25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਡਾਇਟ) ਦਿਉਣ ਵਿਖੇ ਲੈਕਚਰਾਰ ਬਲਜਿੰਦਰ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 21-02-2026
ਮਹਿਮਾ ਸਰਜਾ, 20 ਫਰਵਰੀ (ਬਲਦੇਵ ਸੰਧੂ)-ਐਸ.ਸੀ. ਈ.ਆਰ.ਟੀ ਮੋਹਾਲੀ ਤੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ (ਦਿਉਣ) ਬਠਿੰਡਾ ਵਲੋਂ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਮਾ ਸਰਜਾ ਦੇ ਲੈਕਚਰਾਰ ਬਾਇਓਲੋਜੀ ਬਲਜਿੰਦਰ ਸਿੰਘ ਦਾ ਕਿਰਿਆਤਮਕ ਖੋਜ (ਐਕਸ਼ਨ ਰਿਸਰਚ) ਦੇ 2 ਪ੍ਰੋਜੈਕਟਾਂ 'ਤੇ ਸਫ਼ਲਤਾ ਪੂਰਵਕ ਪੂਰੇ ਕਰਨ 'ਤੇ ਸਨਮਾਨ ਕੀਤਾ ਗਿਆ ਹੈ | ਪਿ੍ੰਸੀਪਲ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਲੈਕਚਰਰ ਬਲਜਿੰਦਰ ਸਿੰਘ ਵਲੋਂ ਸਕੂਲ ਦੇ ਵਿਦਿਆਰਥੀਆਂ ਵਿਚ ਬਨਸਪਤੀ ਵਿਗਿਆਨ 'ਤੇ ਜੀਵ ਵਿਗਿਆਨ ਵਿਚ ਰੁਚੀ ਪੈਦਾ ਕਰਨ ਲਈ ਪੰਜ ਮਹੀਨੇ ਕਿਰਿਆਤਮਕ ਖੋਜਾਂ ਦੇ ਪ੍ਰੋਜੈਕਟਾਂ 'ਤੇ ਕੰਮ ਕੀਤਾ ਹੈ | ਉਧਰ ਐਸ. ਸੀ. ਈ. ਆਰ. ਟੀ ਮੋਹਾਲੀ ਤੇ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦਿਉਣ ਵਲੋਂ ਡਾਇਟ ਵਿਖੇ ਵਿਸ਼ੇਸ਼ ਸਮਾਰੋਹ ਦੌਰਾਨ ਕਿਰਿਆਤਮਕ ਖੋਜ ਸਨਮਾਨ ਚਿੰਨ ਅਤੇ ਪ੍ਰਸੰਸਾ ਪੱਤਰ ਦੇ ਕੇ ਬਲਜਿੰਦਰ ਸਿੰਘ ਲੈਕਚਰਾਰ ਬਾਇਓਲੋਜੀ ਦਾ ਸੰਸਥਾ ਪਿ੍ੰਸੀਪਲ ਸਤਵਿੰਦਰ ਪਾਲ ਕੌਰ ਸਿੱਧੂ, ਰਿਸਰਚ ਕੋਆਰਡੀਨੇਟਰ ਗੋਪਾਲ ਕਿ੍ਸ਼ਨ ਕਾਂਸਲ ਤੇ ਸਹਾਇਕ ਰਿਸਰਚ ਕੋਆਰਡੀਨੇਟਰ ਨਰੇਸ਼ ਕੁਮਾਰ ਵਲੋਂ ਸਨਮਾਨਿਤ ਕੀਤਾ ਗਿਆ | ਉਧਰ ਮਿਲੇ ਸਨਮਾਨ ਨੂੰ ਲੈ ਕੇ ਖੋਜ ਪ੍ਰੋਜੈਕਟ ਨਾਲ ਸਬੰਧਿਤ ਵਿਦਿਆਰਥੀਆਂ ਵਿਚ ਖੁਸ਼ੀ ਦਾ ਮਾਹੌਲ ਹੈ | ਇਸ ਮੌਕੇ ਮਹਿਲਾ ਸਰਪੰਚ ਗੁਰਜੀਤ ਕੌਰ ਤੇ ਗ੍ਰਾਮ ਪੰਚਾਇਤ, ਪਿ੍ੰਸੀਪਲ ਨਿਰਮਲਜੀਤ ਸਿੰਘ ਅਤੇ ਸਮੂਹ ਸਟਾਫ਼ ਵਲੋਂ ਲੈਕਚਰਾਰ ਬਲਜਿੰਦਰ ਸਿੰਘ ਨੂੰ ਵਧਾਈ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੂਬੇ ਅੰਦਰ ਮੁੜ ਅਕਾਲੀ ਦਲ ਦੀ ਸਰਕਾਰ ਦੇਖਣ ਲਈ ਉਤਾਵਲੇ-ਅਕਾਲੀ ਆਗੂ ਅਗਲੀ ਖ਼ਬਰ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵਧਾਉਣ ਸੰਬੰਧੀ ਜਾਗਰੂਕਤਾ ਮੀਟਿੰਗ
Ad Position 24