ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਿਸ਼ਨ ਪ੍ਰਗਤੀ ਅਧੀਨ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਕੋਚਿੰਗ ਪ੍ਰੋਗਰਾਮ ਦੀ ਸ਼ੁਰੂਆਤ
ਅਜੀਤ ਡੈਸਕ
06-01-2026
ਪ੍ਰੋਗਰਾਮ 35 ਚੁਣੇ ਹੋਏ ਵਿਦਿਆਰਥੀਆਂ ਨਾਲ ਸ਼ੁਰੂ ਕੀਤਾ ਗਿਆ ਹੈ | ਵਿਦਿਆਰਥੀਆਂ ਨੂੰ ਗਣਿਤ, ਤਰਕ, ਜਨਰਲ ਸਟੱਡੀਜ਼/ਵਰਤਮਾਨ ਮਾਮਲੇ ਅਤੇ ਅੰਗਰੇਜ਼ੀ ਵਰਗੇ ਮੁੱਖ ਵਿਸ਼ਿਆਂ ਅਧੀਨ ਕੋਚਿੰਗ ਦੇ ਨਾਲ-ਨਾਲ ਨਿਯਮਤ ਮੌਕ ਟੈੱਸਟ, ਉਨ੍ਹਾਂ ਦੀ ਪ੍ਰਫਾਰਮੈਂਸ ਟਰੈਕਿੰਗ ਅਤੇ ਵਿਅਕਤੀਗਤ ਸਲਾਹ ਮਸ਼ਵਰਾ ਦੇਣ ਤੋਂ ਇਲਾਵਾ ਪੰਜਾਬ ਪੁਲਿਸ ਅਤੇ ਸੀ-ਪਾਈਟ ਦੇ ਸਿੱਖਿਅਕ ਇੰਸਟ੍ਰਕਟਰਾਂ ਦੁਆਰਾ ਪੇਸ਼ੇਵਰ ਅਤੇ ਪ੍ਰੀਖਿਆ-ਅਧਾਰਤ ਫਿਜ਼ੀਕਲ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਐੱਸ.ਐੱਸ.ਬੀ., ਪੰਜਾਬ ਪੁਲਿਸ, ਸੀ.ਪੀ.ਓ., ਹਥਿਆਰਬੰਦ ਸੈਨਾਵਾਂ ਅਤੇ ਹੋਰ ਕੇਂਦਰੀ ਤੇ ਰਾਜ ਪੱਧਰੀ ਭਰਤੀਆਂ ਲਈ ਤਿਆਰ ਕੀਤਾ ਜਾਵੇਗਾ | ਫਿਜ਼ੀਕਲ ਟਰੇਨਿੰਗ ਸੀ-ਪਾਈਟ ਦੇ ਗਰਾਊਾਡ ਵਿਚ ਦਿੱਤੀ ਜਾਵੇਗੀ | ਚੁਣੇ ਹੋਏ ਵਿਦਿਆਰਥੀਆਂ ਨੂੰ ਜ਼ਿਲ੍ਹਾ ਲਾਇਬਰੇਰੀ ਦੇ ਮੈਂਬਰ ਵਜੋਂ ਇਨਰੋਲ ਕਰਕੇ ਮੁਫ਼ਤ ਕਿਤਾਬਾਂ ਜਾਰੀ ਕੀਤੀਆਂ ਜਾਣਗੀਆਂ |