11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨੈਸ਼ਨਲ ਸਕੂਲ ਖੇਡਾਂ 'ਚ ਪੰਜਾਬ ਦੀਆਂ ਅੰਡਰ-17 ਲੜਕੀਆਂ ਨੇ ਹਾਸਿਲ ਕੀਤਾ ਦੂਜਾ ਸਥਾਨ

Ad Position 21
No active advertisement
ਅਜੀਤ ਡੈਸਕ 22-02-2026
ਬਠਿੰਡਾ, 21 ਫਰਵਰੀ (ਵਲ੍ਹਾਣ): 69ਵੀਆਂ ਨੈਸ਼ਨਲ ਸਕੂਲ ਖੇਡਾਂ ਅੰਡਰ-17 ਹੈਂਡਬਾਲ ਲੜਕੀਆਂ ਵਿਚ ਪੰਜਾਬ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ | ਇਹ ਖੇਡਾਂ ਪਿਛਲੇ ਦਿਨੀਂ ਸੋਮਨਾਥ (ਗੁਜਰਾਤ) ਵਿਖੇ ਹੋਈਆਂ ਸਨ ਅਤੇ ਇਨ੍ਹਾਂ ਖੇਡਾਂ ਵਿਚ ਵੱਖ-ਵੱਖ ਰਾਜਾਂ ਦੀਆਂ 34 ਟੀਮਾਂ ਨੇ ਹਿੱਸਾ ਲਿਆ ਅਤੇ ਪੰਜਾਬ ਦੀ ਤਰਫ਼ੋਂ ਬਠਿੰਡਾ ਜ਼ਿਲ੍ਹੇ ਦੇ ਸੇਂਟ ਜੇਂਵੀਅਰ ਸਕੂਲ ਦੀਆਂ ਤਿੰਨ ਖਿਡਾਰਨਾਂ ਨਜਮਪ੍ਰੀਤ ਕੌਰ, ਬਰਲੀਨ ਕੌਰ ਅਤੇ ਯਸੀਕਾ ਨੇ ਭਾਗ ਲਿਆ¢ ਪੰਜਾਬ ਟੀਮ ਨੇ ਸੀ.ਬੀ.ਐੱਸ.ਟੀਮ ਨੂੰ ਸੈਮੀਫਾਈਨਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ ਸੀ, ਪਰ ਗੁਜਰਾਤ ਟੀਮ ਕੋਲੋਂ ਹਾਰ ਕਾਰਨ ਪੰਜਾਬ ਟੀਮ ਦੂਜੇ ਸਥਾਨ 'ਤੇ ਰਹੀ ਹੈ¢ ਸਕੂਲ ਦੇ ਪਿ੍ੰਸੀਪਲ ਫਾਦਰ ਸਿਡਲਾਏ ਫਰਟਾਡੋ, ਕੋਆਡੀਨੇਟਰ ਮੈਡਮ ਨੂਪੁਰ ਅਤੇ ਮੈਡਮ ਅਰਚਨਾ ਰਾਜਪੂਤ ਵਲੋਂ ਸਕੂਲ ਦੀਆਂ ਤਿੰਨੋ ਖਿਡਾਰਨਾਂ ਅਤੇ ਅਧਿਆਪਕ ਦਵਿੰਦਰ ਸਿੰਘ ਨੂੰ ਜਿੱਤ ਲਈ ਮੁਬਾਰਕਬਾਦ ਦਿੱਤੀ¢
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਅਥਲੈਟਿਕ ਮੀਟ ਕਰਵਾਈ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
Ad Position 24