ਬਠਿੰਡਾ, 2 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)- ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ'ਮੁਹਿੰਮ ਤਹਿਤ ਬਠਿੰਡਾ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੇ ਜੇਸੀਬੀ ਰੂਪੀ 'ਪੀਲਾ ਪੰਜਾ' ਚਲਾ ਕੇ ਇਕ ਨਸ਼ਾ ਤਸਕਰ ਵਲੋਂ ਬਣਾਈ ਗ਼ੈਰ-ਕਾਨੰੂਨੀ ਇਮਾਰਤ ਨੂੰ ਢਾਹ ਦਿੱਤਾ¢ ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਅਧੀਨ ਪੈਂਦੀ ਧੋਬੀਆਣਾ ਬਸਤੀ ਵਿਚ ਬਲਵਿੰਦਰ ਸਿੰਘ ਉਰਫ਼ ਕਾਕਾ ਵਲੋਂ ਕਾਨੂੰਨ ਦੀ ਉਲੰਘਣਾ ਕਰਕੇ ਗੈਰ ਕਾਨੂੰਨੀ ਢੰਗ ਨਾਲ ਇਮਾਰਤ ਬਣਾਈ ਗਈ ਸੀ¢ ਇਸ ਸਬੰਧੀ ਡਿਪਟੀ ਕਮਿਸ਼ਨਰ ਕਮ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਪੁਲਿਸ ਨੂੰ ਮੌਕੇ 'ਤੇ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਹੋਈਆਂ ਸਨ¢ ਜਿਸ ਤੋਂ ਮਗਰੋਂ ਸਿਵਲ ਪ੍ਰਸ਼ਾਸਨ ਵਲੋਂ ਕਾਰਵਾਈ ਕਰਦਿਆਂ ਇਸ ਇਮਾਰਤ ਨੂੰ ਢਾਹ ਦਿੱਤਾ ਗਿਆ | ਸਿਵਲ ਪ੍ਰਸ਼ਾਸਨ ਨੇ ਕਿਹਾ ਕਿ ਇਸ ਇਮਾਰਤ ਬਾਰੇ ਬਲਵਿੰਦਰ ਸਿੰਘ ਨੂੰ ਪੁੱਡਾ ਦੀ ਤਰਫ਼ੋਂ ਕਈ ਵਾਰ ਨੋਟਿਸ ਦਿੱਤੇ ਗਏ ਸਨ ਪਰ ਕਬਜ਼ਾਧਾਰੀਆਂ ਵਲੋਂ ਨੋਟਿਸਾਂ ਨੂੰ ਅਣਗੌਲਿਆ ਕੀਤਾ ਗਿਆ, ਜਿਸ ਕਾਰਨ ਬੁਲਡੋਜ਼ਰ ਕਾਰਵਾਈ ਕੀਤੀ ਗਈ ਹੈ¢ ਇਸ ਮੌਕੇ ਐਸ.ਪੀ. ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ 'ਤੇ ਨਸ਼ਾ ਤਸਕਰੀ ਦਾ ਇਕ ਮੁਕੱਦਮਾ ਦਰਜ ਹੈ, ਜਦਕਿ ਉਸ ਦੇ ਪੁੱਤਰ ਵਿਰੁੱਧ ਵੀ ਦੋ ਅਪਰਾਧਿਕ ਮਾਮਲੇ ਦਰਜ ਹਨ | ਇਨ੍ਹਾਂ ਨੇ ਸਰਕਾਰੀ ਜਗ੍ਹਾ 'ਤੇ ਨਜਾਇਜ਼ ਕਬਜ਼ਾ ਕਰਕੇ ਮਕਾਨ ਤਿਆਰ ਕੀਤਾ ਹੋਇਆ ਸੀ, ਜਿਸ ਕਰਕੇ ਉਕਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ | ਉਨ੍ਹਾਂ ਦੱਸਿਆ ਕਿ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਹੁਣ ਤੱਕ ਜ਼ਿਲ੍ਹੇ ਵਿਚ 14 ਗ਼ੈਰ-ਕਾਨੰੂਨੀ ਇਮਾਰਤਾਂ ਢਾਹੀਆਂ ਜਾ ਚੁੱਕੀਆਂ ਹਨ¢ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 1899 ਮਾਮਲੇ ਦਰਜ ਕਰਕੇ 2802 ਦੋਸ਼ੀ ਗਿ੍ਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਵਿਚ 76 ਵੱਡੇ ਨਸ਼ਾ ਤਸਕਰ ਵੀ ਸ਼ਾਮਿਲ ਹਨ¢ ਇਸ ਤੋਂ ਇਲਾਵਾ ਕਰੀਬ 14 ਕਰੋੜ ਰੁਪਏ ਦੀ ਨਸ਼ਾ ਤਸਕਰਾਂ ਦੀ ਜਾਇਦਾਦ ਫ਼ਰੀਜ਼ ਕੀਤੀ ਗਈ ਹੈ¢
ਪ੍ਰਸ਼ਾਸਨ ਨੇ 'ਪੀਲਾ ਪੰਜਾ' ਚਲਾ ਕੇ ਬਠਿੰਡਾ 'ਚ ਨਸ਼ਾ ਤਸਕਰ ਦੀ ਗ਼ੈਰ-ਕਾਨੰੂਨੀ ਇਮਾਰਤ ਢਾਹੀ <br/>
ਅਜੀਤ ਡੈਸਕ
03-02-2026