ਬਠਿੰਡਾ, 27 ਜਨਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹੇ ਭਰ ਵਿਚ 77ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਇਸ ਦੌਰਾਨ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਬਹੁਮੰਤਵੀਂ ਖੇਡ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਦੇ ਮੁੱਖ ਮਹਿਮਾਨ ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਥੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ | ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਪਰੇਡ ਦਾ ਨਿਰੀਖਣ ਕੀਤਾ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ | ਉਨ੍ਹਾਂ ਦੇ ਨਾਲ ਵਿਧਾਇਕ ਅਮਿਤ ਰਤਨ ਕੋਟਫਤਾ, ਡੀ.ਆਈ. ਜੀ. ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਐਸ.ਐਸ.ਪੀ. ਡਾ. ਜਯੋਤੀ ਯਾਦਵ ਬੈਂਸ ਤੇ ਪ੍ਰੇਡ ਕਮਾਂਡਰ ਰਾਹੁਲ ਭਾਰਦਵਾਜ ਮੌਜੂਦ ਸਨ | ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਸਮੁੱਚੇ ਭਾਰਤੀਆਂ ਤੇ ਬਠਿੰਡਾ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੇ ਵੱਡਮੁੱਲੇ ਯੋਗਦਾਨ ਨੂੰ ਸਿਜਦਾ ਕੀਤਾ ਅਤੇ ਕਿਹਾ ਕਿ ਸਾਨੂੰ ਮਾਣ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ | ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ, ਜਿਸ ਤਹਿਤ ਸ਼ਹੀਦ ਜਵਾਨਾਂ ਦੇ ਵਾਰਿਸਾਂ ਲਈ ਐਕਸ-ਗ੍ਰੇਸ਼ੀਆ ਰਾਸ਼ੀ ਵਧਾ ਕੇ 1 ਕਰੋੜ ਰੁਪਏ ਕੀਤੀ ਹੈ ਤੇ ਇਸ ਸਕੀਮ 'ਚ ਅਗਨੀਵੀਰਾਂ ਨੂੰ ਵੀ ਸ਼ਾਮਲ ਕੀਤਾ | ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲੇ ਪੁਲਿਸ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੀ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਹੈ | ਪੰਜਾਬ ਨੇ ਨੈਸ਼ਨਲ ਐਚੀਵਮੈਂਟ ਸਰਵੇ 2024 ਵਿਚ ਕੇਰਲਾ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ | ਪੰਜਾਬ ਨੂੰ ਗੈਂਗਸਟਰ ਮੁਕਤ ਕਰਨ ਲਈ 'ਗੈਂਗਸਟਰਾਂ 'ਤੇ ਵਾਰ' ਮੁਹਿੰਮ ਚਲਾਈ ਹੈ | ਉਨ੍ਹਾਂ ਨੇ ਜ਼ਿਲ੍ਹਾ ਬਠਿੰਡਾ 'ਚ ਕੀਤੇ ਵਿਕਾਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ | ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਦੇਸ਼ ਭਗਤੀ ਨਾਲ ਸਬੰਧਿਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ | ਇਸ ਮੌਕੇ ਵਿੱਤ ਮੰਤਰੀ ਨੇ ਲੋੜਵੰਦਾਂ ਨੂੰ ਟਰਾਈ ਸਾਈਕਲ ਤੇ ਸਿਲਾਈ ਮਸ਼ੀਨਾਂ ਵੰਡੀਆਂ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੇ ਵੱਖ-ਵੱਖ ਖੇਤਰਾਂ 'ਚ ਮੱਲ੍ਹਾਂ ਮਾਰਨ ਵਾਲੀਆਂ ਸਖਸ਼ੀਅਤਾਂ, ਚੰਗੀ ਕਾਰਗੁਜ਼ਾਰੀ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਚੇਅਰਮੈਨ ਨੀਲ ਗਰਗ, ਮੇਅਰ ਪਰਮਜੀਤ ਮਹਿਤਾ, ਹਰਦੀਪ ਸਰਾਂ ਚੇਅਰਮੈਨ, ਸਾਬਕਾ ਚੇਅਰਮੈਨ ਅੰਮਿ੍ਤ ਲਾਲ ਅਗਰਵਾਲ, ਬਲਜੀਤ ਬੱਲੀ ਚੇਅਰਮੈਨ, ਚੇਅਰਮੈਨ ਰਾਜਨ ਅਮਰਦੀਪ ਸਿੰਘ, ਐਕਸ ਇੰਪਲਾਈਜ਼ ਵਿੰਗ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਪੀ.ਆਈ.ਐਸ. ਤੇ ਸਿੱਖਿਆ ਕੋਆਰਡੀਨੇਟਰ ਹਰਮੰਦਰ ਸਿੰਘ ਬਰਾੜ ਆਦਿ ਮੌਜੂਦ ਸਨ |
• ਪ੍ਰਧਾਨ ਮਾਤਾ ਕਰਮਜੀਤ ਕੌਰ ਸਿੱਧੂ ਨੇ ਤਿਰੰਗਾ ਝੰਡਾ ਲਹਿਰਾਇਆ- ਰਾਮਾਂ ਮੰਡੀ ਤੋਂ ਤਰਸੇਮ ਸਿੰਗਲਾ ਅਨੁਸਾਰ ਨਗਰ ਕੌਂਸਲ ਦਫ਼ਤਰ ਰਾਮਾਂ ਮੰਡੀ ਵਿਖੇ ਗਣਤੰਤਰ ਦਿਵਸ 'ਤੇ ਕੌਂਸਲ ਪ੍ਰਧਾਨ ਮਾਤਾ ਕਰਮਜੀਤ ਕੌਰ ਸਿੱਧੂ ਨੇ ਕੌਮੀ ਝੰਡਾ ਲਹਿਰਾਇਆ ਅਤੇ ਪੁਲਿਸ ਤੋਂ ਪਰੇਡ ਦੀ ਸਲਾਮੀ ਲਈ | ਉਪਰੰਤ ਕੰਨਿਆਂ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਮਾਤਾ ਕਰਮਜੀਤ ਕੌਰ ਨੇ ਨਗਰ ਕੌਂਸਲ ਸਟਾਫ਼, ਸਮੂਹ ਕੌਂਸਲਰਾਂ ਅਤੇ ਸ਼ਹਿਰ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ | ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੂੰ ਪ੍ਰਧਾਨ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਤੋਂ ਇਲਾਵਾ ਲਵੇਲ ਸਿੰਘ ਸਿੱਧੂ ਪ੍ਰਧਾਨ ਨਗਰ ਸੁਧਾਰ ਕਮੇਟੀ, ਕੌਰ ਸਿੰਘ ਸਿੱਧੂ ਸਾਬਕਾ ਪ੍ਰਧਾਨ, ਕੇਵਲ ਸਿੰਘ ਸਾਬਕਾ ਪ੍ਰਧਾਨ , ਗੁਰਚੇਤ ਸਿੰਘ ਸਿੱਧੂ ਕਲੱਬ ਪ੍ਰਧਾਨ, ਸਮਾਜਸੇਵੀ ਗੋਲਡੀ ਮਹੇਸ਼ਵਰੀ, ਵਿੱਕੀ ਮਹੇਸ਼ਵਰੀ, ਰਮੇਸ਼ ਰਾਮਾਂ ਪ੍ਰਧਾਨ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ, ਅੰਕੁਸ਼ ਲਹਿਰੀ, ਜੈਪਾਲ ਬਖਤੂ, ਕਾਕਾ ਬੰਗੀ, ਅੰਮਿ੍ਤਪਾਲ ਬਖਤੂ, ਕਾਲਾ ਸ਼ਰਮਾ, ਤਰਸੇਮ ਨਾਗਰ, ਰਮੇਸ਼ ਕੰਬੋਜ, ਗੁਰਪਿੰਦਰ ਸਹਾਰਣ, ਸੁਭਾਸ਼ ਗਿਆਨਾ, ਐਡਵੋਕੇਟ ਵਿਕਰਾਂਤ ਗੋਇਲ, ਭਰਪੂਰ ਖਾਲਸਾ, ਬਾਬਾ ਸੁਖਦੇਵ ਸਹਾਰਣ, ਡਾ.ਰਾਕੇਸ਼ ਗੁਪਤਾ, ਵਿਜੇ ਲਹਿਰੀ ਪ੍ਰਧਾਨ ਸ਼੍ਰੀ ਗਊਸ਼ਾਲਾ ਕਮੇਟੀ, ਰੀਸ਼ੂ ਸਿੰਗਲਾ, ਕਾਕਾ ਬੰਗੀ, ਗੁਰਜੀਤ ਸਿੰਘ ਸੇਖੂ ਸਾਬਕਾ ਸਰਪੰਚ, ਬੰਤ ਸਿੰਘ ਚੱਠਾ ਐਮਸੀ, ਸੁਖਪਾਲ ਗੋਰੂ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ |
• ਸਟੇਸ਼ਨ ਸੁਪਰਡੈਂਟ ਨੇ ਤਿਰੰਗਾ ਝੰਡਾ ਲਹਿਰਾਇਆ-ਸਥਾਨਕ ਰੇਲਵੇ ਸਟੇਸ਼ਨ ਵਿਖੇ ਸਟਾਫ਼ ਵਲੋਂ ਹਰੇ ਕਿ੍ਸ਼ਨਾ ਵੈਲਫੇਅਰ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਸਟੇਸ਼ਨ ਸੁਪਰਡੈਂਟ ਮਿਸਟਰ ਮੁਨਫੇਦ ਖਾਨ ਨੇ ਤਿਰੰਗਾ ਝੰਡਾ ਲਹਿਰਾਇਆ, ਉਪਰੰਤ ਆਰੀਆ ਹਾਈ ਸਕੂਲ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਆ ਅਤੇ ਦੇਸ਼ ਭਗਤੀ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕੀਤਾ | ਸਮਾਗਮ ਵਿਚ ਰਾਮਾਂ ਸਹਾਰਾ ਵੈਲਫੇਅਰ ਕਲੱਬ, ਸ਼੍ਰੀ ਮੈਂਹਦੀਪੁਰ ਬਾਲਾਜੀ ਸੰਕੀਰਤਨ ਮੰਡਲ, ਜੀਆਰਪੀ ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਜਗਜੀਤ ਸਿੰਘ, ਐਸ.