05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਖਾਦ ਫੈਕਟਰੀ 'ਚੋਂ ਕੱਢੇ ਮਜ਼ਦੂਰਾਂ ਦੀ ਬਹਾਲੀ ਲਈ ਫੈਕਟਰੀ ਮੂਹਰੇ ਕੀਤਾ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 03-02-2026

ਬਠਿੰਡਾ, 2 ਫਰਵਰੀ (ਸੱਤਪਾਲ ਸਿੰਘ ਸਿਵੀਆਂ)-ਕੌਮੀ ਖਾਦ ਕਾਰਖਾਨਾ (ਐਨ. ਐਫ. ਐਲ. ਬਠਿੰਡਾ) 'ਚੋਂ ਕੱਢੇ ਮਜ਼ਦੂਰਾਂ ਦੀ ਬਹਾਲੀ ਲਈ ਫੈਕਟਰੀ ਦੇ ਗੇਟ ਮੂਹਰੇ ਮਜ਼ਦੂਰ-ਮੁਲਾਜ਼ਮ ਕਾਂਗਰਸ ਪੰਜਾਬ ਅਤੇ ਸੀਟੂ ਵਲੋਂ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਮਜ਼ਦੂਰ-ਮੁਲਾਜ਼ਮ ਕਾਂਗਰਸ ਪੰਜਾਬ ਦੇ ਚੇਅਰਮੈਨ ਕਿਰਨਜੀਤ ਸਿੰਘ ਗਹਿਰੀ ਤੇ ਸੀਟੂ ਦੇ ਸੂਬਾ ਸਕੱਤਰ ਬਲਕਾਰ ਸਿੰਘ ਨੇ ਕੀਤੀ | ਕਿਰਨਜੀਤ ਸਿੰਘ ਗਹਿਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਵੀ ਲੰਬਾ ਸਮਾਂ ਖਾਦ ਫੈਕਟਰੀ ਦੇ ਮਜ਼ਦੂਰਾਂ ਦੀ ਲੜ੍ਹਾਈ ਲੜ ਕੇ ਉਨ੍ਹਾਂ ਦੇ ਹੱਕ ਦਿਵਾਏ ਹਨ ਅਤੇ ਹੁਣ ਵੀ ਡੱਟ ਕੇ ਮਜ਼ਦੂਰਾਂ ਦੇ ਨਾਲ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਖਾਦ ਫੈਕਟਰੀ ਦੇ ਪ੍ਰਬੰਧਕ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ 'ਤੇ ਚੱਲ ਕੇ ਬਹਾਨੇ ਬਣਾ ਕੇ ਮਜ਼ਦੂਰਾਂ ਨੂੰ ਕੰਮ ਤੋਂ ਹਟਾ ਰਹੇ ਹਨ ਤੇ ਬੈਗਿੰਗ ਪਲਾਂਟ ਦੇ ਕੁਝ ਮਜ਼ਦੂਰਾਂ ਨੂੰ ਕੰਮ ਤੋਂ ਹਟਾਉਣ ਬਾਅਦ ਹੁਣ ਫੈਕਟਰੀ ਦੇ ਸਿਹਤ ਵਿਭਾਗ ਦੇ ਕਾਮਿਆਂ ਦੀ ਛਾਂਟੀ ਕੀਤੀ ਜਾ ਰਹੀ ਹੈ, ਜੋ ਬਰਦਾਸ਼ਤ ਨਹੀਂ | ਗਹਿਰੀ ਨੇ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਕੱਢੇ ਮਜ਼ਦੂਰਾਂ ਦੀ ਦੋ ਦਿਨਾਂ ਦੇ ਅੰਦਰ ਬਹਾਲੀ ਨਾ ਕੀਤੀ ਤਾਂ 5 ਫਰਵਰੀ ਨੂੰ ਖਾਦ ਫੈਕਟਰੀ ਮੂਹਰੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਪਹਿਲਾਂ ਵਾਂਗੂ ਆਰ-ਪਾਰ ਦੀ ਲੜਾਈ ਲੜੀ ਜਾਵੇਗੀ | ਸੀਟੂ ਦੇ ਸੂਬਾ ਸਕੱਤਰ ਬਲਕਾਰ ਸਿੰਘ ਨੇ ਕਿਹਾ ਕਿ ਕਿਸੇ ਵੀ ਮਜ਼ਦੂਰ ਦੀ ਛਾਂਟੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਮਨਦੀਪ ਸਿਵੀਆਂ ਤੇ ਤਰਸੇਮ ਸੇਮੀ ਨੇ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਮਜ਼ਦੂਰਾਂ ਦਾ ਡੱਟਵਾਂ ਸਾਥ ਦਿੱਤਾ ਜਾਵੇਗਾ | ਇਸ ਮੌਕੇ ਮਜ਼ਦੂਰ-ਮੁਲਾਜ਼ਮ ਕਾਂਗਰਸ ਖਾਦ ਫੈਕਟਰੀ ਦੇ ਪ੍ਰਧਾਨ ਜਸਵਿੰਦਰ ਸਿੰਘ, ਪ੍ਰਦੀਪ ਸਿੰਘ, ਜੈ ਸਿੰਘ ਪ੍ਰਧਾਨ ਐਨ. ਐਫ. ਐਲ. ਸੀਟੂ, ਸੈਕਟਰੀ ਇਕਬਾਲ ਸਿੰਘ, ਡਾ: ਗੁਰਪਿਆਰ ਸਿੰਘ, ਪ੍ਰਧਾਨ ਰਾਜਾ ਸਿੰਘ ਸਿਵੀਆਂ, ਗੁਰਦੀਪ ਸਿੰਘ ਪੰਚ, ਗੁਰਮੇਲ ਸਿੰਘ ਗੇਲਾ, ਬੀਰਾ ਸਿੰਘ, ਸੁਖਦੇਵ ਕੌਰ ਪੰਚ, ਸੁਰਜੀਤ ਸਿੰਘ ਕਾਲੀ ਬਲਾਕ ਸੰਮਤੀ ਮੈਂਬਰ, ਜਸਵੀਰ ਬੌਬੀ ਪੰਚ, ਮੰਦਰ ਸਿੰਘ ਪੰਚ, ਸੁਖਦੇਵ ਸਿੰਘ ਪ੍ਰਧਾਨ, ਮੇਲਾ ਸਿੰਘ ਤੇ ਕਾਂਗਰਸੀ ਆਗੂ ਅਮਨਦੀਪ ਸਿਵੀਆਂ ਸਮੇਤ ਵੱਡੀ ਗਿਣਤੀ 'ਚ ਮਜ਼ਦੂਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਬਾਲਾ ਜੀ ਕੈਂਸਰ ਐਂਡ ਮਲਟੀਸਪੈਸ਼ਲਿਟੀ ਹਸਪਤਾਲ 'ਚ ਜਾਂਚ ਕੈਂਪ 4 ਨੂੰ ਅਗਲੀ ਖ਼ਬਰ ਪ੍ਰਸ਼ਾਸਨ ਨੇ 'ਪੀਲਾ ਪੰਜਾ' ਚਲਾ ਕੇ ਬਠਿੰਡਾ 'ਚ ਨਸ਼ਾ ਤਸਕਰ ਦੀ ਗ਼ੈਰ-ਕਾਨੰੂਨੀ ਇਮਾਰਤ ਢਾਹੀ <br/>
Ad Position 24