗਰ ਗੁਲੇਰੀਆ ਨਾਲ ਸੰਪਰਕ ਕਰਨ ’ਤੇ ਉਸ ਨੇ ਲੋਨ ਕਰਵਾਉਣ ਲਈ ਵੱਖ-ਵੱਖ ਦਸਤਾਵੇਜ਼ਾਂ ਦੀ ਮੰਗ ਕੀਤੀ। ਇਸ ’ਤੇ ਉਸ ਨੇ ਆਪਣੀ ਫ਼ੋਟੋ, ਆਧਾਰ ਕਾਰਡ ਅਤੇ ਕੰਟੀਨ ਕਾਰਡ ਦੀਆਂ ਕਾਪੀਆਂ ਉਸ ਨੂੰ ਭੇਜ ਦਿੱਤੀਆਂ। ਦੋਸ਼ ਹੈ ਕਿ ਇਸ ਤੋਂ ਬਾਅਦ ਸਾਗਰ ਗੁਲੇਰੀਆ ਨੇ ਸ਼ਿਕਾਇਤਕਰਤਾ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਉਸ ਦੇ ਨਾਮ ’ਤੇ 11.50 ਲੱਖ ਰੁਪਏ ਦਾ ਨਿੱਜੀ ਲੋਨ ਕਰਵਾ ਦਿੱਤਾ। ਜਦੋਂ ਸ਼ਿਕਾਇਤਕਰਤਾ ਨੇ ਇਸ ਸਬੰਧੀ ਪੁੱਛਗਿੱਛ ਕੀਤੀ ਤਾਂ ਉਸ ਨੂੰ ਕਿਹਾ ਗਿਆ ਕਿ ਲੋਨ ਦੀ ਰਕਮ ਉਸ ਦੇ ਖਾਤੇ ਵਿਚ ਭੇਜ ਦਿੱਤੀ ਜਾਵੇ, ਜਿਸ ਨੂੰ ਬਾਅਦ ਵਿਚ ਐਡਜਸਟ ਕਰ ਦਿੱਤਾ ਜਾਵੇਗਾ। ਭਰੋਸਾ ਕਰਕੇ ਪੀੜਤ ਨੇ 11.50 ਲੱਖ ਰੁਪਏ ਸਬੰਧਿਤ ਖਾਤੇ ਵਿਚ ਟਰਾਂਸਫ਼ਰ ਕਰ ਦਿੱਤੇ। ਰਕਮ ਭੇਜਣ ਤੋਂ ਬਾਅਦ ਜਦੋਂ ਉਸ ਨੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੋਬਾਈਲ ਫ਼ੋਨ ਬੰਦ ਮਿਲਿਆ। ਇਸ ਤੋਂ ਬਾਅਦ ਪੀੜਤ ਨੇ ਸਾਈਬਰ ਅਪਰਾਧ ਹੈਲਪਲਾਈਨ 1930 ’ਤੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਵਲੋਂ ਦਰਖਾਸਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਬੈਂਕ ਖਾਤਿਆਂ ਅਤੇ ਲੈਣ-ਦੇਣ ਦੀ ਜਾਂਚ ਦੇ ਨਾਲ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰੈੱਡ ਰੋਜ਼ ਰਨਰਜ਼ ਗਰੁੱਪ ਵਲੋਂ ਮੈਰਾਥਨ ਦੌੜ ਕਰਵਾਈ ਅਗਲੀ ਖ਼ਬਰ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰੇ ਪੰਜਾਬ ਸਰਕਾਰ- ਗੁਰਚਰਨ ਸਿੰਘ ਭੁੱਲਰ
Ad Position 24