ਐਸ.ਐਨ.ਆਰੀਆ ਹਾਈ ਸਕੂਲ ਦੇ ਮੈਨੇਜਰ ਅਜੀਤ ਗੁਪਤਾ, ਸਟਾਫ ਅਤੇ ਵਿਦਿਆਰਥੀਆਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ ਸਟੇਸ਼ਨ ਸਟਾਫ਼ ਦੇ ਸ਼ਾਮ ਸੁੰਦਰ ਵਪਾਰਕ ਨਿਰੀਖਕ, ਰਵਿੰਦਰ ਯਾਦਵ, ਵਿਕਰਮ ਸਿੰਘ ਤੰਵਰ, ਪਿੰਟੂ, ਕਿ੍ਸ਼ਨ, ਸੁਨੀਤਾ, ਰਾਹੁਲ, ਨੀਰਜ, ਗੁਰਦੀਪ, ਜਤਿੰਦਰ, ਪਾਰਸ, ਤੋਂ ਇਲਾਵਾ ਡਾ. ਸੋਹਨ ਲਾਲ ਕਲਿਆਣੀ, ਪ੍ਰਧਾਨ ਵਿਜੇ ਗਰੋਵਰ, ਸਲਾਹਕਾਰ ਮਿੱਠੂ ਸਿੰਘ ਜੋਗੇਵਾਲੀਆ, ਟਿੰਕੂ ਕੋਰੀਅਰ, ਤਰਸੇਮ ਬਾਂਸਲ, ਤਰਸੇਮ ਮਲਕਾਣਾ, ਹੰਸ ਰਾਜ ਖੰਨਾ, ਪ੍ਰਕਾਸ਼ ਸਿੰਗਲ , ਰੀਸ਼ੂ ਗਰਗ, ਆਰੀਆ ਹਾਈ ਸਕੂਲ ਦੇ ਪਿ੍ੰਸੀਪਲ ਜਯੋਤੀ, ਮੈਨੇਜਰ ਅਜੀਤ ਗੁਪਤਾ, ਪ੍ਰਧਾਨ ਨਰੇਸ਼ ਕੁਮਾਰ ਬੰਗੀ, ਸਕੱਤਰ ਰਾਜ ਕੁਮਾਰ, ਵਿਕਾਸ ਕੁਮਾਰ, ਬਾਬੂ ਸੋਨੀ, ਰਿਸ਼ੂ ਬਾਂਸਲ ਅਤੇ ਸਹਾਰਾ ਕਲੱਬ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਂਸਲ, ਇਕਬਾਲ ਸਿੰਘ ਫਾਰਮਾਸਿਸਟ, ਗੋਲਡੀ ਤਰਖਾਣਵਾਲਾ ਆਦਿ ਹਾਜ਼ਰ ਸਨ |
• ਸੇਂਟ ਜ਼ੇਵੀਅਰ ਕਾੱਨਵੈਂਟ ਸਕੂਲ 'ਚ ਗਣਤੰਤਰ ਦਿਵਸ ਮਨਾਇਆ-ਸੇਂਟ ਜ਼ੇਵੀਅਰ ਕਾੱਨਵੈਂਟ ਸਕੂਲ ਜੱਜਲ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਸਮਾਗਮ ਦੇ ਸਬੰਧ ਵਿਚ ਸਕੂਲ ਦੇ ਆਂਗਨ ਨੂੰ ਤਿਰੰਗੇ ਝੰਡਿਆਂ, ਗੁਬਾਰਿਆਂ ਅਤੇ ਲੜੀਆਂ ਨਾਲ ਸਜਾਇਆ ਗਿਆ | ਸਕੂਲ ਦੀ ਪ੍ਰਬੰਧਕ ਕਮੇਟੀ, ਪਿ੍ੰਸੀਪਲ ਅਤੇ ਸਮੂਹ ਸਟਾਫ਼ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ, ਉਪਰੰਤ ਵਿਦਿਆਰਥੀਆਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ | ਬੱਚਿਆਂ ਨੇ ਦੇਸ਼ਭਗਤੀ ਗੀਤ, ਕਵਿਤਾਵਾਂ ਅਤੇ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਪਿ੍ੰਸੀਪਲ ਸ਼੍ਰੀਮਤੀ ਸੁਧਾਬਾਨੀ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਗਣਤੰਤਰ ਦੀ ਵਧਾਈ ਦਿੱਤੀ | ਸਮਾਗਮ ਵਿਚ ਸਕੂਲ ਦੀ ਕਮੇਟੀ ਦੇ ਮੈਂਬਰ ਨਰਿੰਦਰ ਗੋਇਲ ਅਤੇ ਜੈਪਾਲ ਗਰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਸਮਾਗਮ ਦੇ ਅੰਤ ਵਿਚ ਦੇਸ਼ ਦੀ ਤਰੱਕੀ, ਸ਼ਾਂਤੀ ਅਤੇ ਏਕਤਾ ਲਈ ਪ੍ਰਾਰਥਨਾ ਕੀਤੀ ਗਈ |
• ਸ੍ਰੀ ਗੁਰੂ ਹਰਿਗੋਬਿੰਦ ਸਕੂਲ 'ਚ ਗਣਤੰਤਰ ਦਿਵਸ ਮਨਾਇਆ-ਨਥਾਣਾ, (ਗੁਰਦਰਸ਼ਨ ਲੁੱਧੜ)-ਸ੍ਰੀ ਗੁਰੂ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਪਿ੍ੰਸੀਪਲ ਮੈਡਮ ਜੋਤੀ ਸ਼ਰਮਾ,ਚੇਅਰਮੈਨ ਸ. ਸੁਖਜਿੰਦਰ ਸਿੰਘ ਅਤੇ ਮੈਡਮ ਵੀਰਪਾਲ ਕੌਰ ਸਿੱਧੂ ਦੁਆਰਾ ਤਿਰੰਗਾ ਲਹਿਰਾਉਣ ਦੀ ਰਸਮ ਅਤੇ ਰਾਸ਼ਟਰੀ ਗਾਇਨ ਨਾਲ ਕੀਤੀ ਗਈ |ਇਸ ਮੌਕੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਗੀਤ, ਨਾਚ, ਭਾਸ਼ਣ ਅਤੇ ਨਾਟਕ ਪੇਸ਼ ਕੀਤੇ ਗਏ,ਜਿਨ੍ਹਾਂ ਰਾਹੀਂ ਭਾਰਤੀ ਸੰਵਿਧਾਨ ਵਿੱਚ ਸੁਤੰਤਰਤਾ, ਲੋਕਤੰਤਰ ਅਤੇ ਏਕਤਾ ਦਾ ਸੁਨੇਹਾ ਦਿੱਤਾ ਗਿਆ |ਸਕੂਲ ਪਿ੍ੰਸੀਪਲ ਵੱਲੋਂ ਆਪਣੇ ਸੰਬੋਧਨ ਦੁਆਰਾ ਸੰਵਿਧਾਨ ਦੀ ਮਹੱਤਤਾ ਬਾਰੇ ਰੌਸ਼ਨੀ ਪਾਉਂਦਿਆਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਅਤੇ ਸੱਚੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਦੇਸ਼ ਦੇ ਅਜ਼ਾਦੀ ਸੰਗਰਾਮੀਆਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕੀਤਾ ਗਿਆ |
