ਸੀਂਗੋ ਮੰਡੀ, 2 ਜਨਵਰੀ (ਲਕਵਿੰਦਰ ਸ਼ਰਮਾ)- ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਗਿਆਰ੍ਹਵੀਂ ਦੀ ਵਿਦਿਆਰਥਣ ਨੇ ਇਕ ਵਾਰ ਫਿਰ ਜਿੱਤ ਦੇ ਝੰਡੇ ਗੱਡ ਦਿੱਤੇ ਹਨ¢ ਲਹਿਰੀ ਦੇ ਅਵਤਾਰ ਸਿੰਘ ਦੀ ਪੁੱਤਰੀ ਜਸ਼ਨਪ੍ਰੀਤ ਕੌਰ ਨੇ ਐਸੋਸੀਏਸ਼ਨ ਵਲੋਂ ਛੱਤੀਸਗੜ੍ਹ ਵਿਖੇ ਕਰਵਾਏ ਗਏ ਨੈਸ਼ਨਲ ਪੱਧਰੀ ਵੁਸ਼ੂ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਸਰੀ ਪੁਜ਼ੀਸ਼ਨ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤ ਕੇ ਮਾਪਿਆਂ, ਸਕੂਲ ਤੇ ਸੂਬੇ ਦਾ ਨਾਮ ਰÏਸ਼ਨ ਕੀਤਾ ਹੈ¢ ਨੈਸ਼ਨਲ ਪੱਧਰ ਦੇ ਇਨ੍ਹਾਂ ਮੁਕਾਬਲਿਆਂ 'ਚ ਦੇਸ਼ ਭਰ ਤੋਂ ਸੈਂਕੜੇ ਖਿਡਾਰੀਆਂ ਨੇ ਹਿੱਸਾ ਲਿਆ, ਜਿੱਥੇ ਜਸ਼ਨਪ੍ਰੀਤ ਕÏਰ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਖੇਡ ਪ੍ਰਤੀ ਲਗਨ ਨਾਲ ਇਹ ਕਾਮਯਾਬੀ ਹਾਸਲ ਕੀਤੀ¢ ਖਿਡਾਰਨ ਦੇ ਪਿੰਡ ਵਾਪਸੀ 'ਤੇ ਗ੍ਰਾਮ ਪੰਚਾਇਤ, ਯੂਥ ਕਲੱਬ, ਪਿੰਡ ਦੀਆਂ ਸਮਾਜਿਕ ਸੰਸਥਾਵਾਂ ਅਤੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਪ੍ਰਬੰਧਕਾਂ ਵੱਲੋਂ ਉਸ ਦਾ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ¢ ਬੱਸ ਸਟੈਂਡ ਤੋਂ ਲੈ ਕੇ ਘਰ ਤੱਕ ਢੋਲ ਵਜਾ ਕੇ, ਫੁੱਲਾਂ ਦੇ ਹਾਰ ਪਹਿਨਾ ਕੇ ਜਸ਼ਨਪ੍ਰੀਤ ਕÏਰ ਦੀ ਇਸ ਉਪਲਬਧੀ ਦਾ ਜਸ਼ਨ ਮਨਾਇਆ ਗਿਆ¢ ਇਸ ਮÏਕੇ ਸਕੂਲ ਪਿ੍ੰਸੀ. ਲਖਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਜਸ਼ਨਪ੍ਰੀਤ ਕÏਰ ਦੀ ਇਹ ਸਫਲਤਾ ਹੋਰ ਵਿਦਿਆਰਥੀਆਂ, ਖ਼ਾਸ ਕਰਕੇ ਧੀਆਂ ਲਈ ਪ੍ਰੇਰਣਾਸਰੋਤ ਹੈ¢ ਇਸ ਮÏਕੇ ਸਕੂਲ ਪ੍ਰਬੰਧਕੀ ਕਮੇਟੀ ਪ੍ਰਧਾਨ ਜਸਵਿੰਦਰ ਕÏਰ ਸਿੱਧ, ਸਕੱਤਰ ਪਰਮਜੀਤ ਕÏਰ ਨੇ ਜਸ਼ਨਪ੍ਰੀਤ ਕÏਰ ਦੇ ਮਾਪਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਿਵਾਰ ਦਾ ਸਹਿਯੋਗ ਖਿਡਾਰੀ ਦੀ ਸਫਲਤਾ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ¢ ਇਸ ਮੌਕੇ ਗ੍ਰਾਮ ਪੰਚਾਇਤ ਦੇ ਸਰਪੰਚ ਹਰਮੰਦਰ ਸਾਹਿਬ, ਮੈਂਬਰਾਂ ਅਤੇ ਕਲੱਬ ਦੇ ਆਗੂਆਂ ਨੇ ਵੀ ਜਸ਼ਨਪ੍ਰੀਤ ਕÏਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪਿੰਡ ਦੀ ਧੀ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ¢