26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਜ਼ਿਲੇ੍ਹ ਭਰ 'ਚ ਬਸੰਤ ਪੰਚਮੀ ਮੌਕੇ ਪਤੰਗਬਾਜ਼ਾਂ ਨੇ ਖੂਬ ਉਡਾਏ ਪਤੰਗ, ਕੋਠਿਆਂ 'ਤੇ ਲੱਗੀਆਂ ਰੌਣਕਾਂ <br/>

Ad Position 21
No active advertisement
ਅਜੀਤ ਡੈਸਕ 24-01-2026
ਬਠਿੰਡਾ, 23 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ, ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਸਮੇਤ ਜ਼ਿਲੇ੍ਹ ਭਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਚਾਅ ਨਾਲ ਮਨਾਇਆ ਗਿਆ | ਇਸ ਮੌਕੇ ਪਤੰਗਬਾਜਾਂ ਵਲੋਂ ਆਸਮਾਨ ਵਿਚ ਰੰਗ-ਬਿਰੰਗੇ ਪਤੰਗ ਉਡਾਏ ਗਏ ਤੇ ਤੜਕੇ ਤੋਂ ਲੈ ਕੇ ਆਥਣ ਤੱਕ ਕੋਠਿਆਂ 'ਤੇ ਖੂਬ ਰੌਣਕਾਂ ਲੱਗੀਆਂ ਰਹੀਆਂ | ਬੇਸ਼ੱਕ ਬੀਤੀ ਰਾਤ ਤੋਂ ਸਵੇਰ ਤੱਕ ਰੁਕ-ਰੁਕ ਕੇ ਪਏ ਹਲਕੇ ਮੀਂਹ ਕਾਰਨ ਪਤੰਗਬਾਜਾਂ ਦੇ ਚਿਹਰੇ ਮਾਯੂਸ ਹੋ ਗਏ ਸਨ ਪਰ ਸਵੇਰੇ ਮੀਂਹ ਹਟਦਿਆਂ ਹੀ ਬੱਚੇ, ਨੌਜਵਾਨ ਮੁੰਡੇ-ਕੁੜੀਆਂ ਤੇ ਵਡੇਰੀ ਉਮਰ ਦੇ ਵਿਅਕਤੀ ਪਤੰਗ ਉਡਾਉਣ ਲਈ ਆਪਣੇ ਘਰਾਂ-ਕੋਠੀਆਂ ਦੀਆਂ ਛੱਤਾਂ 'ਤੇ ਚੜ੍ਹ ਗਏ ਤੇ ਉਨ੍ਹਾਂ ਅਸਮਾਨ 'ਚ ਉੱਡਦੇ ਪਤੰਗਾਂ ਨੂੰ ਤੁਣਕੇ ਲਗਾ ਕੇ ਖੂਬ ਮਨੋਰੰਜਨ ਕੀਤਾ | ਉੱਥੇ ਹੀ ਗਲੀ-ਮੁਹੱਲਿਆਂ ਤੇ ਖੁਲ਼ੀਆਂ ਥਾਵਾਂ 'ਚ ਕਈ ਬੱਚੇ ਤੇ ਨੌਜਵਾਨਾਂ ਪਤੰਗ ਲੁੱਟਦੇ ਹੋਏ ਨਜ਼ਰ ਆਏ | ਇਸ ਦੌਰਾਨ ਜਿੱਥੇ ਸਾਰਾ ਦਿਨ ਛੱਤਾਂ 'ਤੇ ਸਪੀਕਰ ਵਜਦੇ ਰਹੇ, ਉੱਥੇ ਇਕ-ਦੂਜੇ ਦਾ ਪਤੰਗ ਕੱਟੇ ਜਾਣ 'ਤੇ ਪਤੰਗਬਾਜਾਂ ਦੀਆਂ ਕੂਕਾਂ ਵੀ ਆਸਮਾਨ 'ਚ ਗੁੰਜ਼ਦੀਆਂ ਰਹੀਆਂ | ਪਤੰਗਬਾਜਾਂ ਵਿਚ ਪਤੰਗ ਉਡਾਉਣ ਦਾ ਇਸ ਹੱਦ ਤੱਕ ਜਨੂਨ ਸੀ ਕਿ ਬਸੰਤ ਪੰਚਮੀ ਮਨਾਉਣ ਲਈ ਬਹੁਤੇ ਲੋਕਾਂ ਨੂੰ ਡੀ.