ਲਹਿਰਾ ਮੁਹੱਬਤ, 2 ਜਨਵਰੀ (ਸੁਖਪਾਲ ਸਿੰਘ ਸੁੱਖੀ)-ਪਿੰਡ ਲਹਿਰਾ ਧੂਰਕੋਟ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਪਿੰਡ ਲਹਿਰਾ ਧੂਰਕੋਟ ਤੋਂ ਸਤਿਕਾਰ ਕਮੇਟੀ ਦੇ ਸੇਵਾਦਾਰਾਂ ਵਲੋਂ ਨਗਰ ਕੀਰਤਨ ਦੇ ਭਰਵੇਂ ਸਵਾਗਤ ਲਈ ਕਲੀ ਤੇ ਫੁੱਲਾਂ ਨਾਲ ਰੰਗੋਲੀ ਬਣਾਈ | ਇਸ ਦੌਰਾਨ ਬਾਬਾ ਅਜੀਤ ਸਿੰਘ ਗੱਤਕਾ ਅਖਾੜਾ ਦੇ ਕੋਚ ਭਾਈ ਜਗਸੀਰ ਸਿੰਘ ਬੁੱਗਰ ਅਤੇ ਉਨ੍ਹਾਂ ਦੀ ਟੀਮ ਦੇ ਸਿੰਘਾਂ ਵਲੋਂ ਗੱਤਕੇ ਦੇ ਜੌਹਰ ਵਿਖਾਏ | ਇਸ ਤੋਂ ਇਲਾਵਾ ਢਾਡੀ ਜਥੇ ਗੁਰਭਾਜ ਸਿੰਘ ਮਰੂੜ ਨੇ ਪੜਾਵਾਂ ਦੌਰਾਨ ਸਿੱਖ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਇਆ ਦੇ ਨਗਰ ਕੀਰਤਨ ਵਿਚ ਸ਼ਬਦ ਕੀਰਤਨ ਰਾਹੀਂ ਭਾਈ ਗੁਰਤੇਜ ਸਿੰਘ ਨੇ ਹਾਜ਼ਰੀ ਭਰੀ | ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਭਾਈ ਜਗਸੀਰ ਸਿੰਘ ਬੁੱਗਰ ਨੇ ਲੜੀਵਾਰ ਸਿੱਖ ਧਰਮ ਤੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰ ਸਿੱਖੀ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕੀਤਾ | ਨਗਰ ਦੀਆਂ ਸੰਗਤਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਭਰਵਾਂ ਸਵਾਗਤ ਕਰਦਿਆਂ ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਗਈ | ਨਗਰ ਕੀਰਤਨ ਨਾਲ ਆਈਆਂ ਸੰਗਤਾਂ 'ਤੇ ਪੰਜ ਪਿਆਰਿਆਂ ਨੂੰ ਸਾਬਕਾ ਸਰਪੰਚ ਚੰਦ ਸਿੰਘ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਦੇਵ ਸਿੰਘ ਸਾਬਕਾ ਪੰਚ ਨੇ ਸਤਿਕਾਰ ਸਹਿਤ ਸਿਰੋਪਾਉ ਭੇਟ ਕਰਦਿਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਰਾਜ ਸਿੰਘ, ਮਾਸਟਰ ਗੁਰਮੇਲ ਸਿੰਘ ਕਮੇਟੀ ਮੈਂਬਰ, ਧਰਮ ਸਿੰਘ ਖ਼ਾਲਸਾ ਕਮੇਟੀ ਮੈਂਬਰ, ਬਲੌਰ ਸਿੰਘ ਕਮੇਟੀ ਮੈਂਬਰ, ਸੁਖਜਿੰਦਰ ਕੌਰ ਕਮੇਟੀ ਮੈਂਬਰ, ਗਗਨਦੀਪ ਕੌਰ ਪੰਚ, ਮਾਸਟਰ ਰਾਜਿੰਦਰ ਸਿੰਘ, ਕੀਰਤ ਸਿੰਘ, ਸਵਰਨ ਸਿੰਘ, ਮਨਿੰਦਰ ਕੌਰ ਕਮੇਟੀ ਮੈਂਬਰ, ਸਿੱਧੂਪੁਰ ਜਥੇਬੰਦੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਅਮਰਿੰਦਰ ਸਿੰਘ, ਰਣਜੀਤ ਸਿੰਘ ਲਾਡੀ, ਸਤਵਿੰਦਰ ਸਿੰਘ ਹੈਪੀ ਸਾਬਕਾ ਪੰਚ, ਰਾਜਪਾਲ ਸਿੰਘ ਰਾਜਾ, ਰਜਿੰਦਰ ਸਿੰਘ ਸਿੱਧੂ, ਪ੍ਰਧਾਨ ਜਸਵਿੰਦਰ ਸਿੰਘ ਸ਼ਿੰਦਾ ਸਮੂਹ ਸਤਿਕਾਰ ਕਮੇਟੀ, ਮਨਦੀਪ ਸਿੰਘ ਮਨੀ ਸਿੱਧੂ ਗੱਤਕਾ ਅਖਾੜਾ ਟੀਮ ਦੇ ਕੋਚ ਭਾਈ ਜਗਸੀਰ ਸਿੰਘ ਬੁੱਗਰ ਤੇ ਸਮੂਹ ਗੱਤਕਾ ਅਖਾੜਾ ਟੀਮ ਤੋਂ ਇਲਾਵਾ ਸਮੂਹ ਨਗਰ ਵੱਲੋਂ ਬੜੇ ਹੀ ਸ਼ਰਧਾ ਭਾਵਨਾ ਨਾਲ ਸੇਵਾਵਾਂ ਨਿਭਾਈਆਂ ਗਈਆਂ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਲਹਿਰਾ ਧੂਰਕੋਟ ਵਿਖੇ ਨਗਰ ਕੀਰਤਨ ਸਜਾਇਆ <br/>
ਅਜੀਤ ਡੈਸਕ
03-01-2026