• ਐਚਐਮਈਐਲ ਨੇ ਵੱਖ-ਵੱਖ ਵਪਾਰਕ ਸਥਾਨਾਂ 'ਤੇ ਗਣਤੰਤਰ ਦਿਵਸ ਮਨਾਇਆ-ਰਾਮਾ ਮੰਡੀ, (ਗੁਰਪ੍ਰੀਤ ਸਿੰਘ ਅਰੋੜਾ)-ਐਚਪੀਸੀਐਲ-ਮਿੱਤਲ ਐਨਰਜੀ ਲਿਮਿਟਡ ਗੁਰੂ ਗੋਬਿੰਦ ਸਿੰਘ ਰਿਫ਼ਾਇਨਰੀ ਵਲੋਂ ਬਠਿੰਡਾ ਟਾਊਨਸ਼ਿਪ, ਪਾਈਪਲਾਈਨ ਦਫ਼ਤਰ ਸਮੇਤ ਵੱਖ-ਵੱਖ ਵਪਾਰਕ ਸਥਾਨਾਂ 'ਤੇ ਗਣਤੰਤਰ ਦਿਵਸ ਉਤਸ਼ਾਹ ਅਤੇ ਦੇਸ਼ਭਗਤੀ ਦੇ ਜਜ਼ਬੇ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਮਿਲੇਨੀਅਮ ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਗੀਤਾਂ ਦੀ ਮਨਮੋਹਕ ਪ੍ਰਸਤੁਤੀ ਨੇ ਸਮਾਰੋਹ ਦੀ ਰੌਣਕ ਹੋਰ ਵਧਾ ਦਿੱਤੀ | ਇਸ ਦੇ ਨਾਲ ਸੁਰੱਖਿਆ ਟੀਮ ਅਤੇ ਕਰਮਚਾਰੀਆਂ ਲਈ ਖੇਡ ਮੁਕਾਬਲੇ ਵੀ ਕਰਵਾਏ ਗਏ, ਜਿਨ੍ਹਾਂ ਨਾਲ ਆਪਸੀ ਭਾਈਚਾਰੇ ਅਤੇ ਟੀਮ ਭਾਵਨਾ ਨੂੰ ਉਤਸ਼ਾਹ ਮਿਲਿਆ | ਐਚਐਮਈਐਲ ਬਠਿੰਡਾ ਟਾਊਨਸ਼ਿਪ ਵਿਚ ਹੋਏ ਸਮਾਰੋਹ ਦੌਰਾਨ ਐਚਐਮਈਐਲ ਦੇ ਸੀਓਓ ਐਮ. ਬੀ. ਗੋਹਿਲ ਨੇ ਰਾਸ਼ਟਰੀ ਝੰਡਾ ਲਹਿਰਾਇਆ | ਉਨ੍ਹਾਂ ਨੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ | ਸ੍ਰੀ ਗੋਹਿਲ ਨੇ ਕਿਹਾ ਕਿ ਇਹ ਦਿਨ ਸਾਨੂੰ ਆਜ਼ਾਦੀ ਸੰਗਰਾਮੀਆਂ ਦੇ ਬਲਿਦਾਨਾਂ ਦੀ ਯਾਦ ਦਿਲਾਂਦਾ ਹੈ ਇਸ ਸਮਾਰੋਹ ਵਿਚ ਐਚਐਮਈਐਲ ਦੇ ਅਰੁਣ ਭਾਰਦਵਾਜ (ਵੀਪੀ - ਓਪਰੇਸ਼ਨਲ ਐਕਸਲੈਂਸ), ਰਾਜੀਵ ਪਰਮਾਰ (ਵੀਪੀ - ਪ੍ਰੋਜੈਕਟਸ), ਹੈਕਟਰ ਸਲਾਜ਼ਾਰ (ਵੀਪੀ - ਸੇਫਟੀ) ਸਮੇਤ ਹੋਰ ਵਿਭਾਗੀ ਮੁਖੀ ਵੀ ਮੌਜੂਦ ਰਹੇ | ਇਸੇ ਤਰ੍ਹਾਂ ਐਚਐਮਈਐਲ ਦੇ ਪਾਈਪਲਾਈਨ ਸਥਾਨਾਂ 'ਤੇ ਵੀ ਗਣਤੰਤਰ ਦਿਵਸ ਮਨਾਇਆ ਗਿਆ, ਜਿੱਥੇ ਹਰ ਪਾਈਪਲਾਈਨ ਸਟੇਸ਼ਨ 'ਤੇ ਯੂਨਿਟ ਮੁਖੀਆਂ ਵਲੋਂ ਰਾਸ਼ਟਰੀ ਝੰਡਾ ਲਹਿਰਾਇਆ ਗਿਆ |
• ਸਿਲਵਰ ਓਕਸ ਸਕੂਲ ਲਹਿਰਾ ਬੇਗਾ ਵਿਖੇ ਗਣਤੰਤਰ ਦਿਵਸ ਮਨਾਇਆ-ਲ਼ਹਿਰਾ ਮੁਹੱਬਤ, (ਸੁਖਪਾਲ ਸਿੰਘ ਸੁੱਖੀ)-ਸਿਲਵਰ ਓਕਸ ਸਕੂਲ ਲਹਿਰਾ ਬੇਗਾ (ਰਾਮਪੁਰਾ ਰੋਡ ਬਠਿੰਡਾ) ਵਿਖੇ ਗਣਤੰਤਰ ਦਿਵਸ ਮਨਾਇਆ ਗਿਆ | ਵਿਦਿਆਰਥੀ ਤਿਰੰਗੇ ਰੰਗਾਂ ਦੇ ਪਹਿਰਾਵੇ ਵਿਚ ਸਜ ਕੇ ਸਕੂਲ ਪਹੁੰਚੇ | ਇਸ ਦਿਨ ਦੀ ਮਹੱਤਤਾ ਨੂੰ ਦਰਸਾਉਣ ਲਈ ਖਾਸ ਸਭਾ ਕਰਵਾਈ ਗਈ | ਸਭਾ ਦੀ ਸ਼ੁਰੂਆਤ ਇਕ ਭਾਸ਼ਣ ਰਾਹੀਂ ਸਾਰਿਆਂ ਦਾ ਸਵਾਗਤ ਕਰਦੇ ਹੋਏ ਕੀਤੀ | ਤਿਰੰਗੇ ਝੰਡੇ ਨੂੰ ਸਲਾਮੀ ਦਿੰਦੇ ਹੋਏ ਗਰਵ ਨਾਲ ਰਾਸ਼ਟਰੀ ਗਾਣ ਗਾ ਕੇ ਸਭ ਨੇ ਮਾਣ ਮਹਿਸੂਸ ਕੀਤਾ | ਵਿਦਿਆਰਥੀਆਂ ਨੇ ਦੇਸ਼-ਭਗਤੀ ਦੇ ਗੀਤ ਨਾਲ ਡਾਂਸ ਪੇਸ਼ਕਸ਼ਾਂ ਨੇ ਵਿਦਿਆਰਥੀਆਂ ਅੰਦਰ ਦੇਸ਼-ਭਗਤੀ ਦੇ ਜਜ਼ਬੇ ਨੂੰ ਹੋਰ ਵੀ ਪੱਕਾ ਕਰ ਦਿੱਤਾ | ਸਕੂਲ ਦੀ ਮੁੱਖ ਅਧਿਆਪਕਾ ਛਾਇਆ ਵਿਨੋਚਾ ਨੇ ਆਜ਼ਾਦੀ ਦੀ ਲੜਾਈ ਦੀ ਮਹੱਤਤਾ ਅਤੇ ਸਾਡੇ ਮਹਾਨ ਸੁਤੰਤਰਤਾ ਸੈਨਾਨੀਆਂ ਵਲੋਂ ਕੀਤੀਆਂ ਅਣਮੁੱਲ ਕੁਰਬਾਨੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ | ਉਨ੍ਹਾਂ ਨੇ ਸੰਵਿਧਾਨ ਨੂੰ ਭਾਰਤੀ ਲੋਕਤੰਤਰ ਦੀ ਨੀਂਹ ਵਜੋਂ ਦਰਸਾਉਦਿਆਂ ਆਜ਼ਾਦੀ ਅਤੇ ਸਮਾਨਤਾ ਵਰਗੇ ਇਸ ਦੇ ਸਿਧਾਂਤ ਕਿਵੇਂ ਦੇਸ਼ ਦੀ ਰਹਿਨੁਮਾਈ ਕਰਦੇ ਹਨ | ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਸਕੂਲ ਵਲੋਂ ਕਈ ਖਾਸ ਗਤੀਵਿਧੀਆਂ ਕੀਤੀਆਂ ਗਈਆਂ |
• ਸਤਪਾਲ ਅਜ਼ਾਦ ਮੈਮੋਰੀਅਲ ਪਬਲਿਕ ਲਾਇਬਰੇਰੀ ਵਿਖੇ ਸਮਾਗਮ-ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ):- ਸਤਪਾਲ ਅਜ਼ਾਦ ਮੈਮੋਰੀਅਲ ਪਬਲਿਕ ਲਾਇਬਰੇਰੀ (ਰਜਿ.) ਬਠਿੰਡਾ ਵਲੋਂ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਲਾਇਬਰੇਰੀ ਪ੍ਰਧਾਨ ਡਾ. ਹਰਬਿੰਦਰ ਸਿੰਘ ਧਾਲੀਵਾਲ ਅਤੇ ਸੀਨੀਅਰ ਮੀਤ ਪ੍ਰਧਾਨ ਬਲਤੇਜ ਸਿੰਘ ਨੇ ਨਿਭਾਈ | ਉਨ੍ਹਾਂ ਨਾਲ ਸਮੂਹ ਕਾਰਜਕਾਰਨੀ ਮੈਂਬਰ ਵੀ ਮੌਜੂਦ ਰਹੇ | ਇਸ ਦੌਰਾਨ ਪਰਿਆਸ ਸਕੂਲ ਅਤੇ ਡੀਪੀਐਸ ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗਾਣ ਪੇਸ਼ ਕੀਤਾ | ਕੌਂਸਲਰ ਜਸਵੀਰ ਸਿੰਘ ਜੱਸਾ ਨੇ ਸਭਨਾਂ ਨੂੰ ਜੀ ਆਇਆ ਕਿਹਾ ਅਤੇ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ | ਲਾਇਬਰੇਰੀ ਦੇ ਪੁਰਾਣੇ ਪਾਠਕ ਹਰਦੀਪ ਸਿੰਘ ਘਈ, ਲੇਖਕ ਦਵੀ ਸਿੱਧੂ, ਸੰਗੀਤ ਅਧਿਆਪਕ ਬਲਜਿੰਦਰ ਸਿੰਘ, ਰਾਜ ਕੁਮਾਰ, ਸਾਹਿਲ ਸਿੱਧੂ ਅਤੇ ਸਕੂਲੀ ਬੱਚਿਆਂ ਨੂੰ ਲਾਇਬਰੇਰੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਕੁਲਦੀਪ ਢੀਂਗਰਾ ਨੇ ਨਿਭਾਈ | ਇਸ ਮੌਕੇ ਲਾਇਬਰੇਰੀ ਦੇ ਸਰਪ੍ਰਸਤ ਸੁਖਦੇਵ ਸਿੰਘ ਸਮਾਘ, ਮੀਤ ਪ੍ਰਧਾਨ ਅਰਵਿੰਦ ਮਹਿਤਾ, ਜਨਰਲ ਸਕੱਤਰ ਕੁਲਦੀਪ ਢੀਂਗਰਾ, ਜਸਵੀਰ ਸਿੰਘ ਜੱਸਾ ਕੌਂਸਲਰ, ਪ੍ਰਵੀਨ ਕਾਕਾ, ਕੰਵਲਜੀਤ ਸਿੰਘ ਭੰਗੂ, ਕੁਲਵਿੰਦਰ ਸਿੰਘ, ਪਵਨ ਤਾਇਲ, ਰਮਨੀਕ ਵਾਲੀਆ, ਚਰਨਜੀਤ ਸਿੰਘ, ਵਰਿੰਦਰ ਸਿੰਗਲਾ, ਸੁਰਿਦਰ ਸ਼ਰਮਾ, ਸਤੀਸ਼ ਗਰਗ, ਗੁਰਲਾਭ ਸਿੰਘ, ਡਾ. ਅਨੁਰਾਗ ਗਿਰਧਰ, ਨਵਨੀਤ ਦੱੁਗਲ, ਹਰਬੰਸ ਲਾਲ ਗਰਗ, ਜਸਵਿੰਦਰ ਸ਼ਰਮਾ, ਗੁਰਪ੍ਰੀਤ ਸਿੰਘ, ਠਾਕੁਰ ਦਾਸ, ਵਿਜੇ ਗਰਗ, ਸ੍ਰੀਮਤੀ ਸ਼ਰਨਜੀਤ ਕੌਰ ਧਾਲੀਵਾਲ, ਸ੍ਰੀਮਤੀ ਨੀਲਮ ਢੀਂਗਰਾ ਅਤੇ ਮੈਨੇਜਰ ਪ੍ਰਵੀਨ ਗਰਗ ਆਦਿ ਹਾਜ਼ਰ ਸਨ |
• ਕਾਂਗਰਸ ਨੇ ਪ੍ਰਧਾਨ ਰਾਜਨ ਗਰਗ ਦੀ ਅਗਵਾਈ 'ਚ ਮਨਾਇਆ 'ਗਣਤੰਤਰ ਦਿਵਸ'-ਬਠਿੰਡਾ, (ਅੰਮਿ੍ਤਪਾਲ ਸਿੰਘ ਵਲ੍ਹਾਣ): ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਸ਼ਹਿਰੀ ਵਲੋਂ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੀ ਅਗਵਾਈ ਵਿਚ ਸਥਾਨਕ ਕਾਂਗਰਸ ਭਵਨ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਕੌਮੀ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਸਮੁੱਚੇ ਨਾਗਰਿਕਾਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ | ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂਆਂ ਤੋਂ ਇਲਾਵਾ ਵੱਖ ਵੱਖ ਵਿੰਗਾਂ ਦੇ ਪ੍ਰਧਾਨ, ਵਰਕਰ ਆਦਿ ਵੀ ਮੌਜੂਦ ਰਹੇ |
ਜ਼ਿਲ੍ਹੇ ਭਰ ਵਿਚ ਉਤਸ਼ਾਹ ਨਾਲ ਮਨਾਇਆ 77ਵਾਂ ਗਣਤੰਤਰ ਦਿਵਸ
ਅਜੀਤ ਡੈਸਕ
28-01-2026