ਸਤਲੁਜ ਦਰਿਆ ’ਤੇ ਨੋਚਾਂ ਬੰਨ੍ਹਣ ਲਈ ਸੰਗਤਾਂ ਦੀ ਸੇਵਾ ਜਾਰੀ
* ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵੱਡੀ ਗਿਣਤੀ ਸੰਗਤਾਂ ਸਮੇਤ ਪਹੁੰਚੇ * ਯੁਨਾਈਟਿਡ ਸਿੱਖ ਵਲੋਂ ਲੰਗਰ ਅਤੇ ਛਬੀਲ ਦਾ ਪ੍ਰਬੰਧ
ਮੱਲਾਂਵਾਲਾ, 30 ਅਗਸਤ (ਬਲਬੀਰ ਸਿੰਘ ਜੋਸਨ)-ਸਤਲੁਜ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਦਰਿਆ ਦੇ ਤੇਜ਼ ਵਹਾਅ ਕਾਰਨ ਹੋਣ ਵਾਲੇ ਸੰਭਾਵਿਤ ਨੁਕਸਾਨ ਤੋਂ ਬਚਾਉਣ ਲਈ ਯੁਨਾਈਟਿਡ ਸਿੱਖ ਸੰਸਥਾ ਵਲੋਂ ਪਿੰਡ ਨਵਾਂ ਜਮਸ਼ੇਰ ਅਤੇ ਬਸਤੀ ਰਾਮ ਲਾਲ ਨੇੜੇ ਚਲਾਈ ਜਾ ਰਹੀ ਨੋਚਾਂ ਬੰਨਣ ਦੀ ਸੇਵਾ ਲਗਾਤਾਰ ਜਾਰੀ ਹੈ। ਇਸ ਲੋਕ-ਭਲਾਈ ਅਤੇ ਸੁਰੱਖਿਆ ਸਬੰਧੀ ਸੇਵਾ ਵਿਚ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ।
ਯ
ਯੂਨਾਈਟਡ ਸਿੱਖ ਸੰਸਥਾ ਵਲੋਂ ਸਤਲੁਜ ਦਰਿਆ ’ਤੇ ਨੋਚਾਂ ਦੀ ਸੇਵਾ ਲਈ ਪਹੁੰਚੀਆਂ ਸੰਗਤਾਂ ਨੂੰ ਜਾਣਕਾਰੀ ਦਿੰਦੇ ਹੋਏ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ।
31-08-2026
ਮੱਲਾਂਵਾਲਾ, 30 ਅਗਸਤ (ਬਲਬੀਰ ਸਿੰਘ ਜੋਸਨ)-ਸਤਲੁਜ ਦਰਿਆ ਦੇ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਦਰਿਆ ਦੇ ਤੇਜ਼ ਵਹਾਅ ਕਾਰਨ ਹੋਣ ਵਾਲੇ ਸੰਭਾਵਿਤ ਨੁਕਸਾਨ ਤੋਂ ਬਚਾਉਣ ਲਈ ਯੁਨਾਈਟਿਡ ਸਿੱਖ ਸੰਸਥਾ ਵਲੋਂ ਪਿੰਡ ਨਵਾਂ ਜਮਸ਼ੇਰ ਅਤੇ ਬਸਤੀ ਰਾਮ ਲਾਲ ਨੇੜੇ ਚਲਾਈ ਜਾ ਰਹੀ ਨੋਚਾਂ ਬੰਨਣ ਦੀ ਸੇਵਾ ਲਗਾਤਾਰ ਜਾਰੀ ਹੈ। ਇਸ ਲੋਕ-ਭਲਾਈ ਅਤੇ ਸੁਰੱਖਿਆ ਸਬੰਧੀ ਸੇਵਾ ਵਿਚ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਪਹੁੰਚ ਕੇ ਆਪਣਾ ਯੋਗਦਾਨ ਪਾ ਰਹੀਆਂ ਹਨ। ਇਸੇ ਕਾਰਜ ਤਹਿਤ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਜ਼ਿਲ੍ਹਾ ਮੋਗਾ ਵਾਲੇ ਵੀ ਵੱਡੀ ਗਿਣਤੀ ਵਿਚ ਸੰਗਤਾਂ ਸਮੇਤ ਸੇਵਾ ਸਥਾਨ ’ਤੇ ਪਹੁੰਚੇ ਅਤੇ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਲਈ ਚੱਲ ਰਹੇ ਕਾਰਜਾਂ ਵਿਚ ਸਰਗਰਮੀ ਨਾਲ ਹਿੱਸਾ ਲਿਆ। ਬਾਬਾ ਗੁਰਮੀਤ ਸਿੰਘ ਅਤੇ ਉਨ੍ਹਾਂ ਨਾਲ ਪਹੁੰਚੀ ਸੰਗਤ ਨੇ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਸੇਵਾ ਕਰਦਿਆਂ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਕਾਰਜ ਵਿਚ ਆਪਣਾ ਵੱਡਾ ਯੋਗਦਾਨ ਪਾਇਆ। ਯੁਨਾਈਟਿਡ ਸਿੱਖ ਸੰਸਥਾ ਵਲੋਂ ਦਰਿਆ ਦੇ ਬੰਨ੍ਹ ਨਾਲ ਪੱਥਰਾਂ ਦੀਆਂ ਨੋਚਾਂ ਤਿਆਰ ਕੀਤੀਆਂ ਗਈਆਂ ਹਨ, ਤਾਂ ਜੋ ਦਰਿਆ ਦੇ ਪਾਣੀ ਦੇ ਤੇਜ਼ ਵਹਾਅ ਕਾਰਨ ਬੰਨ੍ਹ ਨੂੰ ਹੋਣ ਵਾਲੇ ਕਟਾਅ ਅਤੇ ਨੁਕਸਾਨ ਨੂੰ ਰੋਕਿਆ ਜਾ ਸਕੇ। ਹੁਣ ਇਸ ਸੇਵਾ ਨੂੰ ਹੋਰ ਅੱਗੇ ਵਧਾਉਂਦਿਆਂ ਸੰਗਤਾਂ ਦੇ ਸਹਿਯੋਗ ਨਾਲ ਗੱਟਿਆਂ ਵਿਚ ਮਿੱਟੀ ਭਰ ਕੇ ਬੰਨ੍ਹ ਦੇ ਨਾਲ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਵਲੋਂ ਗੱਟਿਆਂ ਦੀ ਸੇਵਾ ਵਿਚ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਉਨ੍ਹਾਂ ਨਾਲ ਪਹੁੰਚੀ ਵੱਡੀ ਗਿਣਤੀ ਸੰਗਤ ਨੇ ਵੀ ਹੱਥੀਂ ਸੇਵਾ ਕਰਦਿਆਂ ਮਿੱਟੀ ਨਾਲ ਭਰੇ ਗੱਟੇ ਤਿਆਰ ਕਰਨ ਅਤੇ ਉਨ੍ਹਾਂ ਨੂੰ ਬੰਨ੍ਹ ਦੇ ਨਾਲ ਲਗਾਉਣ ਦੇ ਕੰਮ ਵਿੱਚ ਭਰਪੂਰ ਸਹਿਯੋਗ ਦਿੱਤਾ। ਸੇਵਾ ਸਥਾਨ ’ਤੇ ਪਹੁੰਚ ਰਹੀਆਂ ਸੰਗਤਾਂ ਦੀ ਸਹੂਲਤ ਲਈ ਯੁਨਾਈਟਿਡ ਸਿੱਖ ਸੰਸਥਾ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ ਅਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਸੇਵਾਦਾਰਾਂ ਨੇ ਕਿਹਾ ਕਿ ਸੰਗਤਾਂ ਦੇ ਵੱਡੇ ਸਹਿਯੋਗ ਅਤੇ ਸਮੂਹਕ ਯਤਨਾਂ ਨਾਲ ਦਰਿਆ ਦੇ ਬੰਨ੍ਹ ਦੀ ਮਜ਼ਬੂਤੀ ਲਈ ਇਹ ਸੇਵਾ ਨਿਰੰਤਰ ਜਾਰੀ ਰੱਖੀ ਜਾਵੇਗੀ। ਇਸ ਮੌਕੇ ਯੁਨਾਈਟਿਡ ਸਿੱਖ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਮੈਨੇਜ਼ਰ ਜਗਮੀਤ ਸਿੰਘ ਨੇ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਅਤੇ ਉਨ੍ਹਾਂ ਨਾਲ ਸੇਵਾ ਲਈ ਪਹੁੰਚੀ ਸਮੂਹ ਸੰਗਤ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।