07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਭੱਟੀ ਪਰਿਵਾਰ ਵਲੋਂ ਚੰਦਸਰ ਨਗਰ ਵਿਖੇ ਖ਼ੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ <br/>

Ad Position 21
No active advertisement
ਖ਼ੂਨਦਾਨ ਕੈਂਪ 'ਚ ਖੂਨ ਦਾਨ ਕਰਨ ਵਾਲਿਆ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਭੱਟੀ ਪਰਿਵਾਰ (ਸੱਜੇ) ਮੈਡੀਕਲ ਕੈਂਪ 'ਚ ਡਾਕਟਰ ਦੀ ਟੀਮ ਚੈੱਕਅਪ ਕਰਦੇ ਹੋਏ | ਅਜੀਤ ਤਸਵੀਰਾਂ <br/> 03-01-2026
ਬਠਿੰਡਾ, 2 ਜਨਵਰੀ (ਰੋਮਾਣਾ)- ਸਵ: ਏਐਸਆਈ ਸੁਖਦੇਵ ਸਿੰਘ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਭੱਟੀ ਪਰਿਵਾਰ ਵਲੋਂ ਚੰਦਸਰ ਨਗਰ ਵਿਖੇ 17 ਵਾਂ ਖ਼ੂਨਦਾਨ, ਮੁਫ਼ਤ ਮੈਡੀਕਲ ਅਤੇ ਅੱਖਾਂ ਦਾ ਕੈਂਪ ਲਗਾਇਆ ਗਿਆ | ਇਸ ਕੈਂਪ 'ਚ 35 ਖ਼ੂਨਦਾਨੀਆਂ ਵਲੋਂ ਖ਼ੂਨ ਦਾਨ ਕੀਤਾ ਗਿਆ | ਚੰਦਸਰ ਨਗਰ ਸੇਵਾ ਸੁਸਾਇਟੀ, ਕੋਸ਼ਿਸ਼ ਵੈੱਲਫੇਅਰ ਸੁਸਾਇਟੀ ਅਤੇ ਸਰਬਸੁੱਖ ਵੈੱਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਮੌਕੇ ਚੰਦਸਰ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਸੁਖਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਹਰ ਸਾਲ ਦੀ ਤਰ੍ਹਾਂ 17 ਵਾਂ ਖ਼ੂਨਦਾਨ, ਮੈਡੀਕਲ ਅਤੇ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ | ਕੈਂਪ ਵਿਚ ਮੁੱਖ ਮਹਿਮਾਨ ਮੁੱਖ ਅਫ਼ਸਰ ਥਾਣਾ ਸਿਵਲ ਲਾਇਨ ਹਰਜੀਵਨ ਸਿੰਘ, ਕਾਂਗਰਸ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਰਾਜਨ ਗਰਗ, ਓਮੇਸ ਗਰਗ ਗੋਗੀ ਐਮਸੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਭੱਟੀ ਪਰਿਵਾਰ ਵਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ | ਮੈਡੀਕਲ ਕੈਂਪ 'ਚ ਨਿਊ ਉਮੀਦ ਹੈਲਥ ਕੇਅਰ ਹਸਪਤਾਲ ਤੋਂ ਡਾ. ਕੁਲਵਿੰਦਰ ਸਿੰਘ ਬੀ.ਐਮ.ਐਸ. ਅਤੇ ਡਾ. ਮਨਸੀ ਬਾਂਸਲ ਐਮ ਡੀ ਮੈਡੀਸਨ ਤੋਂ ਇਲਾਵਾ ਗੁਪਤਾ ਹਸਪਤਾਲ ਤੋਂ ਡਾ. ਪਾਰੁਲ ਗੁਪਤਾ ਦੀ ਟੀਮ ਵਲੋਂ ਮਰੀਜ਼ਾਂ ਦਾ ਚੈੱਕਅਪ ਕਰਨ ਉਪਰੰਤ ਮੁਫ਼ਤ ਦਵਾਈਆਂ ਅਤੇ ਐਨਕਾਂ ਦਿੱਤੀਆਂ ਗਈਆ | ਸਰਬਸੁੱਖ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਦੀਪ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਨੇੜੇ ਸਿਹਤ ਸਹੂਲਤਾਂ ਦੇਣ ਲਈ ਉਨ੍ਹਾਂ ਵਲੋਂ ਸਮੇਂ ਸਮੇਂ ਤੇ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ | ਕੈਂਪ ਵਿਚ ਖ਼ੂਨਦਾਨ ਕਰਨ ਵਾਲੇ ਤੇ ਸਮਾਜ ਸੇਵੀ ਕੰਮ ਕਰਨ ਵਾਲਿਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਮਾਸਟਰ ਮਾਨ ਸਿੰਘ, ਹੈਪੀ ਬੱਲੋਕੇ, ਅਮਰਜੀਤ ਸਿੰਘ, ਪੂਰਨ ਸਿੰਘ, ਡਾਕਟਰ ਗੁਲਾਬ ਸਿੰਘ, ਸੇਵਕ ਸਿੰਘ, ਜਸਵੰਤ ਸਿੰਘ ਆਰੇ ਵਾਲੇ, ਗੁਰਚਰਨ ਸਿੰਘ ਗੋਬਿੰਦਪੁਰਾ ਤੋਂ ਇਲਾਵਾ ਸਾਰੇ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰੈੱਸ ਦੀ ਆਜ਼ਾਦੀ 'ਤੇ ਵਾਰ-ਵਾਰ ਹਮਲੇ ਕਰ ਰਹੀ ਹੈ ਇਨਕਲਾਬ ਦੇ ਨਾਅਰੇ ਮਾਰਨ ਵਾਲੀ ਸਰਕਾਰ -ਗੁਰਬਾਜ਼ ਸਿੰਘ ਸਿੱਧੂ <... ਅਗਲੀ ਖ਼ਬਰ ਨੈਸ਼ਨਲ ਵੁਸ਼ੂ ਮੁਕਾਬਲਿਆਂ 'ਚ ਕਾਂਸੀ ਦਾ ਤਗਮਾ ਜਿੱਤ ਕੇ ਲਹਿਰੀ ਦੀ ਧੀ ਨੇ ਕੀਤਾ ਸੂਬੇ ਦਾ ਨਾਂਅ ਰੌਸ਼ਨ <br/>
Ad Position 24