ਲਹਿਰਾ ਮੁਹੱਬਤ, 21 ਫਰਵਰੀ (ਚਰਨਜੀਤ ਸਿੰਘ): ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲਹਿਰਾ ਮੁਹੱਬਤ (ਬਠਿੰਡਾ) ਵਿਖੇ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ | ਸਮਾਗਮ ਦੀ ਸ਼ੁਰੂਆਤ ਵਿਚ ਵੱਖ-ਵੱਖ ਹਾਊਸਾਂ ਦੁਆਰਾ ਮਾਰਚ ਪਾਸਟ ਕੀਤਾ ਗਿਆ | ਮਿਸਾਲ ਜਲਾਉਣ ਦੀ ਰਸਮ ਅਦਾ ਕੀਤੀ ਗਈ | ਇਸ ਦੌਰਾਨ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਸੁਖਦੀਪ ਕੌਰ ਅਤੇ ਪ੍ਰੋ. ਕੁਲਦੀਪ ਸਿੰਘ ਵਲੋਂ ਨਿਭਾਈ ਗਈ | 100 ਮੀਟਰ ਲੜਕੀਆਂ ਦੀ ਦੌੜ ਵਿਚੋਂ ਅਮਨ ਸ਼ਰਮਾ (ਬਾਰ੍ਹਵੀਂ) ਨੇ ਪਹਿਲਾ, ਮੁਸਕਾਨ (ਬੀ.ਏ. ਭਾਗ ਦੂਜਾ) ਨੇ ਦੂਸਰਾ ਅਤੇ ਸੁਖਵਿੰਦਰ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਿਲ ਕੀਤਾ | ਲੰਮੀ ਛਾਲ ਲੜਕੀਆਂ ਦੇ ਮੁਕਾਬਲੇ 'ਚ ਮੁਸਕਾਨ (ਬੀ.ਏ. ਭਾਗ ਦੂਜਾ) ਨੇ ਪਹਿਲਾ, ਜਸ਼ਨਦੀਪ ਕੌਰ (ਜੀ.ਐੱਨ.ਐੱਮ. ਭਾਗ ਦੂਜਾ) ਨੇ ਦੂਸਰਾ ਅਤੇ ਅੰਜਲੀ ਸ਼ਰਮਾ (ਬੀ.ਐੱਡ. ਭਾਗ ਦੂਜਾ) ਨੇ ਤੀਸਰਾ ਸਥਾਨ ਹਾਸਿਲ ਕੀਤਾ | ਸ਼ਾਟ ਪੁੱਟ ਦੇ ਲੜਕੀਆਂ ਦੇ ਮੁਕਾਬਲਿਆਂ 'ਚ ਇਰਬਨਜੋਤ ਕੌਰ (ਬਾਰ੍ਹਵੀਂ) ਨੇ ਪਹਿਲਾ, ਰੁਪਿੰਦਰ ਕੌਰ (ਬੀ.ਏ. ਭਾਗ ਦੂਜਾ) ਨੇ ਦੂਸਰਾ ਅਤੇ ਮੁਸਕਾਨ (ਬੀ.ਏ. ਭਾਗ ਦੂਜਾ) ਨੇ ਕ੍ਰਮਵਾਰ ਤੀਸਰਾ ਸਥਾਨ ਹਾਸਿਲ ਕੀਤਾ | 800 ਮੀਟਰ ਦੌੜ ਮੁਕਾਬਲਿਆਂ 'ਚ ਅਮਨ ਸ਼ਰਮਾ (ਬਾਰ੍ਹਵੀਂ) ਨੇ ਪਹਿਲਾ, ਮੁਸਕਾਨ (ਬੀ.ਏ. ਭਾਗ ਦੂਜਾ) ਨੇ ਦੂਸਰਾ ਅਤੇ ਖ਼ੁਸ਼ਦੀਪ ਕੌਰ (ਬਾਰ੍ਹਵੀਂ) ਤੀਸਰਾ ਸਥਾਨ ਹਾਸਿਲ ਕੀਤਾ | 200 ਮੀਟਰ ਲੜਕਿਆਂ ਦੇ ਜਗਦੀਪ ਸਿੰਘ (ਬੀ.ਏ. ਭਾਗ ਤੀਜਾ) ਨੇ ਪਹਿਲਾ, ਜਸ਼ਨਪ੍ਰੀਤ ਸਿੰਘ (ਬੀ.ਏ. ਭਾਗ ਦੂਜਾ) ਨੇ ਦੂਸਰਾ ਅਤੇ ਹੁਸਨਦੀਪ ਸਿੰਘ (ਬੀ.ਏ. ਭਾਗ ਦੂਜਾ) ਨੇ ਤੀਸਰਾ ਅਤੇ ਲੜਕੀਆਂ ਦੇ ਮੁਕਾਬਲੇ 'ਚ ਸੁਖਪ੍ਰੀਤ ਕੌਰ (ਬੀ.ਸੀ.ਏ. ਭਾਗ ਪਹਿਲਾ) ਨੇ ਪਹਿਲਾ, ਮੁਸਕਾਨ (ਬੀ.ਏ. ਭਾਗ ਦੂਜਾ) ਨੇ ਦੂਸਰਾ ਅਤੇ ਖ਼ੁਸ਼ਦੀਪ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਲ ਕੀਤਾ | ਸੈਕ ਰੇਸ ਦੇ ਮੁਕਾਬਲਿਆਂ 'ਚ ਮੁਸਕਾਨ (ਬੀ.