07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕਾਂ ਨੂੰ 2-2 ਕਰੋੜ ਮੁਆਵਜ਼ਾ ਦੇਣ ਦੀ ਮੰਗ

Ad Position 21
No active advertisement
ਅਜੀਤ ਡੈਸਕ 03-02-2026
ਬਠਿੰਡਾ, 2 ਫਰਵਰੀ (ਸਿਵੀਆਂ)- ਪੰਜਾਬ 'ਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਮੌਕੇ ਡਿਊਟੀ ਦੌਰਾਨ ਹਾਦਸੇ 'ਚ ਜਾਣ ਗਵਾਉਣ ਵਾਲੇ ਅਧਿਆਪਕ ਜਸਕਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਨੂੰ ਤੁਰੰਤ 2-2 ਕਰੋੜ ਦਾ ਮੁਆਵਜ਼ਾ ਦੇਣ ਦੀ ਅਧਿਆਪਕ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ | ਇਸ ਮਸਲੇ ਸਬੰਧੀ ਬਣੀ 'ਅਧਿਆਪਕ ਇਨਸਾਫ਼ ਕਮੇਟੀ' ਦੇ ਆਗੂ ਦਿਗਵਿਜੇਪਾਲ ਸ਼ਰਮਾ, ਵਿਕਰਦੇਵ ਸਿੰਘ, ਸੁਖਵਿੰਦਰ ਚਾਹਲ, ਸੁਰਿੰਦਰ ਪੁਆਰੀ, ਸੁਰਿੰਦਰ ਕੰਬੋਜ, ਬਲਜਿੰਦਰ ਧਾਲੀਵਾਲ, ਪ੍ਰਗਟਜੀਤ ਕਿਸ਼ਨਪੁਰਾ, ਹਰਜਿੰਦਰਪਾਲ ਪੰਨੂ, ਲਛਮਣ ਨਬੀਪੁਰ, ਦੀਪਕ ਕੰਬੋਜ, ਗੁਰਜੰਟ ਵਾਲੀਆ, ਸੰਦੀਪ ਗਿੱਲ, ਗੁਰਿੰਦਰਜੀਤ ਸਿੱਧੂ, ਸਤਨਾਮ ਰੰਧਾਵਾ, ਬਲਿਹਾਰ ਸਿੰਘ, ਜਗਦੀਸ਼ ਜੱਗੀ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਬੀਤੀ 18 ਜਨਵਰੀ ਨੂੰ ਮੋਗਾ ਵਿਖੇ 'ਇਨਸਾਫ਼ ਰੈਲੀ' ਉਪਰੰਤ ਸੌਂਪੇ ਗਏ ਮੰਗ ਪੱਤਰ ਤੋਂ ਬਾਅਦ ਮੋਗਾ ਪ੍ਰਸ਼ਾਸਨ ਰਾਹੀਂ 28 ਜਨਵਰੀ ਨੂੰ ਵਿੱਤ ਮੰਤਰੀ ਨਾਲ ਮੀਟਿੰਗ ਮਿਲੀ ਸੀ ਜੋ ਕੇ ਹੁਣ ਮੁਲਤਵੀ ਕਰਕੇ 10 ਫਰਵਰੀ ਦੀ ਕਰ ਦਿੱਤੀ ਹੈ, ਪਰ ਮਿ੍ਤਕ ਅਧਿਆਪਕ ਜੋੜੇ ਦੇ ਬੱਚਿਆਂ ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ 3 ਨੂੰ ਜ਼ਿਲੇ੍ਹ 'ਚ ਲੱਗਣਗੇ ਵਿਸ਼ੇਸ਼ ਕੈਂਪ-ਡੀ.ਸੀ. ਅਗਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਚੱਲ ਰਹੇ ਕੰਮ ਦੌਰਾਨ ਡਿਵਾਈਡਰ ਨਾਲ ਟਕਰਾ ਕੇ ਨੁਕਸਾਨੀ ਗਈ ਕਾਰ ਦਾ ਮੁਆਵਜ਼ਾ ਨਾ ਮਿਲਣ 'ਤੇ ਰੋਸ 'ਚ...
Ad Position 24