ਜੇ. ਸਿਸਟਮ ਜਾਂ ਉਸ ਨੂੰ ਚਲਾਉਣ ਲਈ ਜਨਰੇਟਰ ਨਹੀਂ ਮਿਲ ਸਕੇ | ਬਸੰਤ ਪੰਚਮੀ ਨੂੰ ਮੁੱਖ ਰੱਖਦਿਆਂ ਵੱਡੀ ਗਿਣਤੀ ਨੌਜਵਾਨਾਂ ਵਲੋਂ ਬੀਤੇ ਕਈ ਦਿਨਾਂ ਤੋਂ ਪਤੰਗ ਖ਼ਰੀਦੇ ਜਾ ਰਹੇ ਸਨ ਤੇ ਬੀਤੇ ਦੇਰ ਰਾਤ ਤੱਕ ਇਨ੍ਹਾਂ ਦੁਕਾਨਾਂ 'ਤੇ ਵੱਡੀ ਭੀੜ ਲੱਗੀ, ਪਰ ਅੱਜ ਇਹ ਦੁਕਾਨਾਂ ਲਗਭਗ ਬੰਦ ਰਹੀਆਂ ਤੇ ਨੌਜਵਾਨਾਂ ਦੇ ਪਤੰਗ ਉਡਾਉਣ ਲਈ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜੇ ਹੋਣ ਕਰਕੇ ਸ਼ਹਿਰ ਦੇ ਬਾਜ਼ਾਰਾਂ 'ਚ ਵੀ ਸੁੰਨ ਪਸਰੀ ਰਹੀ | ਇਸ ਦੌਰਾਨ ਲੋਕਾਂ ਵਲੋਂ ਬਸੰਤ ਪੰਚਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਜਿੱਥੇ ਪੀਲੇ ਰੰਗ ਦੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਗਏ, ਉੱਥੇ ਕਈ ਲੋਕ ਬਸੰਤੀ ਰੰਗ ਦੇ ਪਹਿਰਾਵੇ ਵਿਚ ਨਜ਼ਰ ਆਏ | ਇਸ ਦੌਰਾਨ ਕੁਝ ਵਿਅਕਤੀਆਂ ਤੋਂ ਇਲਾਵਾ ਪੰਛੀਆਂ ਦੇ ਡੋਰ ਦੀ ਲਪੇਟ 'ਚ ਆਉਣ ਬਾਰੇ ਵੀ ਪਤਾ ਲੱਗਿਆ ਹੈ, ਜਦਕਿ ਪਹਿਲਾਂ ਵਾਂਗ ਕਿਸੇ ਤਰ੍ਹਾਂ ਦੇ ਵੱਡੇ ਨੁਕਸਾਨ ਤੋਂ ਬਚਾਅ ਰਿਹਾ |

Ad Position 22
No active advertisement
ਪਿਛਲੀ ਖ਼ਬਰ ਮਨਿਆਰੀ ਦੀ ਦੁਕਾਨ 'ਚੋਂ ਚੋਰੀ ਕਰਨ ਵਾਲੇ ਗਰੋਹ ਦੋ ਮੈਂਬਰ ਗਿ੍ਫ਼ਤਾਰ-ਤੀਜੇ ਦੀ ਭਾਲ ਜਾਰੀ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਕੂਲ, ਪਿੱਥੋ ਵਿਚ ਬਸੰਤ ਪੰਚਮੀ ਮਨਾਈ <br/>
Ad Position 24