ਏ. ਭਾਗ ਦੂਜਾ) ਨੇ ਪਹਿਲਾ, ਰੁਪਿੰਦਰ ਕੌਰ (ਬੀ.ਏ. ਭਾਗ ਦੂਜਾ) ਨੇ ਦੂਸਰਾ ਅਤੇ ਖ਼ੁਸ਼ਦੀਪ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਿਲ ਕੀਤਾ | ਬੈਕ ਰੇਸ ਦੇ ਲੜਕੀਆਂ ਦੇ ਮੁਕਾਬਲੇ 'ਚ ਹੁਸਨਪ੍ਰੀਤ ਕੌਰ (ਬੀ.ਏ. ਭਾਗ ਪਹਿਲਾ) ਨੇ ਪਹਿਲਾ, ਰੁਪਿੰਦਰ ਕੌਰ (ਬੀ.ਏ. ਭਾਗ ਦੂਜਾ) ਨੇ ਦੂਸਰਾ ਅਤੇ ਅਰਸ਼ਦੀਪ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਿਲ ਕੀਤਾ | ਜੈਵਲਿਨ ਥਰੋ ਦੇ ਮੁਕਾਬਲਿਆਂ 'ਚ ਇਰਬਨਜੋਤ ਕੌਰ (ਬਾਰ੍ਹਵੀਂ) ਨੇ ਪਹਿਲਾ, ਰੁਪਿੰਦਰ ਕੌਰ (ਬੀ.ਏ. ਭਾਗ-ਦੂਜਾ) ਨੇ ਦੂਸਰਾ ਅਤੇ ਮੁਸਕਾਨ (ਬੀ.ਏ. ਭਾਗ ਦੂਜਾ) ਨੇ ਤੀਸਰਾ ਸਥਾਨ ਹਾਸਿਲ ਕੀਤਾ | ਡਿਸਕਸ ਥਰੋ (ਲੜਕੀਆਂ) ਦੇ ਮੁਕਾਬਲੇ 'ਚ ਇਰਬਨਜੋਤ ਕੌਰ (ਬਾਰ੍ਹਵੀਂ) ਨੇ ਪਹਿਲਾ, ਮੁਸਕਾਨ (ਬੀ.ਏ. ਭਾਗ ਦੂਜਾ) ਨੇ ਦੂਸਰਾ ਤੇ ਅਰਸ਼ਪ੍ਰੀਤ ਕੌਰ (ਗਿਆਰ੍ਹਵੀਂ) ਨੇ ਤੀਸਰਾ ਸਥਾਨ ਹਾਸਿਲ ਕੀਤਾ | 3 ਲੈੱਗ ਰੇਸ 'ਚ ਜਸ਼ਪ੍ਰੀਤ ਕੌਰ ਤੇ ਅਮਨਦੀਪ ਕੌਰ (ਬੀ.ਏ. ਭਾਗ ਦੂਜਾ) ਨੇ ਪਹਿਲਾ, ਖ਼ੁਸ਼ਦੀਪ ਕੌਰ ਤੇ ਨਵਜੋਤ ਕੌਰ (ਬਾਰ੍ਹਵੀਂ) ਨੇ ਦੂਸਰਾ, ਅਮਨ ਸ਼ਰਮਾ ਅਤੇ ਖੁਸ਼ਵੀਰ ਕੌਰ (ਬਾਰ੍ਹਵੀਂ) ਨੇ ਤੀਸਰਾ ਸਥਾਨ ਹਾਸਿਲ ਕੀਤਾ | 400 ਮੀਟਰ ਰੇਸ 'ਚ ਮੁਸਕਾਨ (ਬੀ.ਏ. ਭਾਗ ਦੂਜਾ) ਨੇ ਪਹਿਲਾ, ਅਰਸ਼ਦੀਪ ਕੌਰ (ਬੀ.ਏ. ਭਾਗ ਦੂਜਾ) ਨੇ ਦੂਜਾ, ਨਵਜੋਤ ਕੌਰ (ਬੀ.ਏ. ਭਾਗ ਪਹਿਲਾ) ਨੇ ਤੀਜਾ ਸਥਾਨ ਹਾਸਿਲ ਕੀਤਾ | ਬੈੱਸਟ ਅਥਲੀਟ ਦਾ ਖ਼ਿਤਾਬ ਲੜਕੀਆਂ 'ਚੋਂ ਮੁਸਕਾਨ (ਬੀ.ਏ. ਭਾਗ ਦੂਜਾ) ਨੇ ਹਾਸਿਲ ਕੀਤਾ | ਬੈੱਸਟ ਹਾਊਸ ਦੀ ਪੁਜ਼ੀਸ਼ਨ ਮਹਾਰਾਜਾ ਰਣਜੀਤ ਸਿੰਘ ਹਾਊਸ ਨੇ ਹਾਸਿਲ ਕੀਤੀ | ਇਹ ਐਥਲੈਟਿਕ ਮੀਟ ਪ੍ਰੋ. ਜਸਕਰਨ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ | ਸਮਾਗਮ ਦੀ ਸਮਾਪਤੀ ਸਮੇਂ ਇਨਾਮ ਵੰਡ ਸਮਾਰੋਹ 'ਚ ਡਿਗਰੀ ਕਾਲਜ ਦੇ ਪਿ੍ੰਸੀਪਲ ਡਾ. ਰਜਨੀ ਚੌਧਰੀ, ਨਰਸਿੰਗ ਕਾਲਜ ਦੇ ਪਿ੍ੰਸੀਪਲ ਮੈਰੀ ਡਾਸਨ ਫਰਾਂਸਿਸ ਤੋਂ ਇਲਾਵਾ ਡਿਗਰੀ, ਐਜੂਕੇਸ਼ਨ ਅਤੇ ਨਰਸਿੰਗ ਕਾਲਜ ਦੇ ਸਮੂਹ ਸਟਾਫ਼ ਮੈਂਬਰ ਵੀ ਸ਼ਾਮਿਲ ਸਨ |