11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਖ਼ਾਲਸਾ ਕਾਲਜ 'ਚ ਸੁਖਨੀਤ ਮਿਸ ਫੇਅਰਵੈੱਲ ਅਤੇ ਅਨਮੋਲ ਮਿਸਟਰ ਫੇਅਰਵੈੱਲ ਚੁਣੇ

Ad Position 21
No active advertisement
ਅਜੀਤ ਡੈਸਕ 22-02-2026
ਭਗਤਾ ਭਾਈਕਾ, 21 ਫਰਵਰੀ (ਸੁਖਪਾਲ ਸਿੰਘ ਸੋਨੀ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਭਗਤਾ ਭਾਈਕਾ ਵਿਖੇ 'ਅੰਬਰ ਵੱਲ ਉਡਾਰੀ' ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਸਮਾਗਮ ਦੇ ਆਰੰਭ ਵਿਚ ਕਾਲਜ ਪਿ੍ੰਸੀਪਲ ਡਾਕਟਰ ਸਤਿੰਦਰ ਕੌਰ ਮਾਨ ਵਲੋਂ ਸਾਰੇ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਵਲੋਂ ਕਾਲਜ ਵਿਚ ਗੁਜ਼ਾਰੇ ਦੋ ਸਾਲਾਂ ਦੇ ਸਮੇਂ ਵਿਚ ਰਹਿਣ ਅਤੇ ਵੱਧ ਤੋਂ ਵੱਧ ਖੇਤਰ ਵਿਚ ਭਾਗ ਲੈਣ ਦੀ ਸ਼ਲਾਘਾ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਅਗਲੇਰੀ ਪੜ੍ਹਾਈ ਲਈ ਵਿਦਿਆਰਥੀਆਂ ਨੂੰ ਖੂਬ ਮਿਹਨਤ ਕਰਨ ਲਈ ਪ੍ਰੇਰਦਿਆਂ ਆਸ਼ੀਰਵਾਦ ਦਿੱਤਾ | ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਗੀਤ, ਸੰਗੀਤ, ਭੰਗੜਾ, ਡਾਂਸ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਗਿਆਰਵੀਂ ਕਲਾਸ ਦੀਆਂ ਵਿਦਿਆਰਥਣਾ ਮਨਪ੍ਰੀਤ ਕੌਰ (+1 ਨਾਨ ਮੈਡੀਕਲ) ਅਤੇ ਰਮਨਦੀਪ ਕੌਰ (ਕਾਮਰਸ) ਵਲੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਤੋਹਫ਼ੇ ਭੇਟ ਕੀਤੇ ਗਏ | ਬਾਰਵੀਂ ਕਲਾਸ ਦੀ ਵਿਦਿਆਰਥਣ ਸੁਖਨੀਤ ਕੌਰ (ਬਾਰਵੀਂ ਨਾਨ ਮੈਡੀਕਲ ) ਮਿਸ ਫੇਅਰਵੈਲ ਅਤੇ ਅਨਮੋਲ ਸਿੰਘ ਗਿੱਲ(ਬਾਰਵੀਂ ਨਾਨ ਮੈਡੀਕਲ) ਨੂੰ ਮਿਸਟਰ ਫੇਅਰਵੈਲ ਦਾ ਖਿਤਾਬ ਦੇ ਕੇ ਨਿਵਾਜਿਆ ਗਿਆ | ਇਸ ਸਮੇਂ ਜੱਜ ਦੀ ਭੂਮਿਕਾ ਸਾਇੰਸ ਵਿਭਾਗ ਦੇ ਪ੍ਰੋਫੈਸਰ ਸੰਦੀਪ ਕੌਰ ਅਤੇ ਪ੍ਰੋਫੈਸਰ ਅਮਨਦੀਪ ਕੌਰ ਨੇ ਬਾਖੂਬੀ ਨਿਭਾਈ | ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰੋਫੈਸਰ ਜਗਦੀਪ ਕੌਰ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਅੱਗੇ ਨਵੇਂ ਸਿਰਿਉ ਜਿਉਣ ਦੀ ਸਿੱਖਿਆ ਦਿੱਤੀ, ਤਾਂ ਜੋ ਵਿਦਿਆਰਥੀ ਆਪਣਾ ਅਤੇ ਆਪਣੇ ਮਾਪਿਆਂ ਦੇ ਸੁਪਨੇ ਪੂਰਾ ਕਰ ਸਕਣ | ਸਮਾਗਮ ਦੌਰਾਨ ਪੋ© ਹਰਦੀਪ ਕੌਰ ਵਲੋਂ ਮੰਚ ਸੰਚਾਲਨ ਕੀਤਾ ਗਿਆ | ਇਸ ਮੌਕੇ ਪੋ©: ਸੁਸ਼ਮਾ ਰਾਣੀ, ਪ੍ਰੋ: ਰਮਨਦੀਪ ਕੌਰ, ਪ੍ਰੋ: ਗੁਰਪ੍ਰੀਤ ਕੌਰ, ਪ੍ਰੋ: ਹਰਦੀਪ ਕੌਰ, ਪ੍ਰੋ: ਲਖਵੀਰ ਕੌਰ ਅਤੇ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਕੋਟਸ਼ਮੀਰ ਤੇ ਕੋਟਫੱਤਾ ਸਰਕਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਜੇਤੂ ਉਮੀਦਵਾਰਾ... ਅਗਲੀ ਖ਼ਬਰ ਸਾਲਾਨਾ ਅਥਲੈਟਿਕ ਮੀਟ ਕਰਵਾਈ
Ad Position 24