26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਕੈਨੇਡੀਅਨ ਵਿਗਿਆਨੀਆਂ ਦੇ ਵਫ਼ਦ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ

Ad Position 21
No active advertisement
ਅਜੀਤ ਡੈਸਕ 21-02-2026
ਤਲਵੰਡੀ ਸਾਬੋ, 20 ਫਰਵਰੀ (ਰਵਜੋਤ ਸਿੰਘ ਰਾਹੀ)-ਮੈਕਗਿਲ ਯੂਨੀਵਰਸਿਟੀ, ਮੌਂਟਰੀਅਲ ਦੇ ਨਾਮੀ ਖੇਤੀ ਵਿਗਿਆਨੀ ਪ੍ਰੋ. (ਡਾ:) ਸ਼ਿਵ. ਓ. ਪਰਾਸ਼ਰ ਅਤੇ ਗੁਇਲਫ਼ ਯੂਨੀਵਰਸਿਟੀ ਗੁਇਲਫ਼, ਕੈਨੇਡਾ ਦੇ ਪ੍ਰੋ. (ਡਾ:) ਰਮੇਸ਼ ਪੀ. ਰੁਦਰਾ ਅਤੇ ਕਰਨਲ ਸੁਨੀਲ ਸ਼ਰਮਾ ਵਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ | ਜਿਸ ਦੌਰਾਨ ਧਰਤੀ ਹੇਠਲੇ ਪਾਣੀ, ਜਲਵਾਯੂ ਪਰਿਵਰਤਣ ਅਤੇ ਗੰਧਲੇ ਹੁੰਦੇ ਆਲੇ-ਦੁਆਲੇ ਬਾਰੇ 'ਵਰਸਿਟੀ ਅਧਿਕਾਰੀਆਂ ਨਾਲ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ, ਪਰੋ. ਵਾਈਸ ਚਾਂਸਲਰ ਪ੍ਰੋ. (ਡਾ.) ਜਗਤਾਰ ਸਿੰਘ ਧੀਮਾਨ, ਵੱਖ-ਵੱਖ ਵਿਭਾਗਾਂ ਦੇ ਡਾਇਰੈਕਟਰ, ਡੀਨ ਅਤੇ ਅਧਿਆਪਕ ਹਾਜ਼ਰ ਸਨ | ਇਸ ਮੌਕੇ ਡਾ. ਪਰਾਸ਼ਰ ਨੇ ਜਲਵਾਯੂ ਪਰਿਵਰਤਨ ਕਾਰਨ ਵਿਸ਼ਵੀ ਪੱਧਰ 'ਤੇ ਆ ਰਹੇ ਬਦਲਾਵਾਂ ਦੀ ਗੱਲ ਕਰਦਿਆਂ ਕਿਹਾ ਕਿ ਧਰਤੀ ਦਾ ਵੱਧ ਰਿਹਾ ਤਾਪਮਾਨ ਭਵਿੱਖ ਵਿੱਚ ਫਸਲਾਂ ਲਈ ਕਾਫੀ ਨੁਕਸਾਨਦਾਇਕ ਹੋਣ ਵਾਲਾ ਹੈ | ਇਸ ਲਈ ਖੇਤੀ ਵਿਗਿਆਨੀਆਂ ਨੂੰ ਬਦਲਦੀ ਜਲਵਾਯੂ ਅਨੁਸਾਰ ਨਵੇਂ ਸੁਧਰੀਆਂ ਤਕਨੀਕਾਂ 'ਤੇ ਕੰਮ ਕਰਨਾ ਪਵੇਗਾ ਜੋ ਇਸ ਵੱਧ ਰਹੇ ਤਾਪਮਾਨ ਨੂੰ ਸਹਿਣ ਕਰ ਸਕਣ | ਉਨ੍ਹਾਂ ਭਾਰਤ ਵਿਚ ਕਿਸਾਨਾਂ ਵਲੋਂ ਵੱਧ ਮਾਤਰਾ ਵਿਚ ਕੀਤੀ ਜਾ ਰਹੀ ਸਪਰੇਹਾਂ ਦੀ ਵਰਤੋਂ 'ਤੇ ਚਿੰਤਾ ਪ੍ਰਗਟ ਕੀਤੀ | ਵਾਈਸ ਚਾਂਸਲਰ ਡਾ. ਸਿੰਘ ਨੇ ਵਾਤਾਵਰਣ ਦੀ ਸਾਂਭ ਸੰਭਾਲ ਲਈ ਆਏ ਵਿਗਿਆਨੀਆਂ ਨਾਲ ਮਿਲਕੇ ਸਾਂਝੇ ਤੌਰ ' ਤੇ ਖੋਜ ਪ੍ਰੋਜੈਕਟ ਤਿਆਰ ਕਰਨ ਦੀ ਗੱਲ ਕੀਤੀ | ਉਨ੍ਹਾਂ ਕਰਨਲ (ਰਿਟਾ.) ਸੁਨੀਲ ਸ਼ਰਮਾ ਵਲੋਂ ਦੇਸ਼ ਅਤੇ ਸਮਾਜ ਸੇਵਾ ਵਿਚ ਦਿੱਤੀਆਂ ਮਹੱਤਵਪੂਰਨ ਸੇਵਾਵਾਂ ਦੀ ਵੀ ਪ੍ਰਸ਼ੰਸਾ ਕੀਤੀ | ਪਰੋ. ਵਾਈਸ ਚਾਂਸਲਰ ਡਾ. ਧੀਮਾਨ ਨੇ ਮਹਿਮਾਨ ਵਿਗਿਆਨੀਆਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਹਾਸਿਲ ਕੀਤੇ ਸਨਮਾਨਾਂ ਬਾਰੇ ਜਾਣਕਾਰੀ ਦਿੱਤੀ | ਵਿਗਿਆਨੀਆਂ ਨੇ ਯੂਨੀਵਰਸਿਟੀ ਦੌਰੇ ਸਮੇਂ 'ਵਰਸਿਟੀ ਕਮਿਉਨਿਟੀ ਰੇਡੀਓ ਸਟੇਸ਼ਨ, ਪ੍ਰੋਯਗਸ਼ਾਲਾਵਾਂ ਅਤੇ ਖੇਤਾਂ ਦਾ ਦੌਰਾ ਵੀ ਕੀਤਾ | 'ਵਰਸਿਟੀ ਵੱਲੋਂ ਮਹਿਮਾਨਾਂ ਨੂੰ ਦੁਸ਼ਾਲੇ ਅਤੇ ਯਾਦ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬੀ.ਐਫ.ਜੀ.ਆਈ. ਵਿਖੇ 'ਸਾਈਬਰ ਅਪਰਾਧ' ਵਿਰੁੱਧ ਜਾਗਰੂਕਤਾ ਸੈਮੀਨਾਰ ਅਗਲੀ ਖ਼ਬਰ ਸਵ: ਮਾਤਾ ਸੁਰਜੀਤ ਕੌਰ ਧਾਲੀਵਾਲ ਰਣਸੀਂਹ ਦੀ ਬਰਸੀ ਸੰਬੰਧੀ ਸਮਾਗਮ <br/>
Ad Position 24