ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਗੋਨਿਆਣਾ ਮੰਡੀ ਵਿਚ ਕਿੰਨਰਾਂ ਨੂੰ ਦੇਣ ਵਾਲੇ ਸ਼ਗਨ ਕੀਤੇ ਤੈਅ <br/>

Ad Position 21
No active advertisement
ਅਜੀਤ ਡੈਸਕ 01-01-2026
ਗੋਨਿਆਣਾ, 31 ਦਸੰਬਰ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਵਿਚ ਸਾਲਾਂ ਤੋਂ ਵਿਆਹ-ਸ਼ਾਦੀਆਂ, ਮੁੰਡਾ ਜੰਮਣ ਦੀ ਖ਼ੁਸ਼ੀ ਅਤੇ ਤਿਉਹਾਰਾਂ ਮੌਕੇ ਕਿੰਨਰਾਂ ਵਲੋਂ ਮੰਗੀ ਜਾਂਦੀ ਵੱਡੀ ਰਕਮ ਕਾਰਨ ਲੋਕਾਂ ਵਿਚ ਪੈਦਾ ਹੋ ਰਹੀ ਨਾਰਾਜ਼ਗੀ ਅਤੇ ਤਣਾਅ ਨੂੰ ਖ਼ਤਮ ਕਰਦਿਆਂ ਅੱਜ ਇੱਕ ਇਤਿਹਾਸਕ ਅਤੇ ਮਿਸਾਲ ਬਣਾਉਣ ਵਾਲਾ ਫ਼ੈਸਲਾ ਲਿਆ ਗਿਆ | ਮੰਡੀ ਦੇ ਪ੍ਰਮੁੱਖ ਮੋਹਤਵਰਾਂ, ਕਿੰਨਰ ਭਾਈਚਾਰੇ ਅਤੇ ਅਗਰਵਾਲ ਸਭਾ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ ਦੌਰਾਨ ਆਪਸੀ ਸਹਿਮਤੀ ਨਾਲ ਇਹ ਤੈਅ ਕੀਤਾ ਗਿਆ ਕਿ ਹੁਣ ਕਿਸੇ ਵੀ ਵਿਆਹ-ਸ਼ਾਦੀ, ਮੁੰਡਾ ਜੰਮਣ ਦੀ ਖ਼ੁਸ਼ੀ ਜਾਂ ਹੋਰ ਸਮਾਜਿਕ ਮੌਕਿਆਂ 'ਤੇ ਕਿੰਨਰਾਂ ਵਲੋਂ ਵੱਧ ਤੋਂ ਵੱਧ 3100 ਰੁਪਏ ਹੀ ਸ਼ਗਨ ਵਜੋਂ ਦਿੱਤੇ ਜਾਣਗੇ ਅਤੇ ਇਸ ਤੋਂ ਵੱਧ ਕਿਸੇ ਵੀ ਕਿਸਮ ਦੀ ਜ਼ਬਰਦਸਤੀ ਜਾਂ ਦਬਾਅ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਇਸੇ ਤਰ੍ਹਾਂ ਦੀਵਾਲੀ ਦੇ ਤਿਉਹਾਰ ਮੌਕੇ ਘਰਾਂ ਅਤੇ ਦੁਕਾਨਾਂ 'ਤੇ ਜਾਣ ਸਮੇਂ ਵਧਾਈ ਵਜੋਂ ਵੱਧ ਤੋਂ ਵੱਧ 200 ਰੁਪਏ ਹੀ ਲੈਣ 'ਤੇ ਪੂਰੀ ਸਹਿਮਤੀ ਬਣੀ ਹੈ | ਮੀਟਿੰਗ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਮੁੰਡਾ ਜੰਮਣ ਅਤੇ ਵਿਆਹ ਦੀ ਵਧਾਈ 40 ਦਿਨਾਂ ਤੋਂ ਬਾਅਦ ਹੀ ਲਈ ਜਾਵੇਗੀ, ਤਾਂ ਜੋ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਜਾਂ ਦਬਾਅ ਦਾ ਸਾਹਮਣਾ ਨਾ ਕਰਨਾ ਪਵੇ | ਇਹ ਅਹਿਮ ਫ਼ੈਸਲਾ ਅਗਰਵਾਲ ਸਭਾ ਦੇ ਪ੍ਰਧਾਨ ਗੋਬਿੰਦ ਰਾਮ ਜਿੰਦਲ ਅਤੇ ਮੰਡੀ ਦੇ ਪ੍ਰਮੁੱਖ ਮੋਹਤਵਰ ਪ੍ਰਸ਼ੋਤਮ ਦਾਸ ਕਾਕਾ, ਰਜਨੀਸ਼ ਕੁਮਾਰ ਰਾਜੂ, ਰਮੇਸ਼ ਕੁਮਾਰ ਮੱਟੂ, ਸੰਦੀਪ ਕੁਮਾਰ, ਕਸ਼ਮੀਰੀ ਲਾਲ ਪ੍ਰਧਾਨ ਨਗਰ ਕੌਂਸਲ, ਭਾਰਤ ਭੂਸ਼ਣ, ਸੰਦੀਪ ਕੁਮਾਰ, ਅਸ਼ੋਕ ਮੂੰਗਾਂ, ਸੰਦੀਪ ਕੁਮਾਰ ਯਾਦਵ ਸੀਟੂ ਦੀ ਅਗਵਾਈ ਹੇਠ ਲਿਆ ਗਿਆ | ਮੀਟਿੰਗ ਦੌਰਾਨ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜੇਕਰ ਕੋਈ ਵੀ ਇਸ ਸਮਝੌਤੇ ਦੀ ਉਲੰਘਣਾ ਕਰੇਗਾ ਤਾਂ ਪਹਿਲਾਂ ਉਸ ਨੂੰ ਸਮਾਜਿਕ ਪੱਧਰ 'ਤੇ ਸਮਝਾਇਆ ਜਾਵੇਗਾ | ਇਸ ਮਤੇ ਦੀ ਕਾਪੀ ਅਗਰਵਾਲ ਸਭਾ ਵਲੋਂ ਥਾਣਾ ਨੇਹੀਆਂ ਵਾਲਾ ਦੇ ਐੱਸ.ਐੱਚ.ਓ ਨੂੰ ਵੀ ਸੌਂਪੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਨਵੇਂ ਵਰ੍ਹੇ 'ਚ ਤਲਵੰਡੀ ਸਾਬੋ ਨਗਰ ਅੰਦਰ ਮੀਟ, ਆਂਡਾ ਜਾਂ ਤੰਬਾਕੂ ਵਿਕਦਾ ਨਹੀਂ ਆਵੇਗਾ ਨਜ਼ਰ <br/> ਅਗਲੀ ਖ਼ਬਰ ਬੰਗਲਾਦੇਸ਼ ਵਿਖੇ ਹਿੰਦੂਆਂ 'ਤੇ ਹੋ ਰਹੇ ਹਮਲਿਆਂ ਦੇ ਵਿਰੁੱਧ ਕੀਤਾ ਰੋਸ ਮੁਜ਼ਾਹਰਾ <br/>
Ad Position 24
No active advertisement