ਬਠਿੰਡਾ, 2 ਫਰਵਰੀ (ਪੱਤਰ ਪ੍ਰੇਰਕ)-ਬਠਿੰਡਾ ਦੇ ਪਾਵਰ ਹਾਊਸ ਰੋਡ ਵਿਖੇ ਸਥਿਤ ਗਲੀ ਨੰਬਰ 4 'ਚ ਸ਼੍ਰੀ ਬਾਲਾ ਜੀ ਕੈਂਸਰ ਅਤੇ ਮਲਟੀਸਪੈਸਲਿਟੀ ਹਸਪਤਾਲ ਵਲੋਂ ਵਿਸ਼ਵ ਕੈਂਸਰ ਦਿਵਸ ਮੌਕੇ 4 ਫਰਵਰੀ ਨੂੰ ਇਕ ਮੁਫ਼ਤ ਜਾਂਚ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਹਸਪਤਾਲ ਦੇ ਪ੍ਰਸਿੱਧ ਕੈਂਸਰ ਰੋਗ ਡਾ. ਆਯੂਸ਼ ਮੱਕੜ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕਰਨਗੇ | ਕੈਂਪ ਦੌਰਾਨ ਹਸਪਤਾਲ 'ਚ ਆਉਣ ਵਾਲੇ ਕਿਸੇ ਵੀ ਮਰੀਜ਼ ਤੋਂ ਨਾ ਹੀ ਓਪੀਡੀ ਫ਼ੀਸ ਲਈ ਜਾਵੇਗੀ ਅਤੇ ਨਾ ਹੀ ਚੈੱਕਅਪ ਕਰਨ ਉਪਰੰਤ ਕੋਈ ਫ਼ੀਸ ਲਈ ਜਾਵੇਗੀ | ਕੈਂਪ ਸਵੇਰ ਤੋਂ ਸ਼ਾਮ ਤੱਕ ਚੱਲੇਗਾ, ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦਾ ਲਾਭ ਲੈ ਸਕਣ | ਡਾ. ਆਯੂਸ਼ ਮੱਕੜ ਨੇ ਕਿਹਾ ਕਿ ਕੈਂਪ 'ਚ ਕੈਂਸਰ ਨਾਲ ਸਬੰਧਿਤ ਵੱਖ-ਵੱਖ ਲੱਛਣਾਂ ਦੀ ਜਾਂਚ ਕਰਨ ਦੇ ਨਾਲ-ਨਾਲ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਜਾਣਗੀਆਂ | ਉਨ੍ਹਾਂ ਨੇ ਬਠਿੰਡਾ ਅਤੇ ਨੇੜਲੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ 'ਚ ਜ਼ਰੂਰ ਪਹੁੰਚ ਕੇ ਲਾਹਾ ਲੈਣ |