19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-01-2026

ਭੋਗ 'ਤੇ ਵਿਸ਼ੇਸ਼- ਸੰਤ ਸੁਭਾਅ ਦੇ ਮਾਲਕ ਸਨ ਮਾਤਾ ਪਰਮਜੀਤ ਕੌਰ <br/>

Ad Position 21
No active advertisement
ਅਜੀਤ ਡੈਸਕ 06-01-2026
ਮਾਨਸਾ- ਪਰਮਜੀਤ ਕੌਰ ਦਾ ਜਨਮ 1956 'ਚ ਪ੍ਰੀਤਮ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿੰਡ ਉੜਾਂਗ (ਮੁਕਤਸਰ) ਵਿਖੇ ਹੋਇਆ | ਉਨ੍ਹਾਂ 12ਵੀਂ ਤੱਕ ਤਾਲੀਮ ਹਾਸਲ ਕੀਤੀ | ਉਹ 5 ਭੈਣਾਂ ਤੇ 1 ਭਰਾ 'ਚੋਂ ਸੱਭ ਤੋਂ ਛੋਟੇ ਸਨ | ਪਰਿਵਾਰ ਵਲੋਂ ਆਪ ਨੂੰ ਲਾਡਾਂ-ਚਾਂਵਾਂ ਨਾਲ ਪਾਲਿਆ ਗਿਆ ਅਤੇ ਚੰਗੇ ਸੰਸਕਾਰ ਦਿੱਤੇ | ਆਪ ਦਾ ਵਿਆਹ 1978 'ਚ ਪਰਮਜੀਤ ਸਿੰਘ ਧਾਲੀਵਾਲ ਵਾਸੀ ਬਹਿਣੀਵਾਲ (ਮਾਨਸਾ) ਨਾਲ ਹੋਇਆ | ਆਪ ਦੇ ਘਰ ਪੁੱਤਰ ਹਰਪ੍ਰੀਤ ਸਿੰਘ ਬਹਿਣੀਵਾਲ ਨੇ ਜਨਮ ਲਿਆ, ਜੋ ਰਾਜਸੀ ਤੇ ਸਮਾਜਿਕ ਗਤੀਵਿਧੀਆਂ 'ਚ ਮੋਹਰੀ ਰੋਲ ਨਿਭਾਅ ਰਿਹਾ ਹੈ | ਸੱਭਿਆਚਾਰਕ ਤੇ ਪੰਜਾਬੀ ਪ੍ਰਤੀ ਪਰਨਾਇਆ ਇਹ ਨੌਜਵਾਨ ਜਿੱਥੇ ਮੁੰਬਈ ਦੇ ਫ਼ਿਲਮੀ ਸਿਤਾਰਿਆਂ ਨਾਲ ਡਾਹਢਾ ਮੋਹ ਪਾਲ ਰਿਹਾ ਹੈ ਉੱਥੇ ਪੰਜਾਬੀ ਮਾਂ ਬੋਲੀ ਦੀ ਪ੍ਰਫੁੱਲਿਤਾ ਲਈ ਦਿਨ-ਰਾਤ ਯਤਨ ਵੀ ਜੁਟਾ ਰਿਹਾ ਹੈ | ਇਹ ਸੰਸਕਾਰ ਉਸ ਨੂੰ ਆਪਣੀ ਮਾਤਾ ਪਰਮਜੀਤ ਕੌਰ ਤੋਂ ਹੀ ਮਿਲੇ ਹਨ | ਮਾਤਾ ਪਰਮਜੀਤ ਕੌਰ ਦੇ ਪਤੀ 1996 'ਚ ਵਿਛੋੜਾ ਦੇ ਗਏ ਸਨ ਜਦਕਿ ਪੇਕੇ ਪਰਿਵਾਰ ਦੇ ਵੀ ਕਈ ਮੈਂਬਰ ਸਮੇਂ ਤੋਂ ਪਹਿਲਾਂ ਤੁਰ ਗਏ ਪਰ ਉਨ੍ਹਾਂ ਨੇ ਪ੍ਰਮਾਤਮਾ 'ਚ ਅਤੁੱਟ ਵਿਸ਼ਵਾਸ ਰੱਖ ਕੇ ਜ਼ਿੰਦਗੀ ਦੇ ਪੰਧ ਨੂੰ ਅੱਗੇ ਤੋਰਿਆ | ਨਿੱਤਨੇਮੀ ਤੇ ਰੋਜ਼ਾਨਾ ਗੁਰੂ ਘਰ ਨਤਮਸਤਕ ਹੋਣ ਵਾਲੇ ਪਰਮਜੀਤ ਕੌਰ ਬਹਿਣੀਵਾਲ ਲਾਇਲਾਜ ਬਿਮਾਰੀ ਉਪਰੰਤ ਬੀਤੇ ਦਿਨੀ ਗੁਰ ਚਰਨਾਂ 'ਚ ਜਾ ਬਿਰਾਜੇ ਸਨ, ਦੀ ਆਤਮਿਕ ਸ਼ਾਂਤੀ ਲਈ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ 6 ਜਨਵਰੀ 2026, ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 1 ਤੋਂ 2 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਬਹਿਣੀਵਾਲ (ਮਾਨਸਾ) ਵਿਖੇ ਹੋਵੇਗੀ | -ਬਲਵਿੰਦਰ ਸਿੰਘ ਧਾਲੀਵਾਲ

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕੈਂਡਲ ਮਾਰਚ 'ਤੇ ਵਿਸ਼ਾਲ ਰੈਲੀ ਕਰਨ ਦਾ ਐਲਾਨ ਅਗਲੀ ਖ਼ਬਰ ਇੰਜੀ. ਅਸ਼ੋਕ ਗਰੋਵਰ ਬਣੇ ਐਨ.ਐਫ਼.ਐਲ. ਮਨੋਰੰਜਨ ਕਲੱਬ ਦੇ ਸੈਕਟਰੀ <br/>
Ad Position 24