26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗੋਨਿਆਣਾ ਨੇੜੇ ਦੋ ਵੱਖ-ਵੱਖ ਭਿਆਨਕ ਸੜਕ ਹਾਦਸੇ-ਇਕ ਨੌਜਵਾਨ ਗੰਭੀਰ ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 21-02-2026
ਗੋਨਿਆਣਾ, 20 ਫਰਵਰੀ (ਲਛਮਣ ਦਾਸ ਗਰਗ)- ਗੋਨਿਆਣਾ ਨੇੜੇ ਬਠਿੰਡਾ-ਅੰਮਿ੍ਤਸਰ ਨੈਸ਼ਨਲ ਹਾਈਵੇ 'ਤੇ ਸਥਿਤ ਸ੍ਰੀ ਇੱਛਾ ਪੂਰਨ ਬਾਲਾ ਜੀ ਮੰਦਰ ਦੇ ਨਜ਼ਦੀਕ ਦੋ ਵੱਖ-ਵੱਖ ਸੜਕ ਹਾਦਸੇ ਵਾਪਰੇ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ¢ ਪਹਿਲਾ ਹਾਦਸਾ ਸਵੇਰੇ ਕਰੀਬ 7 ਵਜੇ ਵਾਪਰਿਆ, ਜਿਸ ਵਿਚ ਇਕ ਟਰਾਲੀ ਅਤੇ ਟਰਾਲੇ ਦੀ ਆਪਸੀ ਟੱਕਰ ਹੋ ਗਈ¢ ਟਰਾਲੇ ਦੇ ਚਾਲਕ ਨੇ ਕਿਹਾ ਕਿ ਟਰਾਲੀ ਚਾਲਕ ਦੀ ਗ਼ਲਤੀ ਕਾਰਨ ਉਸ ਦੇ ਵਾਹਨ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਅਤੇ ਉਸ ਨੂੰ ਵੀ ਸੱਟਾਂ ਲੱਗੀਆਂ ਹਨ¢ ਉਸ ਨੇ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ¢ ਦੂਜੇ ਪਾਸੇ ਟਰਾਲੀ ਚਾਲਕ ਨੇ ਕਿਹਾ ਕਿ ਟਰਾਲੀ ਦੇ ਸ਼ਾਕਰ ਖ਼ਰਾਬ ਹੋਣ ਕਰਕੇ ਇਹ ਹਾਦਸਾ ਵਾਪਰਿਆ¢ ਮੌਕੇ 'ਤੇ ਮੌਜੂਦ ਪੁਲਿਸ ਕਰਮੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੋੜੀਂਦੀ ਕਾਨੂੰਨੀ ਕਾਰਵਾਈ ਜਾਰੀ ਹੈ¢ ਇਕ ਹੋਰ ਦੂਜਾ ਸੜਕ ਹਾਦਸਾ ਉਸੇ ਹਾਈਵੇ 'ਤੇ ਵਾਪਰਿਆ¢ ਇਸ ਘਟਨਾ ਵਿਚ ਇਕ ਵਰਨਾ ਕਾਰ ਅਤੇ ਟਰਾਲੇ ਦੀ ਟੱਕਰ ਹੋ ਗਈ¢ ਕਾਰ ਚਲਾ ਰਿਹਾ ਲਗਭਗ 25 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ¢ ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਟਰਾਲੇ ਦਾ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ¢ ਜ਼ਖ਼ਮੀ ਨੌਜਵਾਨ ਨੂੰ ਪਹਿਲਾਂ ਸਰਕਾਰੀ ਹਸਪਤਾਲ ਗੋਨਿਆਣਾ ਲਿਜਾਇਆ ਗਿਆ, ਜਿੱਥੋਂ ਪ੍ਰਾਥਮਿਕ ਇਲਾਜ ਮਗਰੋਂ ਉਸ ਨੂੰ ਬਠਿੰਡਾ ਰੈਫ਼ਰ ਕਰ ਦਿੱਤਾ ਗਿਆ¢ ਮੌਕੇ 'ਤੇ ਪਹੁੰਚੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀ ਸਿਹਤ ਬਾਰੇ ਇਸ ਵੇਲੇ ਕੁਝ ਸਪੱਸ਼ਟ ਨਹੀਂ ਕਿਹਾ ਜਾ ਸਕਦਾ¢ ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲੇ ਇਹ ਸਪੱਸ਼ਟ ਨਹੀਂ ਕਿ ਟਰਾਲਾ ਚਾਲਕ ਮੌਕੇ 'ਤੇ ਮੌਜੂਦ ਸੀ ਜਾਂ ਫ਼ਰਾਰ ਹੋ ਗਿਆ¢ ਸੂਤਰਾਂ ਮੁਤਾਬਿਕ ਜ਼ਖ਼ਮੀ ਨੌਜਵਾਨ ਪਿੰਡ ਨੇਹੀਆਂ ਵਾਲਾ ਦਾ ਵਸਨੀਕ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ¢ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ¢
Ad Position 22
No active advertisement
ਪਿਛਲੀ ਖ਼ਬਰ 1 ਕਿੱਲੋ 34 ਗ੍ਰਾਮ ਅਫ਼ੀਮ ਸਮੇਤ ਦੋ ਨਸ਼ਾ ਤਸਕਰ ਕਾਬੂ <br/> ਅਗਲੀ ਖ਼ਬਰ ਸੜਕ ਕਿਨਾਰੇ ਪਏ ਲਾਵਾਰਸ ਬੈਗ 'ਚੋਂ 625 ਗ੍ਰਾਮ ਚਿੱਟਾ ਬਰਾਮਦ
Ad Position 24