ਰਾਮਪੁਰਾ ਫੂਲ, 31 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਬੰਗਲਾਦੇਸ਼ ਵਿਖੇ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਦੇ ਵਿਰੁੱਧ 'ਪੰਜਾਬੀ ਹਿੰਦੂ ਗਰੁੱਪ' ਵਲੋਂ ਪੰਜਾਬ ਦੇ 157 ਸ਼ਹਿਰਾਂ/ਕਸਬਿਆਂ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ | ਜਿਸ ਦੀ ਲੜੀ ਤਹਿਤ ਰਾਮਪੁਰਾ ਫੂਲ ਦੇ ਮੇਨ ਚੌਕ ਵਿਚ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਪੰਜਾਬੀ ਹਿੰਦੂ ਗਰੁੱਪ ਦੇ ਪ੍ਰੋਗਰਾਮ ਇੰਚਾਰਜ ਮਨਦੀਪ ਸ਼ਰਮਾ ਦੀ ਅਗਵਾਈ ਹੇਠ ਬੰਗਲਾਦੇਸ਼ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਬੰਗਲਾਦੇਸ਼ ਸਰਕਾਰ ਦਾ ਪੁਤਲਾ/ਫੂਕਿਆ ਗਿਆ | ਇਸ ਮੌਕੇ ਸਬੰਧਿਤ ਸਥਾਨਕ ਅਧਿਕਾਰੀਆਂ ਰਾਹੀਂ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਸੰਯੁਕਤ ਰਾਸ਼ਟਰ ਦੇ ਆਗੂਆਂ ਦੇ ਨਾਂਅ ਇਕ ਮੰਗ ਪੱਤਰ ਫੂਲ ਵਿਖੇ ਸੌਪਿਆ ਗਿਆ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਉੱਥੋਂ ਦੇ ਹਿੰਦੂਆਂ ਦੀ ਸੁਰੱਖਿਆ ਲਈ ਸਖ਼ਤ ਕੂਟਨੀਤਕ ਕਦਮ ਚੁੱਕੇ | ਪੰਜਾਬੀ ਹਿੰਦੂ ਗਰੁੱਪ ਦੇ ਸਲਾਹਕਾਰ ਜੋਗਿੰਦਰ ਸਿੰਗਲਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ (ਯੂ ਐਨ) ਦੀ ਇਹ ਬੁਨਿਆਦੀ ਜ਼ਿੰਮੇਵਾਰੀ ਹੈ ਕਿ ਉਹ ਨਸਲ, ਧਰਮ ਅਤੇ ਮਨੁੱਖੀ ਅਧਿਕਾਰਾਂ ਦੇ ਅਧਾਰ 'ਤੇ ਹੋਣ ਵਾਲੇ ਅੱਤਿਆਚਾਰਾਂ ਨੂੰ ਰੋਕੇ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਹਿੰਦੂਆਂ 'ਤੇ ਹਮਲੇ ਨਾ ਰੁਕੇ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਸਨੀ ਰਾਵਲਾ, ਭਾਰਤ ਭੂਸ਼ਣ, ਭੂਸ਼ਣ ਜੈਨ, ਰੋਕੀ ਬਾਂਸਲ, ਅਮਨਦੀਪ ਫੂਲ, ਪੰਕਜ ਗੋਇਲ, ਸੁਨੀਸ਼ ਗੋਇਲ, ਯੁਵਰਾਜ ਸ਼ਰਮਾ, ਵੀਰਭੱਦਰ ਲਛਮਣ ਛਿੰਦੇ, ਜਸਪਾਲ ਢੀਂਗਰਾ, ਡਾ: ਸੰਜੀਵ ਪਹਾੜੀਆ, ਅਵਿਜੀਤ, ਅਨਿਲ ਕੁਮਾਰ, ਮੋਹਿਤ ਕੋਹਲੀ, ਤਿਲਕ ਸਿੰਗਲਾ, ਓਮ ਪ੍ਰਕਾਸ਼, ਗੁਰਮੀਤ ਸਿੰਘ ਗਰਗ, ਭੂਸ਼ਣ ਮਿੱਤਲ, ਚੰਦਨ ਹਾਜ਼ਰ ਸਨ |