16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸੱਤਪਾਲ ਸ਼ਰਮਾ ਭਾਜਪਾ ਦੇ ਮੰਡਲ ਪ੍ਰਧਾਨ ਰਾਮਪੁਰਾ ਨਿਯੁਕਤ

Ad Position 21
repet_subhas-goyals [Copy P29]
ਅਜੀਤ ਡੈਸਕ 23-02-2026
ਰਾਮਪੁਰਾ ਫੂਲ, 22 ਫਰਵਰੀ (ਹੇਮੰਤ ਕੁਮਾਰ ਸ਼ਰਮਾ)- ਗੁਰਪ੍ਰੀਤ ਸਿੰਘ ਮਲੂਕਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਬਣਨ ਤੋਂ ਬਾਅਦ ਜਿੱਥੇ ਪੇਂਡੂ ਹਲਕਿਆਂ 'ਚ ਭਾਜਪਾ ਦੀਆਂ ਸਰਗਰਮੀਆਂ 'ਚ ਵਾਧਾ ਹੋਇਆ ਉਥੇ ਹੀ ਪਾਰਟੀ ਦੇ ਮੁੱਢਲੇ ਢਾਂਚੇ ਦੀ ਮਜ਼ਬੂਤੀ ਲਈ ਨਵੇਂ ਅਹੁਦੇਦਾਰ ਵੀ ਨਿਯੁਕਤ ਕੀਤੇ ਜਾ ਰਹੇ ਹਨ | ਇਸੇ ਲੜੀ ਅਧੀਨ ਅੱਜ ਹਲਕਾ ਰਾਮਪੁਰਾ ਫੂਲ 'ਚ ਸੱਤਪਾਲ ਸ਼ਰਮਾ ਪੁੱਤਰ ਬਲਦੇਵ ਸ਼ਰਮਾ ਨੂੰ ਰਾਮਪੁਰਾ ਦਾ ਮੰਡਲ ਪ੍ਰਧਾਨ ਨਿਯੁਕਤ ਕੀਤਾ ਗਿਆ ਗੁਰਪ੍ਰੀਤ ਸਿੰਘ ਮਲੂਕਾ ਨੇ ਸਤਪਾਲ ਸ਼ਰਮਾ ਨੂੰ ਨਵੀਂ ਜਿੰਮੇਵਾਰੀ ਲਈ ਵਧਾਈ ਦਿੱਤੀ ਤੇ ਸਨਮਾਨਿਤ ਕੀਤਾ¢ ਉਨ੍ਹਾਂ ਦਾਅਵਾ ਕੀਤਾ ਕੇ ਪਾਰਟੀ ਸ਼ਹਿਰੀ ਹਲਕਿਆਂ ਦੇ ਨਾਲ ਨਾਲ ਪੇਂਡੂ ਖੇਤਰ ਚ ਲਗਾਤਾਰ ਮਜ਼ਬੂਤ ਹੋ ਰਹੀ ਹੈ¢ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਦੀਆਂ ਯੋਜਨਾਵਾਂ ਦਾ ਪਿੰਡਾਂ ਚ ਲੋਕਾਂ ਨੂੰ ਸਿੱਧਾ ਲਾਭ ਮਿਲ ਰਿਹਾ ਹੈ¢ ਲੋਕ ਇਨ੍ਹਾਂ ਯੋਜਨਾਵਾਂ ਅਤੇ ਭਾਜਪਾ ਦੀ ਉਸਾਰੂ ਰਾਜਨੀਤੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਦੇ ਹੱਕ ਚ ਲਾਮਬੰਦ ਹੋ ਰਹੇ ਹਨ¢ ਮੋਗਾ ਵਿਖੇ ਹੋਣ ਵਾਲੀ ਗ੍ਰਹਿ ਮੰਤਰੀ ਦੀ ਰੈਲ਼ੀ ਵਾਰੇ ਗੱਲ ਕਰਦਿਆਂ ਮਲੂਕਾ ਨੇ ਕਿਹਾ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੂਬਾ ਪੱਧਰੀ ਰੈਲ਼ੀ ਇਕੱਠ ਪੱਖੋਂ ਇਤਿਹਾਸਿਕ ਹੋਵੇਗੀ ਰੈਲੀ ਲਈ ਪਿੰਡਾਂ 'ਚ ਅਹੁਦੇਦਾਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ¢ ਇਸ ਮÏਕੇ ਜ਼ਿਲ੍ਹਾ ਜਰਨਲ ਸਕੱਤਰ ਚੰਦਨ ਕਾਂਤ ਕਾਲਾ ਗਰਗ, ਜ਼ਿਲ੍ਹਾ ਜਰਨਲ ਸਕੱਤਰ ਮੇਜਰ ਸਿੰਘ ਬਰਾੜ, ਵਿਵੇਕ ਗਰਗ ,ਮੋਹਿਤ ਕੋਹਲੀ ਭਾਰਤ ਭੂਸ਼ਨ ਜੈਨ, ਕਿਸਾਨ ਵਿੰਗ ਪ੍ਰਧਾਨ ਬੂਟਾ ਭਾਈਰੂਪਾ ਯੂਥ ਮੋਰਚਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ, ਸੰਜੀਵ ਗਰਗ, ਭੂਸ਼ਨ ਕੁਮਾਰ, ਤਿਲਕ ਸਿੰਗਲਾ, ਜੋਗਿੰਦਰ ਸਿੰਗਲਾ, ਯਸ਼ਪਾਲ ਸੁਰਿੰਦਰ ਗਰਗ, ਗੁਰਜੀਤ ਸਿੰਘ ਗੋਰਾ ਦਿਉਣ ਅਤੇ ਮੀਡੀਆ ਕਨਵੀਨਰ ਰਤਨ ਸ਼ਰਮਾ ਮਲੂਕਾ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਦੇਸ਼ਵਾਸੀ ਵਿਦਿਆਰਥੀ ਲੋਕ ਭਲਾਈ ਸੰਗਠਨ ਪੰਜਾਬ ਵਲੋਂ ਕਨਵੈਨਸ਼ਨ ਅਗਲੀ ਖ਼ਬਰ ਕਿਸਾਨ ਪਰਿਵਾਰ ਦੀ ਹੋਣਹਾਰ ਧੀ ਨੇ ਕੈਨੇਡਾ ਪੁਲਿਸ 'ਚ ਭਰਤੀ ਹੋ ਕੇ ਚਮਕਾਇਆ ਪਿੰਡ ਸੰਗਤ ਕਲਾਂ ਦਾ ਨਾਂਅ
Ad Position 24